Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 22, 2026

    12:33:21 PM

  • partap singh bajwa

    ਪੰਜਾਬ ਵਿਧਾਨ ਸਭਾ: ਪਰਵਿੰਦਰ ਸਿੰਘ ਝੋਟਾ ਦੇ ਮਾਮਲੇ...

  • major action against striking employees in punjab

    ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਵੱਡਾ ਐਕਸ਼ਨ,...

  • cbi in action regarding parvinder jhota murder case

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਹੁਣ ਵਿਪਨ ਦੇ ਘਰ...

  • remand ends for wife and accomplice of ashwani the killer of jhota

    ਝੋਟਾ ਦੇ ਕਾਤਲ ਅਸ਼ਵਨੀ ਦੀ ਪਤਨੀ ਤੇ ਸਾਥੀ ਦਾ ਰਿਮਾਂਡ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

PUNJAB News Punjabi(ਪੰਜਾਬ)

ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

  • Updated: 08 Oct, 2022 10:01 PM
Punjab
bhagwant mann s big attack on bjp in gujarat elections
  • Share
    • Facebook
    • Tumblr
    • Linkedin
    • Twitter
  • Comment

ਦਾਹੋਦ (ਗੁਜਰਾਤ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਮਲ ਭਾਵੇਂ ਚਿੱਕੜ ਵਿੱਚ ਖਿੜਦਾ ਹੈ ਪਰ ਝਾੜੂ ਗੁਜਰਾਤ ਵਿੱਚ ਇਸ ਚਿੱਕੜ ਨੂੰ ਹੂੰਝੇਗਾ, ਜਿਸ ਨਾਲ ਸੂਬੇ ਵਿੱਚੋਂ ‘ਕਮਲ ਦੇ ਸਫਾਏ’ ਦਾ ਰਾਹ ਪੱਧਰਾ ਹੋ ਜਾਵੇਗਾ। ਇੱਥੇ ਇਕ ਜਨਤਕ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ। ਉਨ੍ਹਾਂ ਕਿਹਾ ਕਿ 27 ਸਾਲਾਂ ਬਾਅਦ ਇਕ ਅਜਿਹਾ ਦ੍ਰਿਸ਼ ਉਭਰਿਆ ਹੈ, ਜਿੱਥੇ ਝਾੜੂ (ਆਮ ਆਦਮੀ ਪਾਰਟੀ) ਸੂਬੇ ਵਿੱਚੋਂ ਕਮਲ (ਭਾਜਪਾ) ਨੂੰ ਬਾਹਰ ਦਾ ਰਸਤਾ ਦਿਖਾਏਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਪਹਿਲਾਂ ਹੀ ਵੈਂਟੀਲੇਟਰ 'ਤੇ ਹੈ ਅਤੇ ਮੁੱਖ ਮੁਕਾਬਲਾ 'ਆਪ' ਅਤੇ ਭਾਜਪਾ ਵਿਚਾਲੇ ਹੈ।

ਇਹ ਵੀ ਪੜ੍ਹੋ : ...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ

ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਰੈਲੀਆਂ ਵਿੱਚ ਭਾਰੀ ਹਾਜ਼ਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ। ਲੋਕ ਇਸ ਨਿਕੰਮੀ, ਜ਼ਾਲਮ ਅਤੇ ਭ੍ਰਿਸ਼ਟ ਸਰਕਾਰ ਤੋਂ ਬਦਲਾਅ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਉਹ ਝੂਠੇ ਸੁਪਨੇ ਨਹੀਂ ਵੇਚ ਰਹੇ, ਸਗੋਂ ਲੋਕ ਸਿਸਟਮ ਬਦਲਣ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਦਰਤੀ ਸਰੋਤਾਂ ਦੀ ਬਹੁਤਾਤ ਹੈ ਪਰ ਅਫਸੋਸ ਕਿ ਨੇਤਾਵਾਂ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਦੇਸ਼ ਵਾਸੀ ਇਨ੍ਹਾਂ ਭ੍ਰਿਸ਼ਟ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਅੱਗੇ ਆਉਣ।

PunjabKesari

ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ETT ਅਧਿਆਪਕ ਖ਼ਿਲਾਫ਼ ਕੇਸ ਦਰਜ

ਪੰਜਾਬ ਵਿੱਚ 'ਆਪ' ਸਰਕਾਰ ਦੀਆਂ ਕਈ ਅਹਿਮ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਨੇ ਹਰ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਹੈ। ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ਵਿੱਚ ਕੁੱਲ 72.66 ਲੱਖ 'ਚੋਂ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ 17 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਜੋ ਨਿਰੋਲ ਮੈਰਿਟ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ਵਿੱਚ ਗੁਜਰਾਤ ਵਾਂਗ ਭਰਤੀ ਪ੍ਰੀਖਿਆ ਲੀਕ ਹੋਣ ਵਰਗਾ ਕੋਈ ਨੁਕਸਦਾਰ ਸਿਸਟਮ ਨਹੀਂ ਹੈ। ਨੌਕਰੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਨੌਕਰੀ ਦੇ ਮੋਹ ’ਚ ਵਿਦੇਸ਼ ’ਚ ਤਸੀਹੇ ਭੁਗਤਣ ਲਈ ਮਜਬੂਰ ਹੋ ਰਹੇ ਨੌਜਵਾਨ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਕਰੀਆਂ ਵਿੱਚ ਸ਼ੋਸ਼ਣ ਵਾਲੀ ਠੇਕਾ ਪ੍ਰਣਾਲੀ ਦੇ ਵਿਰੁੱਧ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ 36,000 ਤੋਂ ਵੱਧ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕਰੀਬ 9000 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੱਕੇ ਸਰਕਾਰੀ ਕਰਮਚਾਰੀ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮੁਹੱਈਆ ਕਰ ਸਕਣ।

PunjabKesari

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ ਜ਼ਬਤ ਕੀਤਾ 17 ਲੱਖ ਦਾ ਸੋਨਾ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੂਨ ਦੀ ਜਾਂਚ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਵੱਡੇ ਹਸਪਤਾਲਾਂ 'ਤੇ ਵਾਧੂ ਬੋਝ ਵੀ ਘਟਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

  • Bhagwant Mann
  • BJP
  • Big Attack
  • Gujarat Elections
  • ਭਗਵੰਤ ਮਾਨ
  • ਭਾਜਪਾ
  • ਵੱਡਾ ਹਮਲਾ
  • ਗੁਜਰਾਤ ਚੋਣਾਂ

ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ

NEXT STORY

Stories You May Like

  • gujarat  municipal corporation elections  bjp
    ਗੁਜਰਾਤ ਨਗਰ ਨਿਗਮ ਚੋਣਾਂ ’ਚ ਭਾਜਪਾ ਦਾ ਦਬਦਬਾ ਬਰਕਰਾਰ
  • attack on former deputy cm narayana swamy s car in andhra pradesh
    ਆਂਧਰਾ ਪ੍ਰਦੇਸ਼ ’ਚ ਸਾਬਕਾ ਡਿਪਟੀ CM ਨਾਰਾਇਣ ਸਵਾਮੀ ਦੀ ਕਾਰ ’ਤੇ ਹਮਲਾ
  • pm modi punjab cm bhagwant mann birthday
    PM ਮੋਦੀ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ
  • assaulted a bjp leader in punjab
    ਪੰਜਾਬ 'ਚ ਦੁਕਾਨ 'ਤੇ ਬੈਠੇ ਭਾਜਪਾ ਆਗੂ 'ਤੇ ਅੱਧੀ ਦਰਜਨ ਹਮਲਾਵਰਾਂ ਨੇ ਕਰ 'ਤਾ ਹਮਲਾ
  • the bjp burned effigies of cm bhagwant mann and the aap government
    ਪੰਜਾਬ ਭਰ 'ਚ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਦੇ ਪੁਤਲੇ ਫੂਕੇ
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • notice issued to cbi on cm  s osd  s plea regarding fir leak
    ਐੱਫ. ਆਈ. ਆਰ. ਲੀਕ ਹੋਣ ’ਤੇ CM ਦੇ OSD ਦੀ ਪਟੀਸ਼ਨ ’ਤੇ CBI ਨੂੰ ਨੋਟਿਸ
  • coaching institutes  cm rekha gupta
    ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ
  • man dead on road accident
    ਪਿੰਡ ਢੱਡਾ ਦੇ ਨੇੜੇ ਵਾਪਰੇ ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਅਕਤੀ ਦੀ ਮੌਤ
  • network involved in smuggling of drugs and weapons busted in amritsar
    ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਨੈੱਟਵਰਕ ਦਾ...
  • strict action by punjab dgp gaurav yadav pharmaceutical drugs
    ਪੰਜਾਬ DGP ਸਖ਼ਤ! ਰਾਜਸਥਾਨ, ਹਿਮਾਚਲ ਸਣੇ ਵੱਖ-ਵੱਖ DGPs ਸਾਹਮਣੇ ਚੁੱਕਿਆ ਫਾਰਮਾ...
  • post shared by president pargat singh regarding the legislative assembly session
    ਅੱਜ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਪਰਗਟ...
  • m seva portal fails  process for approving maps and issuing nocs
    ਐੱਮ-ਸੇਵਾ ਪੋਰਟਲ ਨਹੀਂ ਹੋਇਆ ਕਾਮਯਾਬ, ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਦਾ ਕੰਮ...
  • operations at the driving test center have been at a standstill for 5 days
    ਡਰਾਈਵਿੰਗ ਟੈਸਟ ਸੈਂਟਰ ’ਤੇ 5 ਦਿਨ ਤੋਂ ਕੰਮਕਾਜ ਠੱਪ, ਲਾਇਸੈਂਸ ਬਣਾਉਣ ਪਹੁੰਚੇ...
  • dgp meets families of martyred police personnel
    ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇ ਡੀ. ਜੀ. ਪੀ., ਸਮੱਸਿਆਵਾਂ ਦਾ...
  • weather to change in punjab from the 24th october major forecast by the imd
    ਪੰਜਾਬ 'ਚ 24 ਤਾਰੀਖ਼ ਤੋਂ ਬਦਲੇਗਾ ਮੌਸਮ! IMD ਦੀ ਵੱਡੀ ਭਵਿੱਖਬਾਣੀ, ਦੋ ਦਿਨ ਪੈ...
Trending
Ek Nazar
bjp supporters  police  malda

ਭਾਜਪਾ ਸਮਰਥਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਗੋਲੀ ਮਾਰ ਕਰ 'ਤਾ ਕਤਲ,...

pope leo xiv

ਪੋਪ ਲੀਓ XIV ਪੂਰੀ ਤਰ੍ਹਾਂ ਸਿਹਤਮੰਦ , ਹੁਣ ਫੇਫੜਿਆਂ ਦੇ ਕੈਂਸਰ ਦੇ ਹੋਰ ਇਲਾਜ ਦੀ...

sonia gandhi  congress  instagram account  book

ਸੋਨੀਆ ਗਾਂਧੀ ਨੇ ਬਣਾਇਆ Instagram ਅਕਾਊਂਟ ! ਆਪਣੀ ਕਿਤਾਬ ਦੀ ਪਹਿਲੀ ਝਲਕ ਕੀਤੀ...

agniveer recruitment rally will be held in amritsar from december 7 to 17

ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3...

fwice writes to pm modi supporting daler mehndi

ਦਲੇਰ ਮਹਿੰਦੀ ਦੀ ਸਟੇਜ 'ਤੇ ਬੇਇੱਜ਼ਤੀ ਕਰ ਬੁਰੇ ਫ਼ਸੇ 'ਮੰਤਰੀ ਸਾਬ੍ਹ' ! PM...

clocks time change in europe

ਕਰ ਲਵੋ ਤਿਆਰੀ, ਯੂਰਪ ਦਾ ਸਮਾਂ ਬਦਲਣ ਦੀ ਫਿਰ ਆ ਗਈ ਵਾਰੀ…

after the famous music director  his actor nephew also passes away

ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ...

temples in illinois

ਇਲੀਨੋਇਸ ਮੰਦਰ ਹਮਲੇ ਦੀ ਸਾਜ਼ਿਸ਼ ਦੀ ਨਫ਼ਰਤ ਅਪਰਾਧ ਵਜੋਂ ਹੋਵੇ ਜਾਂਚ : 105...

us iran conflict

ਈਰਾਨ 'ਤੇ ਨਹੀਂ ਕਰਾਂਗੇ ਹਮਲਾ ! ਅਮਰੀਕਾ ਅਤੇ ਇਜ਼ਰਾਈਲ ਨੇ ਕਰ'ਤਾ ਐਲਾਨ

migrants left us

ਟਰੰਪ ਦੇ ਦੂਜੇ ਕਾਰਜਕਾਲ 'ਚ 30 ਲੱਖ ਤੋਂ ਵੱਧ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

shocking incident in jalandhar  ravan effigy stolen on dussehra

ਜਲੰਧਰ 'ਚ ਹੈਰਾਨੀਜਨਕ ਮਾਮਲਾ! ਦੁਸਹਿਰੇ 'ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ...

pakistan and  maldives signed 20 memoranda of understanding

ਪਾਕਿਸਤਾਨ ਅਤੇ ਮਾਲਦੀਵ ਨੇ ਵੱਖ-ਵੱਖ ਖੇਤਰਾਂ 'ਚ 20 ਸਮਝੌਤਿਆਂ 'ਤੇ ਕੀਤੇ ਦਸਤਖ਼ਤ

concern targeting diaspora communities

ਆਸਟ੍ਰੇਲੀਆ 'ਚ ਪ੍ਰਵਾਸੀ ਭਾਈਚਾਰਿਆਂ 'ਤੇ ਚੀਨੀ ਦਬਾਅ, ਅਮਰੀਕਾ ਨੇ ਜਤਾਈ ਚਿੰਤਾ

passengers bus overturns

ਲਹਿੰਦੇ ਪੰਜਾਬ 'ਚ ਪਲਟੀ ਯਾਤਰੀ ਬੱਸ ; ਅੱਠ ਲੋਕਾਂ ਦੀ ਮੌਤ ਤੇ 40 ਤੋਂ ਵਧੇਰੇ...

anupam kher comes out in support of daler mehndi

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ...

united nations reduced food aid

UN ਨੇ ਘਟਾ'ਤੀ 700,000 ਫਲਸਤੀਨੀਆਂ ਦੀ ਖੁਰਾਕ ਸਹਾਇਤਾ

green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • assembly elections
      ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ...
    • gunfire erupts in punjab once again
      ਪੰਜਾਬ 'ਚ ਫਿਰ ਚੱਲੀ ਗੋਲੀ! ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ, ਘਰ 'ਚ...
    • punjab school education board announces class 10 and 12 results
      ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ-12ਵੀਂ ਦੇ ਨਤੀਜੇ, ਵਿਦਿਆਰਥੀ ਇੰਝ...
    • dgp punjab punjab police arrested
      AGTF ਦੇ ਹੱਥ ਲੱਗੀ ਵੱਡੀ ਸਫਲਤਾ; ਦੋ ਬਦਮਾਸ਼ ਕਾਰਤੂਸ ਅਤੇ ਪਿਸਤੌਲਾਂ ਸਣੇ...
    • post shared by president pargat singh regarding the legislative assembly session
      ਅੱਜ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਪਰਗਟ...
    • m seva portal fails  process for approving maps and issuing nocs
      ਐੱਮ-ਸੇਵਾ ਪੋਰਟਲ ਨਹੀਂ ਹੋਇਆ ਕਾਮਯਾਬ, ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਦਾ ਕੰਮ...
    • punjab legislative assembly special session today
      ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ...
    • faridkot  flipkart employee  robbery  4 30 lakh
      ਫਰੀਦਕੋਟ ’ਚ ਵੱਡੀ ਵਾਰਦਾਤ: ਫਲਿੱਪਕਾਰਟ ਮੁਲਾਜ਼ਮ ਤੋਂ ਤੇਜ਼ਧਾਰ ਹਥਿਆਰ ਦਿਖਾ...
    • akali leader  sikandar singh maluka
      ਔਰਤਾਂ ਖਿਲਾਫ ਟਿੱਪਣੀ ਕਰਨ ’ਤੇ ਅਕਾਲੀ ਆਗੂ ਮਲੂਕਾ ਤਲਬ, ਮਹਿਲਾ ਕਮਿਸ਼ਨ ਨੇ DGP...
    • operations at the driving test center have been at a standstill for 5 days
      ਡਰਾਈਵਿੰਗ ਟੈਸਟ ਸੈਂਟਰ ’ਤੇ 5 ਦਿਨ ਤੋਂ ਕੰਮਕਾਜ ਠੱਪ, ਲਾਇਸੈਂਸ ਬਣਾਉਣ ਪਹੁੰਚੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +