ਜਲੰਧਰ (ਰਮਨ)–ਭੀੜ-ਭੜੱਕੇ ਵਾਲੇ ਲਾਲ ਬਾਜ਼ਾਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 2 ਔਰਤਾਂ ਨੂੰ ਬੈਗ ਚੋਰੀ ਕਰਨ ਦੇ ਦੋਸ਼ ਵਿਚ ਲੋਕਾਂ ਨੇ ਫੜ ਲਿਆ ਅਤੇ ਜੰਮ ਕੇ ਛਿੱਤਰ-ਪਰੇਡ ਕੀਤੀ। ਚੋਰੀ ਦੇ ਦੋਸ਼ ਵਿਚ ਫੜੀਆਂ ਔਰਤਾਂ ਨੇ ਮੁਆਫ਼ੀ ਮੰਗ ਕੇ ਜਾਨ ਛੁਡਾਈ। ਥਾਣਾ ਨੰਬਰ 2 ਅਧੀਨ ਪੈਂਦੇ ਲਾਲ ਬਾਜ਼ਾਰ ਵਿਚ ਕਪੂਰਥਲਾ ਨੇੜਿਓਂ ਜਲੰਧਰ ਖ਼ਰੀਦਦਾਰੀ ਕਰਨ ਆਈਆਂ ਔਰਤਾਂ ਦਾ ਭੀੜ ਵਿਚ 2 ਔਰਤਾਂ ਨੇ ਬੈਗ ਚੋਰੀ ਕਰ ਲਿਆ ਅਤੇ ਉਥੋਂ ਭੱਜ ਕੇ ਲਾਲ ਬਾਜ਼ਾਰ ਪਹੁੰਚੀਆਂ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ, ਆਵਾਜਾਈ ਲਈ ਇਹ ਰਸਤੇ ਰਹਿਣਗੇ ਬੰਦ
ਉਨ੍ਹਾਂ ਦਾ ਪਿੱਛਾ ਕਰਦਿਆਂ ਬੈਗ ਲੱਭ ਰਹੀਆਂ ਪੀੜਤ ਔਰਤਾਂ ਨੇ ਉਕਤ ਚੋਰਨੀਆਂ ਨੂੰ ਬੈਗ ਲਿਜਾਂਦਿਆਂ ਦੇਖ ਲਿਆ ਅਤੇ ਰੌਲਾ ਪਾ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵਾਂ ਔਰਤਾਂ ਨੂੰ ਚੋਰੀ ਦੇ ਬੈਗ ਸਮੇਤ ਕਾਬੂ ਕਰ ਲਿਆ। ਚੋਰੀ ਬਾਰੇ ਪਤਾ ਲੱਗਦੇ ਹੀ ਪੂਰਾ ਬਾਜ਼ਾਰ ਇਕੱਠਾ ਹੋ ਗਿਆ। ਪੀੜਤ ਔਰਤਾਂ ਨੇ ਗੁੱਸੇ ਵਿਚ ਦੋਵਾਂ ਚੋਰਨੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਟਾਂਡਾ ਦੇ ਇਸ ਪਿੰਡ 'ਚ ਸਰਪੰਚੀ ਲਈ ਉਮੀਦਵਾਰਾਂ 'ਚ ਮੁਕਾਬਲਾ ਰਿਹਾ ਟਾਈ, ਇੰਝ ਹੋਇਆ ਫ਼ੈਸਲਾ
ਉਕਤ ਘਟਨਾ ਦਾ ਮੌਕੇ ’ਤੇ ਮੌਜੂਦ ਵਿਅਕਤੀ ਨੇ ਵੀਡੀਓ ਬਣਾ ਲਿਆ, ਜਿਹੜਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਵੀਡੀਓ ਵਿਚ ਦਿਸ ਰਿਹਾ ਹੈ ਕਿ ਕਿਵੇਂ ਬੈਗ ਚੋਰੀ ਹੋਣ ਤੋਂ ਬਾਅਦ ਪੀੜਤ ਔਰਤਾਂ ਉਕਤ ਚੋਰਨੀਆਂ ਦੀ ਕੁੱਟਮਾਰ ਕਰ ਰਹੀਆਂ ਹਨ ਪਰ ਉਕਤ ਔਰਤਾਂ ਖੁਦ ਨੂੰ ਨਿਰਦੋਸ਼ ਦੱਸਦਿਆਂ ਰੌਲਾ ਪਾਉਂਦੀਆਂ ਰਹੀਆਂ ਹਨ। ਉਕਤ ਮਾਮਲੇ ਵਿਚ ਇਲਾਕੇ ਦੀ ਪੁਲਸ ਨੇ ਦੱਸਿਆ ਕਿ ਥਾਣੇ ਵਿਚ ਕੋਈ ਸ਼ਿਕਾਇਤ ਨਹੀਂ ਆਈ ਪਰ ਸੋਸ਼ਲ ਮੀਡੀਆ ’ਤੇ ਵੀਡੀਓ ਖੂਬ ਚਰਚਾ ਬਟੋਰ ਰਹੀ ਹੈ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ
NEXT STORY