ਬਠਿੰਡਾ (ਸੁਖਵਿੰਦਰ) : ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ।ਇਸ ਦੇ ਬਾਵਜੂਦ ਕਈ ਸਕੂਲਾਂ 'ਚ ਅਜੇ ਤੱਕ ਵੀ ਛੁੱਟੀਆਂ ਨਹੀਂ ਹੋਈਆਂ ਅਤੇ ਸਕੂਲ ਪ੍ਰਸ਼ਾਸਨ ਡੀ. ਸੀ. ਬਠਿੰਡਾ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ, ਜੋ ਕਿ ਜਲਦੀ ਹੀ ਸੰਭਵ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ੁੱਕਰਵਾਰ ਪਿਛਲੇ 9 ਸਾਲਾਂ 'ਚ ਸਭ ਤੋਂ ਠੰਡਾ ਦਿਨ ਰਿਹਾ, ਕਿਉਂਕਿ ਪਿਛਲੇ ਸਾਲਾਂ 'ਚ ਨਿਊਨਤਮ ਤਾਪਮਾਨ ਤਾਂ ਚਾਹੇ ਇਸ ਤੋਂ ਵੀ ਘੱਟ ਰਿਹਾ ਹੈ ਪਰ ਇਸਦੇ ਮੁਕਾਬਲੇ ਉਚਤਮ ਤਾਪਮਾਨ ਕਾਫੀ ਜ਼ਿਆਦਾ ਹੁੰਦਾ ਸੀ, ਜਦੋਂ ਕਿ ਜਿਥੇ ਨਿਊਨਤਮ ਤਾਪਮਾਨ 2.8 ਡਿਗਰੀ ਕਾਫੀ ਘੱਟ ਰਿਹਾ, ਉਥੇ ਉਚਤਮ ਤਾਪਮਾਨ ਵੀ 12 ਡਿਗਰੀ ਹੀ ਰਿਹਾ, ਜਿਸਨੂੰ ਬਹੁਤ ਘੱਟ ਮੰਨਿਆ ਜਾਂਦਾ ਹੈ। ਆਮ ਲੋਕ ਘਰਾਂ 'ਚ ਦੁਬਕੇ ਰਹੇ, ਜਦਕਿ ਕੰਮਕਾਜੀ ਲੋਕ ਵੀ ਆਪਣੇ ਕੰਮਾਂ 'ਤੇ ਜ਼ਰੂਰ ਪਹੁੰਚੇ ਪਰ ਅੱਗ ਦੀਆਂ ਧੂਣੀਆਂ ਤੋਂ ਦੂਰ ਨਹੀਂ ਰਹਿ ਸਕੇ। ਠੰਡ ਦੇ ਚਲਦਿਆਂ ਬਾਜ਼ਾਰਾਂ 'ਚ ਸੁੰਨ ਪਸਰੀ ਰਹੀ, ਕਿਉਂਕਿ ਬਾਜ਼ਾਰਾਂ 'ਚ ਗਾਹਕ ਨਹੀਂ ਸਨ।
ਪਿਛਲੇ ਸਾਲਾਂ 'ਚ 27 ਦਸੰਬਰ ਨੂੰ ਤਾਪਮਾਨ ਡਿਗਰੀ 'ਚ
ਸਾਲ |
ਉਚਤਮ |
ਨਿਊਨਤਮ |
2000 |
21.8 |
4.0 |
2001 |
18.0 |
5.0 |
2002 |
20.5 |
7.5
|
2003 |
13.2 |
4.5 |
2004 |
18.2 |
8.0 |
2005 |
21.0 |
3.4 |
2006 |
18.5 |
6.0 |
2007 |
18.5 |
6.0 |
2008 |
21.2 |
4.0 |
2009 |
21.2 |
4.4 |
2010 |
17.2 |
2.0 |
2011 |
20.2 |
1.2 |
2012 |
11.2 |
6.6 |
2013 |
18.8 |
1.4 |
2014 |
19.0 |
1.6 |
2015 |
21.6 |
5.8 |
2016 |
23.0 |
3.5 |
2017 |
23.6 |
7.2 |
2018 |
19.2 |
4.0 |
2019 |
12.0 |
2.8 |
ਇਕ ਹਫ਼ਤੇ ਦਾ ਤਾਪਮਾਨ ਡਿਗਰੀ 'ਚ
ਮਿਤੀ |
ਉਚਤਮ |
ਨਿਊਨਤਮ |
20.12.19 |
14.2 |
6.2 |
21.12.19 |
15.5 |
5.6 |
22.12.19 |
16.6 |
6.6 |
23.12.19 |
10.0 |
4.5 |
24,.12.19 |
12.8 |
6.5 |
25.12.19 |
14.2 |
6.0 |
26.12.19 |
13.6 |
4.0 |
27.12.19 |
12.0 |
2.8 |
ਕੀ ਕਹਿਣਾ ਹੈ ਮੌਸਮ ਵਿਭਾਗ ਦਾ
ਮੌਸਮ ਵਿਭਾਗ ਜ਼ਿਲਾ ਬਠਿੰਡਾ ਦੇ ਅਧਿਕਾਰੀ ਡਾ. ਰਾਜ ਕੁਮਾਰ ਵਲੋਂ ਜਾਰੀ ਰਿਪੋਰਟ ਮੁਤਾਬਕ ਅਗਲੇ ਹਫ਼ਤੇ ਵੀ ਠੰਡ ਘਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਤਾਪਮਾਨ 'ਚ ਇਸ ਤੋਂ ਜ਼ਿਆਦਾ ਗਿਰਾਵਟ ਨਹੀਂ ਆਵੇਗੀ, ਜਦੋਂਕਿ ਬਾਰਿਸ਼ ਹੋਣ ਦਾ ਵੀ ਕੋਈ ਅਨੁਮਾਨ ਨਹੀਂ ਹੈ।

ਦਰਜਨ ਭਰ ਸਕੂਲਾਂ 'ਚ ਹਾਲੇ ਵੀ ਛੁੱਟੀਆਂ ਨਹੀਂ
ਪੰਜਾਬ ਸਰਕਾਰ ਵਲੋਂ ਸਰਦੀ ਦੀਆਂ ਛੁੱਟੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੇ ਵੀ ਠੰਡ ਦਾ ਅਹਿਸਾਸ ਕਰ ਲਿਆ ਹੈ ਪਰ ਦਰਜਨ ਭਰ ਸਕੂਲ ਹਾਲੇ ਵੀ ਐਸੇ ਹਨ, ਜਿਨ੍ਹਾਂ ਵਲੋਂ ਡੀ. ਸੀ. ਬਠਿੰਡਾ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਡੀ. ਸੀ. ਬਠਿੰਡਾ ਵਲੋਂ ਹੁਕਮ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਛੁੱਟੀਆਂ ਨਹੀਂ ਕਰ ਸਕਦੇ।
ਕੀ ਕਹਿੰਦੇ ਡੀ. ਸੀ.
ਡੀ. ਸੀ. ਬਠਿੰਡਾ ਬੀ. ਸ਼੍ਰੀਨਿਵਾਸਨ ਦਾ ਕਹਿਣਾ ਸੀ ਕਿ ਠੰਡ ਸੱਚਮੁੱਚ ਕਾਫੀ ਜ਼ਿਆਦਾ ਹੋ ਗਈ ਹੈ। ਸਕੂਲਾਂ 'ਚ ਛੁੱਟੀਆਂ ਕਰਨ ਬਾਰੇ ਉਹ ਤੁਰੰਤ ਮੀਟਿੰਗ ਕਰ ਕੇ ਅਗਲਾ ਫੈਸਲਾ ਲੈਣਗੇ।
ਬਾਬੇ ਨਾਨਕ ਲਈ ਮੰਤਰੀ ਸੁੱਖੀ ਰੰਧਾਵਾ ਨੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ, ਵੀਡੀਓ ਵਾਇਰਲ
NEXT STORY