ਗੁਰੂਹਰਸਹਾਏ (ਮਨਜੀਤ) : ਗੁਰੂਹਰਸਹਾਏ ਦੀ ਬਸਤੀ ਝਬੇਲਾ ਵਾਲੀ ਵਿਖੇ ਜ਼ਮੀਨ 'ਚ ਹਿੱਸਾ ਲੈਣ ਨੂੰ ਲੈ ਕੇ ਪਤੀ-ਪਤਨੀ ਦੀ ਕੁੱਟਮਾਰ ਕਰ ਕੇ ਮੋਬਾਇਲ ਫੋਨ ਅਤੇ 20 ਹਜ਼ਾਰ ਰੁਪਏ ਚੋਰੀ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ 4 ਬਾਏ ਨੇਮ ਲੋਕਾਂ ਅਤੇ 4 ਅਣਪਛਾਤੇ ਆਦਮੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੀਨੀਅਰ ਸਿਪਾਹੀ ਅੰਮ੍ਰਿਤਪਾਲ ਸਿੰਘ ਨੰਬਰ 512/ਫਿਰੋਜ਼ਪੁਰ ਤਾਇਨਾਤ ਸਾਂਝ ਕੇਂਦਰ ਕੈਂਟ ਫਿਰੋਜ਼ਪੁਰ ਪੁੱਤਰ ਗੁਰਮੀਤ ਸਿੰਘ ਵਾਸੀ ਝਬੇਲਾ ਵਾਲੀ ਹਾਲ ਗੁਰੂ ਨਗਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਮਾਤਾ ਆਂਚਲ ਸਾਲ 2002 ਵਿਚ ਪੂਰੀ ਹੋ ਗਈ ਸੀ।
ਉਸ ਦੇ ਪਿਤਾ ਗੁਰਮੀਤ ਸਿੰਘ ਨੇ ਰਜਨੀ ਬਾਲਾ ਨਾਲ ਸਾਲ 2003 ਵਿਚ ਦੂਜਾ ਵਿਆਹ ਕਰ ਲਿਆ ਜੋ ਉਸ ਦੀ ਮਤਰੇਈ ਮਾਂ ਵਿਚੋਂ ਇਕਲੌਤਾ ਮੁੰਡਾ ਜਸਜੀਤ ਸਿੰਘ ਹੈ, ਉਸ ਦਾ ਬਸਤੀ ਝਬੇਲਾ ਵਾਲੀ ਵਿਚ ਮਕਾਨ ਹੈ ਅਤੇ ਦੂਜਾ ਮਕਾਨ ਗੁਰੂ ਨਗਰ ਵਿਖੇ ਬਣਾਇਆ ਹੋਇਆ ਹੈ ਅਤੇ ਉਸ ਤੇ ਉਸ ਦਾ ਪਰਿਵਾਰ ਅਕਸਰ ਹੀ 10-15 ਦਿਨਾਂ ਬਾਅਦ ਪਿੰਡ ਆਉਂਦਾ-ਜਾਂਦਾ ਹੈ। ਉਸ ਦਾ ਪਿਤਾ ਉਸ ਨੂੰ ਜੱਦੀ-ਪੁਸ਼ਤੀ ਜ਼ਮੀਨ ਜਾਇਦਾਦ ਵਿਚੋਂ ਹਿੱਸਾ ਨਹੀਂ ਦੇਣਾ ਚਾਹੁੰਦਾ ਅਤੇ ਦੂਜੇ ਮੁੰਡੇ ਦੇ ਨਾਮ ਕਰਨੀ ਚਾਹੁੰਦਾ ਹੈ ਤੇ ਉਸ ਨੇ ਆਪਣਾ ਹਿੱਸਾ ਲੈਣ ਲਈ ਰਿਸ਼ਤੇਦਾਰ ਇਕੱਠੇ ਕੀਤੇ ਪਰ ਉਸ ਦਾ ਪਿਤਾ ਕਿਸੇ ਗੱਲ ’ਤੇ ਨਹੀਂ ਆ ਰਿਹਾ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਗਿਆ ਹੋਇਆ ਸੀ ਤੇ ਦੋਸ਼ੀਅਨ ਗੁਰਮੀਤ ਸਿੰਘ ਪੁੱਤਰ ਤਰਲੋਚਨ ਸਿੰਘ, ਰਜਨੀ ਬਾਲਾ ਪਤਨੀ ਗੁਰਮੀਤ ਸਿੰਘ ਵਾਸੀਅਨ ਬਸਤੀ ਝਬੇਲਾ ਵਾਲੀ ਗੁਰੂਹਰਸਹਾਏ, ਰਾਜ ਕੁਮਾਰ, ਸਤਿੰਦਰ ਕੁਮਾਰ ਵਾਸੀਅਨ ਪਿੰਡ ਭਿੱਖੀਵਿੰਡ ਅਤੇ 4 ਅਣਪਛਾਤੇ ਆਦਮੀਆਂ ਨੇ ਹਮਮਸ਼ਵਰਾ ਹੋ ਕੇ ਉਸ ਦੀ ਤੇ ਉਸ ਦੀ ਪਤਨੀ ਦੇ ਸੱਟਾਂ ਮਾਰੀਆਂ ਤੇ ਉਨ੍ਹਾਂ ਦੇ ਮੋਬਾਈਲ ਫੋਨ ’ਤੇ 20 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪਲਾਟ ’ਚ ਬੈਠ ਕੇ ਨਸ਼ਾ ਕਰ ਰਹੇ ਦੋਸਤਾਂ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ
NEXT STORY