ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਸੀਟ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਆਪਣੇ ਸੰਸਦੀ ਖੇਤਰ ਸੰਗਰੂਰ 'ਚ ਟ੍ਰਾਮਾ ਸੈਂਟਰ ਸਥਾਪਿਤ ਕਰਨ ਦੀ ਮੰਗ ਰੱਖੀ, ਜਿਸ 'ਤੇ ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੂਰੇ ਮਾਲਵਾ ਇਲਾਕੇ ਦੀ ਜ਼ਰੂਰਤ ਨੂੰ ਦੇਖਦਿਆਂ ਸੰਗਰੂਰ ਨੂੰ ਟ੍ਰਾਮਾ ਸੈਂਟਰ ਜ਼ਰੂਰ ਦਿੱਤਾ ਜਾਵੇਗਾ।
ਡਾ. ਹਰਸ਼ ਵਰਧਨ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੰਗਰੂਰ 'ਚ ਟ੍ਰਾਮਾ ਸੈਂਟਰ ਦੇਣ ਦੀ ਮੰਗ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਮਾਲਵੇ ਦੇ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਤੇ ਲੁਧਿਆਣਾ ਤੋਂ ਅੰਬਾਲਾ ਅਤੇ ਦਿੱਲੀ ਤੱਕ ਕਿਤੇ ਵੀ ਗੰਭੀਰ ਹਾਦਸਿਆਂ ਦੇ ਜ਼ਖ਼ਮੀਆਂ ਲਈ ਟ੍ਰਾਮਾ ਸੈਂਟਰ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੁੰਦੇ ਗੰਭੀਰ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਚੰਡੀਗੜ੍ਹ ਲਿਜਾਣਾ ਪੈਂਦਾ ਹੈ, ਜਿਸ 'ਚ ਕਾਫ਼ੀ ਕੀਮਤੀ ਸਮਾਂ ਲਗਦਾ ਹੈ। ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਹੈ ਕਿ ਹਰ ਤਰ੍ਹਾਂ ਦੀ ਐਮਰਜੈਂਸੀ ਨੂੰ ਹੈਂਡਲ ਕਰਨ ਲਈ ਸੰਗਰੂਰ 'ਚ ਜ਼ਰੂਰ ਟ੍ਰਾਮਾ ਸੈਂਟਰ ਦਿੱਤਾ ਜਾਵੇਗਾ। ਉਨ੍ਹਾਂ ਨੇ ਬਰਨਾਲੇ ਦੇ ਹਸਪਤਾਲ ਨੂੰ ਵੀ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ ਹੈ।
ਸੁਖਬੀਰ ਤੋਂ ਬਾਅਦ ਕੈਪਟਨ ਵੀ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ
NEXT STORY