ਬਠਿੰਡਾ (ਅਮਿਤ ਸ਼ਰਮਾ) : ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਬਠਿੰਡਾ ਦੀ ਨੀਰੂ ਬੰਸਲ ਨਾਂ ਦੀ ਮਹਿਲਾ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ। ਦਰਅਸਲ ਰੇਨੂੰ ਬੰਸਲ ਨੇ ਚਾਕਲੇਟ ਨੂੰ ਵੱਖ-ਵੱਖ ਪਟਾਕਿਆਂ ਦਾ ਆਕਾਰ ਦਿੱਤਾ ਹੈ, ਜਿਸ ਦੀ ਕੀਮਤ 20 ਰੁਪਏ ਤੋਂ ਲੈ ਕੇ 50 ਰੁਪਏ ਤੱਕ ਰੱਖੀ ਗਈ ਹੈ।
ਅਨੋਖੀ ਪਹਿਲ ਕਰਨ ਵਾਲੀ ਔਰਤ ਨੀਰੂ ਬੰਸਲ ਨੇ ਕਿਹਾ ਕਿ ਉਹ ਇਕ ਐਨ.ਜੀ.ਓ. ਚਲਾਉਂਦੀ ਹੈ ਅਤੇ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਉਸ ਨੇ ਇਸ ਵਾਰ ਚਾਕਲੇਟ ਵਾਲੇ ਪਟਾਕੇ ਬਣਾਏ ਹਨ ਤਾਂ ਬੱਚੇ ਇਨ੍ਹਾਂ ਵੱਲ ਆਕਰਸ਼ਿਤ ਹੋਣ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਰਹਿਣ ਮਨਾਉਣ।
ਦੱਸ ਦੇਈਏ ਇਨ੍ਹਾਂ ਚਾਕਲੇਟਾਂ ਰਾਹੀਂ ਬਣਾਏ ਗਏ ਪਟਾਕਿਆਂ ਨੂੰ ਚੱਕਰੀਆਂ, ਅਨਾਰ, ਫੁੱਲਝੜੀਆਂ, ਅਤੇ ਹੋਰ ਕਈ ਵੱਖ-ਵੱਖ ਤਰ੍ਹਾਂ ਦੇ ਪਟਾਕਿਆਂ ਦੀ ਸ਼ੇਪ ਦਿੱਤੀ ਗਈ ਹੈ।
ਮੁਕਤਸਰ 'ਚ ਵੱਡਾ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ (ਤਸਵੀਰਾਂ)
NEXT STORY