ਬਠਿੰਡਾ (ਵਰਮਾ) : ਬੀਤੇ ਦਿਨ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ਗਈ ਬਠਿੰਡਾ ਪੁਲਸ ਨੂੰ ਹਰਿਆਣਾ ਦੇ ਪਿੰਡ ਦੇਸੂ ਜੋਧਾ 'ਚ ਲੋਕਾਂ ਨੇ ਬੰਧੀ ਬਣਾ ਕੇ ਕੁੱਟ-ਮਾਰ ਕਰਨ ਤੇ ਹਥਿਆਰਾਂ ਨਾਲ ਹਮਲਾ ਕਰ 7 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਸੀ। ਨਸ਼ਾ ਸਮੱਗਲਰ ਦੇ ਸਮਰਥਕਾਂ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਤੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਸੀ, ਹਰਿਆਣਾ ਪੁਲਸ ਨੇ ਬਰਾਮਦ ਕਰ ਲਏ ਹਨ। ਸਿਰਸਾ ਦੇ ਐੱਸ. ਪੀ. ਡਾ. ਅਰੁਣ ਸਿੰਘ ਅਨੁਸਾਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੰਜਾਬ ਪੁਲਸ ਦੀ ਏ. ਕੇ.-47 ਤੇ ਰਿਵਾਲਵਰ ਪੁਲਸ ਨੇ ਬਰਾਮਦ ਕਰ ਲਈ ਹੈ। ਮ੍ਰਿਤਕ ਜੱਗਾ ਸਿੰਘ ਦਾ ਸੰਸਕਾਰ ਅਮਨ ਸ਼ਾਂਤੀ ਨਾਲ ਕਰ ਦਿੱਤਾ ਗਿਆ ਹੈ। ਸਿਰਸਾ ਦੇ ਐੱਸ. ਪੀ. ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਸੀ ਤੇ ਸਭ ਕੁਝ ਅਚਾਨਕ ਹੀ ਵਾਪਰਿਆ।
ਮੈਜਿਸਟ੍ਰੇਟ ਜਾਂਚ ਦੇ ਨਾਲ ਐੱਸ. ਆਈ. ਟੀ. ਗਠਿਤ
ਇਸ ਘਟਨਾ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਸਿਰਸਾ ਨੇ ਮੈਜਿਸਟ੍ਰੇਟ ਜਾਂਚ ਲਈ ਐੱਸ. ਡੀ. ਐੱਸ. ਕਾਲਿਆਂਵਾਲੀ ਤੇ ਤਹਿਸੀਲਦਾਰ ਡੱਬਵਾਲੀ ਦੀ ਅਗਵਾਈ 'ਚ ਸਮਿਤੀ ਗਠਿਤ ਕੀਤੀ ਹੈ। ਇਹ ਕਮੇਟੀ ਘਟਨਾ ਦੇ ਹਰ ਪਹਿਲੂ ਦੀ ਗਹਿਰਾਈ ਨਾਲ ਜਾਂਚ ਕਰੇਗੀ ਤੇ ਉਸ ਦੀ ਰਿਪੋਰਟ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵੀ ਆਪਣੇ ਪੱਧਰ 'ਤੇ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਹੈ। ਮ੍ਰਿਤਕ ਜੱਗਾ ਸਿੰਘ ਦੇ ਭਰਾ ਨੇ ਪੰਜਾਬ ਪੁਲਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਤੇ ਜਾਂਚ ਦੇ ਬਾਅਦ ਹੀ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਸ ਵੱਲੋਂ ਹਰਿਆਣਾ 'ਚ ਪਿੰਡ ਦੇਸੂ ਜੋਧਾ ਦੇ ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਜਾ ਚੁੱਕੀ ਹੈ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਮੰਦਰ ਦੇ ਕਿਵਾੜ ਸਰਦੀਆਂ ਦੀ ਰੁੱਤ ਲਈ ਬੰਦ
NEXT STORY