ਜਲੰਧਰ/ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਦੌਰੇ 'ਤੇ ਹਨ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿਖੇ 'ਆਪ' ਆਗੂ ਸੰਜੇ ਸਿੰਘ ਦੇ ਘਰ ਦੁਪਹਿਰ ਕਰੀਬ ਇਕ ਵਜੇ ਜਾ ਰਹੇ ਹਨ, ਜਿੱਥੇ ਉਹ ਸੰਜੇ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਸੰਜੇ ਸਿੰਘ ਦੇ ਪਰਿਵਾਰ ਨਾਲ ਮੁਲਾਤਾਕ ਕਰਨ ਤੋਂ ਬਾਅਦ ਭਗਵੰਤ ਮਾਨ 4 ਵਜੇ ਦੇ ਕਰੀਬ 'ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਸ਼ਰਾਬ ਨੀਤੀ ਘਪਲੇ ਮਾਮਲੇ 'ਚ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਿਫ਼ਤਾਰ ਕੀਤਾ ਸੀ। ਪੂਰੀ ਰਾਤ ਉਨ੍ਹਾਂ ਨੂੰ ਈ. ਡੀ. ਦੇ ਹੈੱਡਕੁਆਟਰ 'ਚ ਰੱਖਣ ਮਗਰੋਂ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਸੰਜੇ ਸਿੰਘ ਨੂੰ 5 ਦਿਨਾਂ ਦੀ ਈ. ਡੀ. ਰਿਮਾਂਡ 'ਤੇ ਭੇਜਿਆ ਹੋਇਆ ਹੈ। ਈ. ਡੀ. ਨੇ ਕੋਰਟ ਕੋਲੋਂ ਸੰਜੇ ਸਿੰਘ ਦੀ 10 ਦਿਨਾਂ ਦੀ ਰਿਮਾਂਡ ਮੰਗੀ ਸੀ। ਹੁਣ ਸੰਜੇ ਸਿੰਘ 5 ਦਿਨਾਂ ਦੇ ਈ. ਡੀ. ਰਿਮਾਂਡ 'ਤੇ ਚੱਲ ਰਹੇ ਹਨ। ਈਡੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਬੁੱਧਵਾਰ ਨੂੰ 'ਆਪ' ਨੇਤਾ ਸੰਜੇ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦਾ ਬਿਆਨ ਵੀ ਰਿਕਾਰਡ ਕੀਤਾ ਗਿਆ। ਜਾਂਚ ਏਜੰਸੀ ਨੇ ਇਹ ਕਹਿੰਦੇ ਹੋਏ ਸੰਜੇ ਸਿੰਘ ਦੀ ਰਿਮਾਂਡ ਮੰਗੀ ਕਿ ਈ. ਡੀ. ਨੂੰ ਡਿਜੀਟਲ ਸਬੂਤਾਂ ਦੇ ਨਾਲ ਸੰਜੇ ਸਿੰਘ ਦਾ ਆਹਮਣਾ-ਸਾਹਮਣਾ ਕਰਨਾ ਹੈ।
ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਹੁਣ ਵਾਪਸ ਲਈ ਗਈ ਨਵੀਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ 'ਚ ਇਹ ਦੂਜੀ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀ ਹੈ। ਇਹ ਗ੍ਰਿਫ਼ਤਾਰੀ ਇਸ ਮਾਮਲੇ ਦੇ ਸਿਲਸਿਲੇ 'ਚ 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਦੇ ਘਰ 'ਤੇ ਈ. ਡੀ. ਵੱਲੋਂ ਛਾਪੇਮਾਰੀ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਸੀ। ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ ਸੀ। ਈ.ਡੀ. ਨੇ ਇਹ ਛਾਪੇਮਾਰੀ ਦਿੱਲੀ ਦੀ ਵਿਵਾਦਿਤ ਸ਼ਰਾਬ ਨੀਤੀ 'ਚ ਘਪਲੇ ਨੂੰ ਲੈ ਕੇ ਕੀਤੀ ਸੀ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਰੀਬੀਆਂ ਦੇ ਇਥੇ ਵੀ ਛਾਪੇਮਾਰੀ ਕੀਤੀ ਗਈ ਸੀ। ਸ਼ਰਾਬ ਘਪਲੇ ਦੀ ਚਾਰਜਸ਼ੀਟ 'ਚ ਵੀ ਸੰਜੇ ਸਿੰਘ ਦਾ ਨਾਮ ਹੈ। ਈ. ਡੀ. ਦੇ ਸੂਤਰਾਂ ਅਨੁਸਾਰ 'ਆਪ' ਆਗੂ ਦਾ ਨਾਂ ਈ. ਡੀ. ਦੀ ਚਾਰਜਸ਼ੀਟ 'ਚ ਚਾਰ ਵਾਰ ਆਇਆ ਹੈ, ਜਿਨ੍ਹਾਂ 'ਚੋਂ ਇਕ ਅਣਜਾਣੇ 'ਚ ਟਾਈਪ ਕੀਤਾ ਗਿਆ ਸੀ। ਇਕ ਥਾਂ 'ਤੇ ਰਾਹੁਲ ਸਿੰਘ ਦੀ ਥਾਂ ਸੰਜੇ ਸਿੰਘ ਦਾ ਨਾਂ ਦਰਜ ਕੀਤਾ ਗਿਆ, ਜੋ ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਸਨ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਨੇ ਚੁੱਕਿਆ ਅਹਿਮ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅੰਮ੍ਰਿਤਸਰ ਦੇ ਹਸਪਤਾਲ ਦੀ ਵੱਡੀ ਵਾਰਦਾਤ, ਨਵਜੰਮਿਆ ਬੱਚਾ ਚੋਰੀ, 14 ਸਾਲਾਂ ਬਾਅਦ ਘਰ ਆਈਆਂ ਸਨ ਖੁਸ਼ੀਆਂ
NEXT STORY