ਫਿਰੋਜ਼ਪੁਰ (ਕੁਮਾਰ)—ਪਿੰਡ ਬੁੱਕਣ ਖਾਂ ਵਾਲਾ ਵਿਚ ਕਥਿਤ ਰੂਪ ਵਿਚ ਕੁੱਟਮਾਰ ਕਰਨ ਅਤੇ ਮੋਬਾਇਲ ਖੋਹਣ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ 3 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਚ. ਸੀ. ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕਥਿਤ ਰੂਪ ਵਿਚ ਹਰਪ੍ਰੀਤ ਸਿੰਘ ਹੈਰੀ, ਮਨਪ੍ਰੀਤ ਸਿੰਘ ਸੰਨੀ ਤੇ ਗੁਰਪ੍ਰੀਤ ਉਰਫ ਗੋਰਾ ਨੇ ਉਸਨੂੰ ਘੇਰ ਕੇ ਮਾਰਿਆ-ਕੁੱਟਿਆ ਤੇ ਉਸਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀ. ਜੀ. ਆਈ. ਚੰਡੀਗੜ੍ਹ ਪਹਿਲੀ ਵਾਰ ਸ਼ੁਰੂ ਕਰਾਵੇਗਾ 'ਫੋਟੋਗ੍ਰਾਫੀ' ਦਾ ਇਹ ਵੱਡਾ ਕੋਰਸ, ਪੂਰੇ ਏਸ਼ੀਆ ਨੂੰ ਪਿੱਛੇ ਛੱਡਿਆ
NEXT STORY