ਲੌਂਗੋਵਾਲ (ਇੰਟ)- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਲੌਂਗੋਵਾਲ ਸਕੂਲ ਵੈਨ ਹਾਦਸੇ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਕਲ ਲੌਂਗੋਵਾਲ ਵਿਚ ਵਾਪਰੀ ਦੁਰਘਟਨਾ ਜਿਸ ਵਿਚ 4 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਪੁਲਸ ਨੇ ਕਾਰਵਾਈ ਕਰਦੇ ਹੋਏ ਸਕੂਲ ਮੈਨੇਜਮੈਂਟ ਅਤੇ ਵੈਨ ਚਾਲਕ 'ਤੇ ਧਾਰਾ 302 ਦੇ ਤਹਿਤ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਾਦਸੇ ਵਾਲੇ ਦਿਨ ਵੀ ਟਵੀਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਹਾਦਸੇ ਪ੍ਰਤੀ ਦੁੱਖ ਪ੍ਰਗਟਾਇਆ ਸੀ ਅਤੇ ਹਾਦਸੇ ਪਿੱਛੇ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ 4 ਬੱਚਿਆਂ ਮੌਤ ਹੋ ਗਈ ਸੀ ਪਰ ਵੈਨ ਵਿਚ ਸਵਾਰ ਬਾਕੀ 12 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਹਾਦਸੇ ਸਮੇਂ ਅਮਨਦੀਪ ਕੌਰ ਵੀ ਵੈਨ ਵਿਚ ਸਵਾਰ ਸੀ। ਉਸ ਨੂੰ ਹੀ ਸਭ ਤੋਂ ਪਹਿਲਾਂ ਅੱਗ ਲੱਗਣ ਦਾ ਪਤਾ ਲੱਗਾ ਸੀ। ਉਸ ਨੇ ਵੈਨ ਦਾ ਸ਼ੀਸ਼ਾ ਤੋੜ ਕੇ ਚਾਰ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ।
ਪੰਜਾਬ ਅੰਦਰ ਬਿਜਲੀ ਬਿੱਲ ਭਰਨ ਵੇਲੇ ਖਪਤਕਾਰਾਂ ਦੀਆਂ ਜੇਬਾਂ ’ਤੇ ਲੱਗ ਰਹੀ ਹੈ ਭਾਰੀ ਆਰਥਿਕ ਸੱਟ!
NEXT STORY