ਬਠਿੰਡਾ(ਅਮਿਤ)— ਬਠਿੰਡਾ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ 'ਕਾਈਟ ਫੈਸਟ' ਦਾ ਆਯੋਜਨ ਖੇਡ ਸਟੇਡੀਅਮ ਵਿਚ ਕੀਤਾ ਗਿਆ। ਇਸ ਮੇਲੇ ਵਿਚ ਸ਼ਾਮਲ ਹੋਣ ਆਏ 500 ਦੇ ਕਰੀਬ ਬੱਚੇ ਪਤੰਗਬਾਜ਼ੀ ਮੁਕਾਬਲੇ ਵਿਚ ਹਿੱਸਾ ਲੈਣਗੇ, ਜਿਨ੍ਹਾਂ ਵਿਚੋਂ 50 ਬੱਚਿਆਂ ਨੂੰ ਚੁਣ ਕੇ ਉਨ੍ਹਾਂ ਦੇ ਕੱਲ ਦੁਬਾਰਾ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਜਿੱਤਣ ਵਾਲੇ ਬੱਚਿਆਂ ਨੂੰ 5100 ਰੁਪਏ ਇਨਾਮ ਦੇ ਰੂਪ ਵਿਚ ਦਿੱਤੇ ਜਾਣਗੇ।

ਇਸ ਮੇਲੇ ਨੂੰ ਕਰਵਾਉਣ ਦਾ ਮਕਸਦ ਇਹ ਹੈ ਕਿ ਬੱਚੇ ਚਾਈਨਾ ਡੋਰ ਨੂੰ ਛੱਡ ਕੇ ਸਿੰਪਲ ਡੋਰ ਨਾਲ ਪਤੰਗ ਉਡਾਉਣ, ਜਿਸ ਨਾਲ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ। ਇਸ ਮੇਲੇ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਵੀ ਪਹੁੰਚੇ ਹੋਏ ਸਨ। ਇਸ ਮੌਕੇ ਸ਼ਹਿਰ ਦੇ ਲੋਕਾਂ ਅਤੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਹ ਬਹੁਤ ਚੰਗਾ ਉਪਰਾਲਾ ਹੈ। ਇਸ ਨਾਲ ਬੱਚੇ ਇੰਜੁਆਏ ਵੀ ਕਰਨਗੇ ਅਤੇ ਜਾਗਰੂਕ ਵੀ ਹੋਣਗੇ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY