ਜ਼ੀਰਾ (ਰਾਜੇਸ਼ ਢੰਡ, ਗੁਰਮੇਲ)–ਮੱਖੂ ਦੇ ਅਧੀਨ ਆਉਂਦੇ ਪਿੰਡ ਝੰਡਾ ਬੱਗਾ ਨਵਾਂ ਵਿਖੇ ਕੰਧ ਦੇ ਝਗੜੇ ਨੂੰ ਲੈ ਕੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਮੱਖੂ ਪੁਲਸ ਨੇ 2 ਬਾਏ ਨੇਮ ਅਤੇ 8-10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਰਨਜੀਤ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਝੰਡਾ ਬੱਗਾ ਨਵਾਂ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਪਰਮਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਝੰਡਾ ਬੱਗਾ ਨਵਾਂ ਦਾ ਉਨ੍ਹਾਂ ਨਾਲ ਕੰਧ ਨੂੰ ਲੈ ਕੇ ਝਗਡ਼ਾ ਹੋਇਆ ਸੀ, ਜਿਸ ਦਾ ਰਾਜੀਨਾਮਾ ਵੀ ਹੋ ਚੁੱਕਾ ਸੀ। ਇਸੇ ਰੰਜ਼ਿਸ਼ ਕਰਕੇ ਮੁਲਜ਼ਮਾਂ ਨੇ 8-10 ਅਣਪਛਾਤੇ ਵਿਅਕਤੀਆਂ ਨਾਲ ਹਮਮਸ਼ਵਰਾ ਹੋ ਕੇ ਉਸ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੀ। ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਜਗਰਾਓ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੈਰੋਇਨ ਸਮੇਤ ਇਕ ਗ੍ਰਿਫਤਾਰ
NEXT STORY