ਫਗਵਾੜਾ (ਜਲੋਟਾ) : ਫਗਵਾੜਾ ਪੁਲਸ ਵੱਲੋਂ ਬਹੁਚਰਚਿਤ ਗਊ ਮਾਸ ਫੈਕਟਰੀ ਮਾਮਲੇ ਦੇ ਇਕ ਮਾਸਟਰਮਾਈਂਡ ਨੂੰ ਉਸਦੇ ਸਾਥੀ ਸਮੇਤ ਗ੍ਰਿਫ਼ਤਾਰ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਹਾਲਾਂਕਿ, ਵਿਡੰਬਨਾ ਇਹ ਹੈ ਕਿ ਉਕਤ ਮਾਮਲੇ ਵਿੱਚ 7 ਮਾਸਟਰਮਾਈਂਡ ਅਜੇ ਵੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣੇ ਬਾਕੀ ਹਨ ਅਤੇ ਇਹਨਾਂ ਸਾਰੇ ਦੋਸ਼ੀਆਂ ਦੀ ਤਲਾਸ਼ 'ਚ ਪੁਲਸ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚਾਰ ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ ਪਾਇਆ ਕਾਬੂ
ਦੱਸਣਯੋਗ ਹੈ ਕਿ ਸਿਟੀ ਪੁਲਸ ਦੁਆਰਾ ਦਰਜ ਕੀਤੀ ਗਈ ਪੁਲਸ ਐੱਫਆਈਆਰ ਅਤੇ ਕੇਸ ਦੀ ਜਾਂਚ ਕਰ ਰਹੇ ਡੀਐੱਸਪੀ ਭਾਰਤ ਭੂਸ਼ਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਦੋਸ਼ੀਆਂ 'ਚ ਫਗਵਾੜਾ ਦੇ 2, ਉੱਤਰ ਪ੍ਰਦੇਸ਼ ਦੇ 3, ਨਵੀਂ ਦਿੱਲੀ ਦਾ 1, ਮਿਆਂਮਾਰ ਦਾ 1 ਮਾਸਟਰਮਾਈਂਡ, ਕਿੰਗਪਿਨ ਸ਼ਾਮਲ ਹੈ। ਅੱਜ ਸ਼ਾਮ ਪ੍ਰੈਸ ਨੂੰ ਜਾਰੀ ਅਧਿਕਾਰਤ ਜਾਣਕਾਰੀ ਵਿੱਚ ਫਗਵਾੜਾ ਦੀ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਸ ਨੇ ਗਊ ਮਾਸ ਫੈਕਟਰੀ ਕੇਸ ਦੇ ਮੁੱਖ ਦੋਸ਼ੀ ਵਿਜੇ ਕੁਮਾਰ ਪੁੱਤਰ ਰਾਮਲਾਲ ਵਾਸੀ ਗਲੀ ਨੰਬਰ 11, ਬਸੰਤ ਨਗਰ, ਫਗਵਾੜਾ ਨੂੰ ਉਸ ਦੇ ਇੱਕ ਸਾਥੀ ਸਮੇਤ ਜਿਸ ਦੀ ਪਛਾਣ ਹੁਸਨ ਲਾਲ ਪੁੱਤਰ ਮੇਅਰ ਚੰਦ ਵਾਸੀ, ਪਿੰਡ ਚਾਚੋਕੀ ਹਾਲ ਵਾਸੀ ਮਕਾਨ ਨੰਬਰ 118, ਅਰਬਨ ਅਸਟੇਟ, ਫਗਵਾੜਾ ਵਜੋਂ ਹੋਈ ਹੈ, ਨੂੰ ਪਠਾਨਕੋਟ ਤੋਂ ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਹੈ। ਐੱਸਪੀ ਭੱਟੀ ਨੇ ਦੱਸਿਆ ਕਿ ਦਰਜ ਪੁਲਸ ਕੇਸ ਵਿੱਚ ਹੁਸਨ ਲਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਜੇ ਕੁਮਾਰ ਅਤੇ ਹੁਸਨ ਲਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਪੰਜ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪੁਲਸ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ਾਂ 'ਚ ਵੀ UPI ਨੇ ਮਚਾਈ ਧੂਮ, ਘਰ ਬੈਠੇ ਹੀ ਕਰ ਸਕਦੇ ਹੋ ਪੇਮੈਂਟ, PM ਮੋਦੀ ਨੇ ਦਿੱਤੀ ਵਧਾਈ
ਕੌਣ ਹੈ ਵਿਜੇ ਕੁਮਾਰ?
ਜਾਣਕਾਰੀ ਮੁਤਾਬਕ ਮੁਲਜ਼ਮ ਵਿਜੇ ਕੁਮਾਰ ਸਥਾਨਕ ਬਸੰਤ ਨਗਰ 'ਚ ਰਹਿੰਦਾ ਹੈ। ਫਗਵਾੜਾ ਪੁਲਸ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਵਿਜੇ ਕੁਮਾਰ ਨੂੰ ਗਊ ਮਾਸ ਫੈਕਟਰੀ ਕਾਂਡ 'ਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਵਿਜੇ ਕੁਮਾਰ ਆਮ ਆਦਮੀ ਪਾਰਟੀ (ਆਪ) ਦਾ ਸਮਰਥਕ ਹੋਣ ਦਾ ਦਾਅਵਾ ਕਰਦਾ ਹੈ। ਮਹੱਤਵਪੂਰਨ ਪਹਿਲੂ ਇਹ ਹੈ ਕਿ ਉਸ ਦੇ ਸਕੇ ਭਰਾ ਬੱਬੂ ਦਾ ਨਾਮ ਵੀ ਸਿਟੀ ਪੁਲਸ ਵਲੋਂ ਰਜਿਸਟਰ ਕੀਤੀ ਗਈ ਪੁਲਸ ਐੱਫਆਈਆਰ 'ਚ ਦਰਜ ਹੈ ਪਰ ਹਾਲੇ ਬੱਬੂ ਪੁਲਸ ਹਿਰਾਸਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਐਤਵਾਰ ਨੂੰ 10 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ, ਪੜ੍ਹੋ IMD ਦੀ ਤਾਜ਼ਾ UPDATE
NEXT STORY