ਬਠਿੰਡਾ— ਇੱਥੋਂ ਦੇ ਸਰਕਾਰੀ ਰਾਜਿੰਦਰਾ ਕਾਲਜ ਦੇ ਕੌਮਾਂਤਰੀ ਐਸਟਰੋਟਰਫ ਹਾਕੀ ਸਟੇਡੀਅਮ 'ਚ ਅੰਤਰਰਾਸ਼ਟਰੀ ਹਾਕੀ ਮੈਚ ਇਕ ਦੂਰ ਦਾ ਸੁਪਨਾ ਬਣਿਆ ਹੋਇਆ ਹੈ। 2012 'ਚ ਉਸ ਸਮੇਂ ਦੇ ਉਪ ਮੁੱਖ ਮੰਤਰੀ, ਪੰਜਾਬ, ਸੁਖਬੀਰ ਸਿੰਘ ਬਾਦਲ ਨੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਐਲਾਨ ਕੀਤਾ ਸੀ ਕਿ ਇਕ ਸਾਲ ਦੇ ਅੰਦਰ-ਅੰਦਰ ਇੱਥੇ ਇਕ ਕੌਮਾਂਤਰੀ ਹਾਕੀ ਮੈਚ ਕਰਵਾਇਆ ਜਾਵੇਗਾ, ਪਰ ਅੱਠ ਸਾਲ ਗੁਜ਼ਰ ਚੁੱਕੇ ਹਨ ਅਤੇ ਇਹ ਸਥਾਨ ਅਜੇ ਵੀ ਅਜਿਹੇ ਮੁਕਾਬਲੇ ਦੀ ਇੰਤਜ਼ਾਰ ਕਰ ਰਿਹਾ ਹੈ।
ਇਸ ਹਾਕੀ ਸਟੇਡੀਅਮ ਦਾ ਨੀਂਹ ਪੱਥਰ 2012 'ਚ ਰਖਿਆ ਗਿਆ ਸੀ। ਇਹ ਮੈਦਾਨ ਕਿਤੇ ਵੀ ਵਿਸ਼ਵ ਦੇ ਮਿਆਰਾਂ ਦੇ ਨੇੜੇ ਨਹੀਂ ਹੈ। ਅਭਿਆਸ ਸੈਸ਼ਨਾਂ ਲਈ ਕੋਈ ਮਿਨੀ ਐਸਟਰੋਟਰਫ ਗ੍ਰਾਊਂਡ ਨਹੀਂ ਹੈ। ਇੱਥੇ ਕੋਈ ਜਿਮ ਨਹੀਂ ਹੈ ਅਤੇ ਕਸੌਟੀ 'ਤੇ ਖਰਾ ਉਤਰਿਆ ਕੋਈ ਚੇਂਜਿੰਗ ਰੂਮ ਨਹੀਂ ਹੈ। ਪਾਣੀ ਦਾ ਕੋਈ ਕੁਨੈਕਸ਼ਨ ਨਹੀਂ ਹੈ, ਧਰਤੀ ਹੇਠਲੇ ਪਾਣੀ ਨਾਲ ਜੁੜੇ ਆਰ ਓ ਪਲਾਂਟ 'ਤੇ ਭਰੋਸਾ ਕਰਨਾ ਪੈਂਦਾ ਹੈ।
ਸਟੇਡੀਅਮ ਦਾ ਕੰਮ ਮੁਕੰਮਲ ਹੋਣ ਤੋਂ ਬਹੁਤ ਦੂਰ ਹੈ ਪਰ ਇਹ ਸਟੇਡੀਅਮ ਪਹਿਲਾਂ ਹੀ ਟੁੱਟ-ਭੱਜ ਦਾ ਸ਼ਿਕਾਰ ਹੋ ਕੇ ਨੁਕਸਾਨਿਆ ਗਿਆ ਹੈ। ਇਹ ਸਟੇਡੀਅਮ ਅਜੇ ਵੀ ਅਧੂਰਾ ਹੈ, ਇਸੇ ਕਾਰਨ ਇਸ ਦਾ ਅਜੇ ਤਕ ਅਧਿਕਾਰਤ ਉਦਘਾਟਨ ਨਹੀਂ ਕੀਤਾ ਗਿਆ ਹੈ। ਸੁਖਬੀਰ ਨੇ ਇਸ ਨੂੰ 2012 'ਚ ਆਪਣਾ ਡ੍ਰੀਮ (ਸੁਪਨਾ) ਪ੍ਰਾਜੈਕਟ ਕਰਾਰ ਦਿੱਤਾ ਸੀ ਅਤੇ ਇਸ ਨੂੰ ਜਨਵਰੀ 2013 ਤਕ ਪੂਰਾ ਕਰਨਾ ਸੀ। ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਸਟੇਡੀਅਮ ਲਈ 11 ਕਰੋੜ ਰੁਪਏ ਰੱਖੇ ਸਨ, ਪਰ ਹੁਣ ਇਸ ਦੇ ਮੁਕੰਮਲ ਹੋਣ ਲਈ 3 ਕਰੋੜ ਰੁਪਏ ਦੀ ਹੋਰ ਲੋੜ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਕਿਹਾ, ''ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈ ਅਤੇ ਮੈਂ ਇਸ ਦੀ ਜਾਂਚ ਕਰਵਾਵਾਂਗਾ।'' ਜ਼ਿਲਾ ਖੇਡ ਅਫਸਰ ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਟੇਡੀਅਮ 'ਚ ਕੌਮਾਂਤਰੀ ਅਤੇ ਕੌਮੀ ਮੈਚਾਂ ਦੇ ਆਯੋਜਨ ਲਈ ਬਹੁਤ ਸਾਰੇ ਬੁਨਿਆਦੀ ਢਾਂਚੇ ਦੀ ਲੋੜ ਸੀ। ਕੰਪਲੈਕਸ ਦੀ ਵਰਤੋਂ ਪੰਜਾਬ ਖੇਡ ਅਦਾਰੇ ਵੱਲੋਂ ਕੁੜੀਆਂ ਦੀ ਹਾਕੀ ਅਕੈਡਮੀ ਦੇ ਤੌਰ 'ਤੇ ਕੀਤੀ ਜਾ ਰਹੀ ਹੈ ।
ਧਰਮ ਨਗਰੀ ਵਿਖੇ ਪਬਲਿਕ ਪਾਰਕ ਦੀ ਜ਼ਮੀਨ ਵੇਚਣ ਦੇ ਮਾਮਲੇ ’ਚ 2 ਗਿ੍ਫਤਾਰ
NEXT STORY