ਫਿਰੋਜ਼ਪੁਰ (ਕੁਮਾਰ) : ਜ਼ਮੀਨੀ ਝਗੜੇ ਨੂੰ ਲੈ ਕੇ ਕਥਿਤ ਰੂਪ ’ਚ ਦਾਦੀ-ਪੋਤੀ ਦੀ ਮਾਰਕੁੱਟ ਕਰਨ ਦੇ ਦੋਸ਼ ਹੇਠ ਥਾਣਾ ਮਮਦੋਟ ਦੀ ਪੁਲਸ ਨੇ ਔਰਤਾਂ ਸਮੇਤ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗਹਿਣਾ ਰਾਮ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਅਤੇ ਲਿਖ਼ਤੀ ਸ਼ਿਕਾਇਤ ’ਚ ਸੁਖਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਭੰਬਾ ਹਾਜੀ ਨੇ ਦੋਸ਼ ਲਾਉਂਦੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਮਾਤਾ ਜੀਤੋ ਬਾਈ ਪਤਨੀ ਬਲਵੀਰ ਸਿੰਘ ਅਤੇ ਜਸਵਿੰਦਰ ਕੌਰ ਪੁੱਤਰੀ ਗੁਰਮੀਤ ਸਿੰਘ ਆਪਣੀ ਹਵੇਲੀ ’ਚ ਮੱਝਾਂ ਬੰਨਣ ਲਈ ਗਈ ਸੀ।
ਇੱਥੇ ਸ਼ਾਮ ਸਿੰਘ, ਸੁਰਜੀਤ ਸਿੰਘ, ਸੰਦੀਪ ਕੌਰ, ਸਿਕੰਦਰ ਸਿੰਘ, ਕਾਦਰ ਸਿੰਘ ਪੁੱਤਰ ਲਾਭ ਸਿੰਘ ਅਤੇ ਸ਼ਾਮੋ ਰਾਣੀ ਨੇ ਉਸ ਦੀ ਮਾਂ ਅਤੇ ਭਤੀਜੀ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਅਨੁਸਾਰ ਉਸ ਦਾ ਨਾਮਜ਼ਦ ਮੁਲਜ਼ਮ ਸੁਰਜੀਤ ਸਿੰਘ ਨਾਲ ਜ਼ਮੀਨੀ ਦਾ ਝਗੜਾ ਹੈ ਅਤੇ ਇਸ ਦੁਸ਼ਮਣੀ ਕਾਰਨ ਨਾਮਜ਼ਦ ਲੋਕਾਂ ਨੇ ਦਾਦੀ ਅਤੇ ਪੋਤੀ ਦੀ ਕੁੱਟਮਾਰ ਕੀਤੀ ਹੈ।
ਜਲੰਧਰ 'ਚ ਪੁਲਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਨਾਲ ਜੁੜੀ ਵੱਡੀ ਖ਼ਬਰ! NIA ਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ
NEXT STORY