ਅੰਮ੍ਰਿਤਸਰ, (ਅਰੁਣ)- ਪੁਰਾਣੀ ਰੰਜਿਸ਼ ਕਾਰਨ ਹਥਿਆਰਾਂ ਨਾਲ ਸੱਟਾਂ ਮਾਰਦਿਆਂ ਪਿਉ-ਪੁੱਤ ਨੂੰ ਜ਼ਖਮੀ ਕਰ ਕੇ ਦੌਡ਼ੇ 5 ਹਮਲਾਵਰਾਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਕਾਮ ਵਾਸੀ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਵੇਚਿਆ ਹੋਇਆ ਮੋਬਾਇਲ ਵਾਪਸ ਕਰਨ ਦੀ ਰੰਜਿਸ਼ ਕਾਰਨ ਸੱਟਾਂ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਕੇ ਦੌਡ਼ੇ ਬਲਜੀਤ ਸਿੰਘ, ਉਸ ਦੇ ਲਡ਼ਕਿਆਂ ਜੁਗਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਅਮਨਦੀਪ ਕੌਰ ਪਤਨੀ ਬਲਜੀਤ ਸਿੰਘ ਵਾਸੀ ਮੁਕਾਮ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਪਿੰਡ ਕੱਕਡ਼ ਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਜ਼ਮੀਨੀ ਝਗਡ਼ੇ ਦੀ ਰੰਜਿਸ਼ ਕਾਰਨ ਉਸ ਨੂੰ ਜ਼ਖਮੀ ਕਰ ਕੇ ਦੌਡ਼ੇ ਜਗਤਾਰ ਸਿੰਘ ਪੁੱਤਰ ਗਿਆਨ ਸਿੰਘ, ਪੰਜਾਬ ਸਿੰਘ ਪੁੱਤਰ ਜਸਵੰਤ ਸਿੰਘ, ਵਿਸ਼ਾਲ ਸਿੰਘ ਪੁੱਤਰ ਜਗਤਾਰ ਸਿੰਘ ਤੇ ਗੋਪੀ ਪੁੱਤਰ ਬਾਰੀ ਸਿੰਘ ਵਾਸੀ ਕੱਕਡ਼ ਕਲਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਨਹਿਰੂ ਪਾਰਕ ਤੋਂ ਪ੍ਰੇਮੀ ਜੋਡ਼ਾ ਪੁਲਸ ਨੇ ਕੀਤਾ ਕਾਬੂ
NEXT STORY