ਫਾਜ਼ਿਲਕਾ (ਸੁਨੀਲ)- ਬਠਿੰਡਾ ਬੱਸ ਹਾਦਸੇ ਵਿਚ ਫਾਜ਼ਿਲਕਾ ਦੇ ਪਿੰਡ ਜੰਡਮਾਲਾ ਮੀਰਾ ਸਾਂਗਲਾ ਦੀ 12ਵੀਂ ਜਮਾਤ ਵਿਚ ਪੜ੍ਹਦੀ ਇਕ ਵਿਦਿਆਰਥਣ ਦੀ ਵੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ। ਉਕਤ ਵਿਦਿਆਰਥਣ ਆਪਣੇ ਭਰਾ ਦਾ ਜਨਮਦਿਨ ਮਨਾਉਣ ਲਈ ਫਾਜ਼ਿਲਕਾ ਆ ਰਹੀ ਸੀ ਅਤੇ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਹੀ ਉਸ ਨੇ ਭਰਾ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਜਿਵੇਂ ਹੀ ਉਕਤ ਹਾਦਸੇ ਦਾ ਪਤਾ ਪਰਿਵਾਰ ਵਿਚ ਲੱਗਾ ਤਾਂ ਸੋਗ ਦੀ ਲਹਿਰ ਦੌੜ ਪਈ। ਕੁੜੀ ਦੇ ਘਰ ਵਿਚ ਮਾਤਮ ਛਾ ਗਿਆ ਹੈ। ਉਕਤ ਕੁੜੀ ਤਲਵੰਡੀ ਸਾਬੋ ਦੇ ਇਕ ਕਾਲਜ ਵਿਚ ਪੜ੍ਹਦੀ ਸੀ ਜੋਕਿ ਛੁੱਟੀਆਂ ਵਿਚ ਘਰ ਆ ਰਹੀ ਸੀ ਪਰ ਰਸਤੇ ਵਿਚ ਉਸ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਜਾਨ ਚਲੇ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ
ਮ੍ਰਿਤਕਾ ਦੇ ਤਾਇਆ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੀ ਉਮਰ ਕਰੀਬ 17 ਸਾਲਾ ਸੀ ਅਤੇ ਉਹ 12ਵੀਂ ਜਮਾਤ ਵਿਚ ਪੜ੍ਹਦੀ ਸੀ। ਕੁੜੀ ਪੜ੍ਹਨ ਵਿਚ ਵੀ ਬੇਹੱਦ ਹੁਸ਼ਿਆਰ ਸੀ, ਜੋਕਿ ਛੁੱਟੀਆਂ ਵਿਚ ਤਲਵੰਡੀ ਸਾਬੋ ਤੋਂ ਫਾਜ਼ਿਲਕਾ ਆ ਰਹੀ ਸੀ। ਸਰਕਾਰੀ ਬੱਸ ਨਹੀਂ ਮਿਲੀ ਤਾਂ ਉਸ ਨੇ ਆਪਣੀਆਂ ਸਹੇਲੀਆਂ ਨੂੰ ਛੱਡ ਕੇ ਪ੍ਰਾਈਵੇਟ ਬੱਸ ਫੜੀ ਕਿਉਂਕਿ ਬਠਿੰਡਾ ਵਿਚ ਉਸ ਦਾ ਚਚੇਰਾ ਭਰਾ ਉਸ ਨੂੰ ਲਿਜਾਣ ਲਈ ਖੜ੍ਹੀ ਸੀ। ਇਸ ਹਾਦਸੇ ਦੇ ਪਿੱਛੇ ਪਰਿਵਾਰ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਪੁਲ ਨੂੰ ਲੈ ਕੇ ਕੋਈ ਕਦਮ ਚੁੱਕਦੀ ਤਾਂ ਇਹ ਹਾਦਸਾ ਨਹੀਂ ਹੋਣਾ ਸੀ ਅਤੇ ਕੀਮਤੀ ਜਾਨਾਂ ਨਹੀਂ ਜਾਣੀਆਂ ਸਨ। ਉਨ੍ਹਾਂ ਦੱਸਿਆ ਕਿ ਕੁੜੀ ਦੇ ਭਰਾ ਦਾ ਜਨਮਦਿਨ ਸੀ, ਜਿਸ ਨੂੰ ਉਸ ਨੇ ਘਰ ਆ ਕੇ ਮਨਾਉਣਾ ਸੀ ਉਸ ਦੇ ਨਾਲ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਪਰਿਵਾਰ ਵੱਲੋਂ ਇਸ ਹਾਦਸੇ ਲਈ ਜਾਂਚ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡਾ ਹਾਦਸਾ, ਕਣਕ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਪਲਟਿਆ
ਕੁੜੀ ਦੇ ਤਾਏ ਦੀ ਕੁੜੀ ਸਿਮਰਨ ਨੇ ਦੱਸਿਆ ਕਿ ਛੁੱਟੀਆਂ ਵਿਚ ਸਾਰੇ ਭੈਣ-ਭਰਾਵਾਂ ਨੇ ਚੰਡੀਗੜ੍ਹ ਵਿਚ ਇਕੱਠੇ ਹੋਣਾ ਸੀ ਉਨ੍ਹਾਂ ਦੀ ਸਭ ਤੋਂ ਛੋਟੀ ਭੈਣ ਰਵਨੀਤ ਕੌਰ ਨੇ ਵੀ ਪਹਿਲੀ ਵਾਰ ਚੰਡੀਗੜ੍ਹ ਜਾਣਾ ਸੀ ਪਰ ਉਸ ਦੇ ਨਾਲ ਇਹ ਭਾਣਾ ਵਾਪਰ ਗਿਆ। ਉਸ ਦੇ ਭਰਾ ਦਾ ਜਨਮਦਿਨ ਸੀ ਜੋਕਿ ਉਸ ਤੋਂ ਕਰੀਬ 8 ਸਾਲ ਛੋਟਾ ਹੈ ਅਤੇ ਮੰਨਤਾਂ ਮੰਗ ਕੇ ਪਰਿਵਾਰ ਨੇ ਲਿਆ ਹੈ ਪਰ ਜਨਮਦਿਨ ਤੋਂ ਪਹਿਲਾਂ ਹੀ ਭੈਣ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੇਹ ਘਰ ਪੁੱਜਣ ਮਗਰੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗ੍ਰਿਫ਼ਤਾਰ
NEXT STORY