ਅੰਮ੍ਰਿਤਸਰ (ਦਲਜੀਤ ਸ਼ਰਮਾ) : ਅੰਮ੍ਰਿਤਸਰ 'ਚ ਡੋਪ ਟੈਸਟ ਕਰਵਾਉਣ ਵਾਲੇ ਅਸਲਾ ਧਾਰਕ ਸਾਵਧਾਨ ਹੋ ਜਾਣ। ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰ ਸਿਵਲ ਹਸਪਤਾਲ ਦੇ ਬਾਹਰ ਕੁਝ ਲਾਲਚੀ ਵਿਅਕਤੀ ਜਾਅਲੀ ਡੋਪ ਟੈਸਟ ਕਰਵਾਉਣ ਦੇ ਚੱਕਰ 'ਚ ਅਸਲਾ ਧਾਰਕਾਂ ਨੂੰ ਆਪਣੇ ਮਕੜਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਤਦ ਸਾਹਮਣੇ ਆਇਆ ਜਦੋਂ ਇਕ ਧਾਰਕ ਨੂੰ ਨੈਗੇਟਿਵ ਰਿਪੋਰਟ ਦੇਣ ਦਾ ਦਾਅਵਾ ਕਰਨ ਵਾਲਾ ਇਕ ਵਿਅਕਤੀ ਆਪਣੇ ਚੱਕਰ 'ਚ ਫਸਾਉਣ ਦਾ ਚੱਕਰਵਿਊ ਰਚ ਰਿਹਾ ਸੀ। ਹਸਪਤਾਲ ਦੇ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਦੇ ਮਾਮਲਾ ਧਿਆਨ 'ਚ ਆਉਂਦੇ ਹੀ ਉਨ੍ਹਾਂ ਨੇ ਤੁਰੰੰਤ ਧਾਰਕਾਂ ਨੂੰ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸ਼ਿਕਾਇਤ ਦੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਡੋਪ ਟੈਸਟ ਨੂੰ ਦਲਾਲਾਂ ਨੇ ਕਮਾਈ ਦਾ ਜ਼ਰੀਆ ਬਣਾ ਲਿਆ ਹੈ । ਵੀਰਵਾਰ ਨੂੰ ਇਸ ਹਸਪਤਾਲ 'ਚ ਇਕ ਦਲਾਲ ਅੱਪੜਿਆ। ਇਸ ਦੌਰਾਨ ਡੋਪ ਟੈਸਟ ਕਰਵਾਉਣ ਲਈ ਭਾਰੀ ਗਿਣਤੀ 'ਚ ਅਸਲਾ ਧਾਰਕ ਆਏ ਸਨ। ਯੂਰਿਨ ਸੈਂਪਲ ਦੇ ਕੇ ਜਦੋਂ ਇਹ ਲੋਕ ਬਾਹਰ ਨਿਕਲ ਰਹੇ ਸਨ ਤਾਂ ਇਹ ਦਲਾਲ ਵੇਖਦਾ ਰਿਹਾ ਅਤੇ ਫਿਰ ਇਕ ਦੋ ਨੂੰ ਰੋਕ ਕੇ ਕਿਹਾ ਕਿ ਤੁਹਾਡੀ ਰਿਪੋਰਟ ਪਾਜ਼ੇਟਿਵ ਆ ਸਕਦੀ ਹੈ। ਜੇਕਰ ਨਗੈਟਿਵ ਰਿਪੋਰਟ ਚਾਹੀਦੀ ਹੈ ਤਾਂ ਮੈਨੂੰ ਦੱਸੋ। ਮੈਂ ਬਹੁਤ ਘੱਟ ਪੈਸੇ 'ਚ ਤੁਹਾਨੂੰ ਨਗੈਟਿਵ ਰਿਪੋਰਟ ਤਿਆਰ ਕਰ ਦੇਵਾਂਗਾ।
ਇਹ ਵੀ ਪੜ੍ਹੋ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ 'ਚ ਆਏ ਬਰਿੰਦਰ ਢਿੱਲੋਂ, ਕੀਤਾ ਵੱਡਾ ਐਲਾਨ
ਇਸ ਦਲਾਲ ਨੂੰ ਇਹ ਪਤਾ ਨਹੀਂ ਸੀ ਕਿ ਇਕ ਅਸਲਾ ਧਾਰਕ ਨੇ ਇਸਦੀ ਸ਼ਿਕਾਇਤ ਸਿਵਲ ਹਸਪਤਾਲ 'ਚ ਕਾਰਜਸ਼ੀਲ ਸੀਨੀਅਰ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੂੰ ਕਰ ਦਿੱਤੀ ਹੈ। ਰਾਜੇਸ਼ ਸ਼ਰਮਾ ਜਿਵੇਂ ਹੀ ਉਸਦੇ ਕੋਲ ਪੁੱਜੇ, ਉਹ ਤੇਜ਼ੀ ਨਾਲ ਰਫੂਚੱਕਰ ਹੋ ਗਿਆ। ਰਾਜੇਸ਼ ਸ਼ਰਮਾ ਨੇ ਡੋਪ ਟੈਸਟ ਕਰਵਾਉਣ ਆਏ ਲੋਕਾਂ ਨੂੰ ਦੱਸ ਦਿੱਤਾ ਸੀ ਕਿ ਇਸਦੀ ਸਰਕਾਰੀ ਫੀਸ 1500 ਰੁਪਏ ਹੈ, ਜਦੋਂ ਕਿ ਦਸ ਰੁਪਏ ਦੀ ਪਰਚੀ ਵੀ ਕੱਟਵਾਉਣੀ ਪੈਂਦੀ ਹੈ। ਇਸਦੇ ਇਲਾਵਾ ਹੋਰ ਕੋਈ ਚਾਰਜ਼ ਨਹੀਂ ਲੱਗਦਾ, ਨਾ ਹੀ ਕੋਈ ਬਾਹਰੀ ਵਿਅਕਤੀ ਟੈਸਟ ਰਿਪੋਰਟ ਦੇ ਸਕਦੇ ਹੈ । ਉਥੇ ਹੀ ਦਲਾਲ ਬਾਹਰ ਖੜ੍ਹਾ ਹੋ ਕੇ ਅਸਲਾ ਧਾਰਕਾਂ ਵੇਖ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾ ਰਹੀ ਹੈ। ਰਾਜੇਸ਼ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਮੋਟਾ ਪੈਸਾ ਲੈ ਕੇ ਜਾਅਲੀ ਰਿਪੋਰਟ ਤਿਆਰ ਕਰਨ ਦਾ ਕੰਮ ਕਰਦੇ ਹਨ। ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਡੋਪ ਟੈਸਟ ਰਿਪੋਰਟ ਦੀ ਪ੍ਰਸ਼ਾਸਨ ਵਲੋਂ ਕਰਾਸ ਚੇਕਿੰਗ ਨਹੀਂ ਕਰਵਾਈ ਜਾ ਰਹੀ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਹੁਣ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਚ ਲੱਗਿਆ ਹੈ ਤਾਂ ਜੋ ਇਸ ਸ਼ਖ਼ਸ ਦੀ ਪਛਾਣ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ 'ਤੇ ਪੁੱਜਣ ਤੋਂ ਪਹਿਲਾਂ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ
ਭਿਆਨਕ ਹਾਦਸੇ ਨੇ ਉਜਾੜੇ ਪਰਿਵਾਰ, ਦੋ ਨੌਜਵਾਨਾਂ ਦੀ ਮੌਤ
NEXT STORY