ਜਲੰਧਰ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਦਿੱਤੀ ਗਈ ਗਾਰੰਟੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਭਗਵੰਤ ਮਾਨ ਨੇ ਕਿਹਾ ਹੈ ਕਿ ਔਰਤਾਂ ਨੂੰ ਜਲਦੀ ਹੀ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਗਲੇ ਬਜਟ ਦੇ ਨੇੜੇ ਇਸ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ। ਅਸੀਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ, ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਬਾਕੀਆਂ ਵਾਂਗ ਅਸੀਂ ਇਹ ਨਹੀਂ ਕਹਾਂਗੇ ਕਿ ਖ਼ਜ਼ਾਨਾ ਖਾਲੀ ਹੈ। ਖ਼ਜ਼ਾਨਾ ਭਰਿਆ ਜਾਵੇਗਾ। ਇਹ ਕੋਈ ਜੁਮਲਾ ਨਹੀਂ ਹੈ, ਔਰਤਾਂ ਨਾਲ ਕੀਤਾ ਗਿਆ ਵਾਅਦਾ ਜ਼ਰੂਰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ 'ਤੇ ਹੋਏ ਰਾਕੇਟ ਲਾਂਚਰ ਹਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਅਰਥ ਵਿਵਸਥਾ ਬਾਰੇ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਭਾਜਪਾ-ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਡੇ ਸੂਬੇ 'ਤੇ ਪੋਨੇ ਤਿੰਨ ਲੱਖ ਦਾ ਕਰਜ਼ਾ ਸੀ। ਉਸ ਨੂੰ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਰਜ਼ ਜ਼ਿਆਦਾ ਨਾ ਵਧੇ ਪਰ ਕੇਂਦਰ ਸਰਕਾਰ ਸਾਡੇ ਨਾਲ ਜ਼ਿਆਦਤੀ ਕਰ ਰਹੀ ਹੈ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਅਸੀਂ ਓਡਿਸ਼ਾ ਦੀ ਮਹਾਨਦੀ ਕੋਲਮਾਈਨ ਤੋਂ ਕੋਲਾ ਲੈਂਦੇ ਸੀ। ਅਜੇ ਤੱਕ ਕੋਲਾ ਸਿੱਧਾ ਟਰੇਨ ਜ਼ਰੀਏ ਆਉਂਦਾ ਹੈ ਪਰ ਹੁਣ ਕਿਹਾ ਗਿਆ ਹੈ ਕਿ ਪਹਿਲਾਂ ਟਰੱਕਾਂ ਜ਼ਰੀਏ ਲੈ ਕੇ ਪੂਰੀ ਆਓ। ਇਸ ਦੇ ਬਾਅਦ ਜਹਾਜ਼ 'ਤੇ ਲੋਡ ਕਰੋ ਅਤੇ ਸ਼੍ਰੀਲੰਕਾ ਪੋਰਟ 'ਤੇ ਉਤਾਰੋ ਉਸ ਦੇ ਬਾਅਦ ਫਿਰ ਪੰਜਾਬ ਲੈ ਕੇ ਆਓ। ਇਸ ਨਾਲ ਪੰਜਾਬ ਨੂੰ 800 ਕਰੋੜ ਦਾ ਨੁਕਸਾਨ ਹੋਵੇਗਾ। ਇਸ ਦੇ ਇਲਾਵਾ ਅਸੀਂ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਭਾਖੜਾ ਨੰਗਲ ਬੰਨ੍ਹ 'ਤੇ ਹਾਈਡਰੋ ਪ੍ਰੋਜੈਕਟ ਲਗਾ ਲਵੋ ਤਾਂ 64 ਮੈਗਾਵਾਟ ਬਿਜਲੀ ਪੈਦਾ ਹੋ ਜਾਵੇਗੀ। ਕੇਂਦਰ ਨੇ ਕਿਹਾ ਠੀਕ ਹੈ ਪਰ ਹਰਿਆਣਾ ਨੂੰ ਵੀ ਹਿੱਸਾ ਦੇਣਾ ਹੋਵੇਗਾ। ਅਜਿਹੇ ਹੀ ਝਾਰਖੰਡ ਵਿਚ ਪੰਜਾਬ ਸਰਕਾਰ ਦੀ ਮਾਈਨ ਤੋਂ 50 ਫ਼ੀਸਦੀ ਕੋਲਾ ਕੱਢਣ ਦਾ ਕੈਪ ਲਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਨਸ਼ਾ ਸਮੱਗਲਰਾਂ ਸਬੰਧੀ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚਾਵਾਂ ਨਾਲ ਬਣਾਏ ਆਸ਼ਿਆਨੇ ਮਿੰਟਾਂ 'ਚ ਹੋਏ ਢਹਿ-ਢੇਰੀ, ਸੜਕਾਂ 'ਤੇ ਸਾਮਾਨ ਰੱਖਣ ਨੂੰ ਮਜਬੂਰ ਲੋਕ
NEXT STORY