ਬਠਿੰਡਾ (ਵਰਮਾ)— ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹੋਟਲਾਂ, ਬੀਅਰ ਬਾਰਾਂ ਵਿਚ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ, ਬੀਅਰ ਆਦਿ ਨਾ ਤਾਂ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਵਰਤਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਲੋਕਾਂ ਨੂੰ ਹੋਰ ਵਧੇਰੇ ਜਾਗਰੂਕ ਕਰਨ ਲਈ ਇਹ ਸੂਚਨਾ ਜ਼ਿਲਾ ਬਠਿੰਡਾ ਦੇ ਸਾਰੇ ਬੀਅਰ ਬਾਰਾਂ ਆਦਿ ਉੱਪਰ ਲਿਖ ਕੇ ਦਰਸਾਈ ਜਾਵੇ। ਉਨ੍ਹਾਂ ਅੱਗੇ ਹਦਾਇਤ ਜਾਰੀ ਕੀਤੀ ਕਿ ਇਸ ਸਬੰਧੀ ਨੋਟਿਸ/ਸੂਚਨਾ ਸਾਰੇ ਬੀਅਰ ਬਾਰਾਂ ਦੇ ਬਾਹਰ ਉਚੇਚੇ ਤੌਰ 'ਤੇ ਲਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ 25 ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸ਼ਰਾਬ ਮੁਹੱਈਆ ਨਾ ਹੋ ਸਕੇ।
ਆਬਕਾਰੀ ਅਤੇ ਕਰ ਅਫ਼ਸਰ (ਆਬਕਾਰੀ) ਬਠਿੰਡਾ ਕੁਲਵਿੰਦਰ ਵਰਮਾ ਨੇ ਦੱਸਿਆ ਕਿ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਆਦਿ ਵੇਚਣਾ ਇਕ ਗੰਭੀਰ ਅਪਰਾਧ ਹੈ। ਇਸ ਨੂੰ ਰੋਕਣ ਲਈ ਜ਼ਿਲਾ ਬਠਿੰਡਾ ਦੇ ਬੀਅਰ ਬਾਰਾਂ ਨੂੰ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 29 ਤਹਿਤ ਸੂਚਨਾ ਬੀਅਰ ਬਾਰਾਂ 'ਚ ਲਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕਿਸੇ ਬੀਅਰ ਬਾਰ ਵਿਚ ਅਜਿਹਾ ਨਹੀਂ ਲਿਖਿਆ ਜਾਂਦਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਟਰੂਡੋ ਨੂੰ ਮਹਿੰਗਾ ਪੈ ਸਕਦੈ ਸੀਮਿਤ ਮਾਤਾ-ਪਿਤਾ ਸਪਾਂਸਰ ਵੀਜ਼ਾ
NEXT STORY