ਕਪੂਰਥਲਾ, (ਮੱਲ੍ਹੀ)- ਲਗਭਗ ਇਕ ਸਾਲ ਤੋਂ ਪੁਲਸ ਨੇ ਕੁੱਟਮਾਰ ਦੇ ਮਾਮਲੇ ’ਚ ਲੋਡ਼ੀਂਦਾ ਮੁਲਜ਼ਮ ਸੁਖਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕਡ਼੍ਹਾਲ ਖੁਰਦ ਕਪੂਰਥਲਾ ਨੂੰ ਕਾਬੂ ਕਰਨ ’ਚ ਪੁਲਸ ਚੌਕੀ ਭੁਲਾਣਾ ਸੁਲਤਾਨਪੁਰ ਲੋਧੀ ਨੂੰ ਸਫਲਤਾ ਮਿਲੀ ਹੈ, ਜਿਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਸ ਚੌਕੀ ਭੁਲਾਣਾ ਦੇ ਇੰਚਾਰਜ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਸੁਖਵਿੰਦਰ ਕੌਰ ਪੁੱਤਰੀ ਬਲਜੀਤ ਸਿੰਘ ਵਾਸੀ ਕਡ਼੍ਹਾਲ ਖੁਰਦ ਕਪੂਰਥਲਾ ਨੇ ਇਕ ਮਾਮਲਾ 11.8.2017 ਨੂੰ ਦਰਜ ਕਰਵਾਇਆ ਸੀ, ਜਿਸ ’ਚ ਉਸਨੇ ਜਸਪਾਲ ਸਿੰਘ ਪੁੱਤਰ ਗੁਰਬਚਨ ਸਿੰਘ, ਸੰਦੀਪ ਕੌਰ ਪਤਨੀ ਜਸਪਾਲ ਸਿੰਘ, ਸੁਖਵਿੰਦਰ ਕੌਰ ਉਰਫ ਰਾਣੀ ਪਤਨੀ ਚਰਨਜੀਤ ਸਿੰਘ ਤੇ ਸੁਖਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਦਾ ਨਾਂ ਦਰਜ ਕਰਵਾਇਆ ਸੀ । ਉਕਤ ਮਾਮਲੇ ’ਚ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਪਰ ਸੁਖਪ੍ਰੀਤ ਸਿੰਘ ਜੋ ਕਿ ਲਗਭਗ ਇਕ ਸਾਲ ਤੋਂ ਪੁਲਸ ਨੂੰ ਲੋਡ਼ੀਂਦਾ ਸੀ, ਨੂੰ ਅੱਜ ਏ. ਐੱਸ. ਆਈ. ਲਖਵੀਰ ਸਿੰਘ ਨੇ ਪੁਲਸ ਪਾਰਟੀ ਦੀ ਸਹਾਇਤਾ ਨਾਲ ਕਡ਼੍ਹਾਲ ਖੁਰਦ ਤੋਂ ਗ੍ਰਿਫਤਾਰ ਕਰ ਲਿਆ, ਜਿਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ ਕਪੂਰਥਲਾ ਭੇਜਿਆ ਗਿਆ ਹੈ।
ਇਲਾਕੇ ਦੇ ਹਿਸਾਬ ਨਾਲ ਮਿਲਦੀ ਹੈ ਰਿਸ਼ਵਤ, ਉੱਪਰ ਤੱਕ ਪੁੱਜਦਾ ਹੈ ਹਿੱਸਾ
NEXT STORY