ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕਰ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਬਿਆਸ ਦਰਿਆ ਦੇ ਕਿਨਾਰੇ ਪਿੰਡ ਕੀੜੀ ਅਤੇ ਬੁੱਢਾ ਬਾਲਾ ਵਿਖੇ ਛਾਪੇਮਾਰੀ ਕਰਕੇ ਭਾਰੀ ਮਾਤਰੀ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਨ ਸਮੇਤ ਤਰਪਾਲਾ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਲਜਾਰ ਮਸੀਹ ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਸ ਸਟਾਫ਼ ਦੇ ਏ. ਐੱਸ. ਆਈ ਜਸਪਿੰਦਰ ਸਿੰਘ, ਐੱਸ. ਆਈ ਹਰਿੰਦਰ ਸਿੰਘ, ਹੈੱਡ ਕਾਂਸਟੇਬਲ ਮਨਜੀਤ ਸਿੰਘ, ਪ੍ਰਗਟ ਸਿੰਘ, ਸਰਬਜੀਤ ਕੌਰ ਅਤੇ ਹੋਰ ਪੁਲਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਬੁੱਢਾ ਬਾਲਾ, ਪਿੰਡ ਕੀੜੀ ਅਤੇ ਨਾਲ ਲਗਦੇ ਬਿਆਸ ਦਰਿਆ 'ਤੇ ਰੇਡ ਕੀਤਾ ਗਿਆ।
ਇਸ ਛਾਪੇਮਾਰੀ ਦੌਰਾਨ 1000 ਲੀਟਰ ਦੀ ਸਮੱਰਥਾ ਵਾਲੀਆਂ 61 ਪਲਾਸਟਿਕ ਤਰਪਾਲਾਂ, 4 ਪਲਾਸਟਿਕ ਦੇ ਕੈਨ ਅਤੇ 1 ਲੋਹੇ ਦੀ ਡਰੰਮੀ ਸਮੇਤ ਭੱਠੀ ਦੇ ਸਮਾਨ ਵਿਚੋਂ 65000 ਕਿਲੋਗ੍ਰਾਮ ਲਾਹਣ ਅਤੇ 70 ਲੀਟਰ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਸ ਨਜਾਇਜ਼ ਸ਼ਰਾਬ ਦੇ ਲਾਹਨ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਜਾਣਕਾਰੀ, 6 ਫਰਵਰੀ ਨੂੰ ਜਲੰਧਰ ਜ਼ਿਲ੍ਹੇ 'ਚ ਇਨ੍ਹਾਂ ਥਾਵਾਂ 'ਤੇ ਲੱਗੇਗਾ ਮੋਰਚਾ
NEXT STORY