Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    5:07:16 PM

  • charanjit singh channi

    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ...

  • big twist in rajbir ghuman case

    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ...

  • parvinder jhota  mansa police  drug task force

    ਪਰਵਿੰਦਰ ਝੋਟੇ ਦੇ ਕਤਲ ਮਗਰੋਂ ਪੁਲਸ ਦਾ ਵੱਡਾ ਐਕਸ਼ਨ

  • parvinder jhota mansa medical store

    Big Breaking : ਪਰਵਿੰਦਰ ਝੋਟੇ ਦਾ ਗੋਲ਼ੀਆਂ ਮਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ

PUNJAB News Punjabi(ਪੰਜਾਬ)

ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ

  • Edited By Rajwinder Kaur,
  • Updated: 04 Apr, 2020 12:16 PM
Jalandhar
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

ਉਨ੍ਹਾਂ ਵਲੋਂ ਅੰਮ੍ਰਿਤ ਵੇਲੇ ਗਾਈ ਜਾਂਦੀ 'ਆਸਾ ਦੀ ਵਾਰ' ਦਾ ਸੰਗਤ ਵਿਚ ਸੁਹਜ ਆਨੰਦ ਸੀ। ਰਾਗ ਆਸਾ ਦੀਆਂ ਧੁਨਾਂ ਨੂੰ ਉਨ੍ਹਾਂ ਨੇ ਸਹਿਜੇ ਹੀ ਛੂਹਣਾ ਅਤੇ ਸੰਗਤ ਵਿਚ ਰੂਹਾਨੀ ਕੀਰਤਨ ਦਾ ਆਨੰਦ ਵੇਖਣ ਵਾਲਾ ਹੁੰਦਾ ਸੀ। ਉਨ੍ਹਾਂ ਵਲੋਂ ਗਾਇਆ ਜਾਂਦਾ 'ਬਬੀਹਾ ਅੰਮ੍ਰਿਤ ਵੇਲੇ ਬੋਲਿਆ' ਸ਼ਬਦ ਸੁਣਨ ਵਾਲਿਆਂ ਨੇ ਵਾਰ-ਵਾਰ ਸੁਣਨਾ। ਗੁਰਮਤਿ ਸੰਗੀਤ ਦੀ ਮਜਲਿਸ ਵਿਚ ਉਨ੍ਹਾਂ ਨੇ ਰਵਾਇਤੀ ਗੁਰਮਤਿ ਸੰਗੀਤ ਨੂੰ ਨਵੇਂ ਜ਼ਮਾਨੇ ਦੀ ਸਮਝ ਵਿਚ ਨਵੀਂ ਨੁਹਾਰ ਦਿੱਤੀ।

ਜਲੰਧਰ ਤੋਂ ਤੁਰਦੀ ਜ਼ਿੰਦਗੀ
ਭਾਈ ਨਿਰਮਲ ਸਿੰਘ ਖ਼ਾਲਸਾ ਦਾ ਜਨਮ 12 ਅਪਰੈਲ 1952 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਿਰੋਜ਼ਪੁਰ ’ਚ ਹੋਇਆ ਸੀ। 1947 ਦੀ ਵੰਡ ਵੇਲੇ ਉਨ੍ਹਾਂ ਦੇ ਪੁਰਖੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦੇ ਹਨ। ਭਾਈ ਨਿਰਮਲ ਸਿੰਘ ਖਾਲਸਾ ਦੇ ਪਿਤਾ ਗਿਆਨੀ ਚੰਨਣ ਸਿੰਘ ਦਾ ਵੱਡਾ ਪਰਿਵਾਰ ਸੀ। ਇਸ ਪਰਿਵਾਰ ’ਚ ਉਨ੍ਹਾਂ ਦੇ ਪਿਤਾ ਦੇ 6 ਭਰਾ ਵੀ ਸਨ। ਉਨ੍ਹਾਂ ਨੂੰ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖਾਸ ਦੇ ਨੇੜੇ ਮੰਡ ਖੇਤਰ ਵਿਚ ਜ਼ਮੀਨ ਮਿਲੀ ਸੀ। ਪਰਿਵਾਰ ਵਿਚ ਅੱਤ ਦੀ ਗਰੀਬੀ ਹੋਣ ਕਾਰਨ ਉਹ ਸਿਰਫ 5 ਜਮਾਤਾਂ ਹੀ ਪੜ੍ਹ ਸਕੇ। ਭਾਈ ਸਾਹਿਬ ਅਕਸਰ ਵੱਖ-ਵੱਖ ਮੁਲਾਕਾਤਾਂ ਵਿਚ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਉਸ ਦੌਰ ’ਚ ਦਾਖਲੇ ਲਈ ਵੀਹ ਰੁਪਏ ਤੱਕ ਵੀ ਜੁਟਾਉਣੇ ਔਖੇ ਸਨ। 

ਚਾਚੇ ਦਾ ਰੇਡੀਓ ਅਤੇ ਪਾਕਿਸਤਾਨ ਦਾ ਪੰਜਾਬੀ ਦਰਬਾਰ 
1947 ਦੀ ਵੰਡ ਨੇ ਸਾਡੀਆਂ ਥਾਵਾਂ ਤਾਂ ਬਦਲ ਦਿੱਤੀਆਂ ਪਰ ਯਾਦਾਂ ਦੇ ਸਿਰਨਾਵੇਂ ਨਹੀਂ ਬਦਲ ਸਕੀ। ਰਫਿਊਜੀ ਪਰਿਵਾਰਾਂ ਦੀ ਇਕ ਤੰਦ ਸਦਾ ਪਿੱਛੇ ਛੁੱਟ ਗਈ ਮਿੱਟੀ, ਭਾਈਚਾਰੇ ਅਤੇ ਲੋਕਧਾਰਾ ਵਿਚ ਰਹੀ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਦਾ ਇਕ ਚਾਚਾ ਪਿੰਡ ਦਾ ਸਰਪੰਚ ਸੀ। ਉਨ੍ਹਾਂ ਕੋਲ ਇਕ ਵੱਡਾ ਰੇਡੀਓ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਸ਼ਾਮ ਦੇ 6-7 ਵਜੇ ਪਾਕਿਸਤਾਨ ਤੋਂ ਆਉਂਦੇ ਪੰਜਾਬੀ ਦਰਬਾਰ ਨੂੰ ਸੁਣਨ ਦਾ ਪੱਕਾ ਨੇਮ ਸੀ। ਪੰਜਾਬੀ ਦਰਬਾਰ ਤੋਂ ਬਾਅਦ ਸ਼ਾਮ-ਏ-ਗ਼ਜ਼ਲ ਨੂੰ ਉਨ੍ਹਾਂ ਬਹੁਤ ਚਾਅ ਦੇ ਨਾਲ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਇਸ ਨੂੰ ਦੁੱਧ ’ਚ ਦਹੀਂ ਦੀ ਫੁੱਟੀ ਪੈਣਾ ਕਹਿੰਦੇ ਹੁੰਦੇ ਸਨ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਮੇਹਦੀ ਹਸਨ, ਗੁਲਾਮ ਅਲੀ ਖਾਨ, ਨੂਰ ਜਹਾਂ, ਰੇਸ਼ਮਾ ਨੂੰ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦੂਜੇ ਉਸਤਾਦ ਪਾਕਿਸਤਾਨ ਦੇ  ਗ਼ਜ਼ਲ ਗਵੱਈਏ ਉਸਤਾਦ ਗ਼ੁਲਾਮ ਅਲੀ ਖ਼ਾਨ ਸਨ।

PunjabKesari

ਭਾਈ ਮਰਦਾਨਾ ਦੇ ਵਾਰਸਾਂ ਦੀ ਗੁੜ੍ਹਤੀ 
ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਸਨ ਕਿ ਇਹ ਅਜਬ ਅਹਿਸਾਸ ਸੀ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਗਾਉਂਦੇ ਹੋਏ ਮਰਾਸੀ ਬਹੁਤ ਵਧੀਆ ਲੱਗਣੇ। ਉਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਉਨ੍ਹਾਂ ਦਾ ਗਾਉਣ ਨੂੰ ਦਿਲ ਕਰਨਾ। ਪਾਕਿਸਤਾਨ ਦੇ ਪ੍ਰੋਗਰਾਮ ਪੰਜਾਬੀ ਦਰਬਾਰ ਵਿਚ ਉਨ੍ਹਾਂ ਭਾਈ ਮਰਦਾਨੇ ਦੀ ਪੀੜ੍ਹੀ ’ਚੋਂ ਭਾਈ ਲਾਲ ਜੀ ਅਤੇ ਹੋਰ ਰਾਗੀ ਸਿੰਘਾਂ ਨੂੰ ਸੁਣਨਾ। ਭਾਈ ਸਾਹਿਬ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਇਹ ਕਿੰਨੇ ਵੱਡੇ ਗਵੱਈਏ ਹਨ ਪਰ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਗਵੱਈਏ ਭਾਈ ਸੰਤਾ ਸਿੰਘ ਭਾਈ ਸਮੁੰਦ ਸਿੰਘ ਹਨ। 

ਮਾਂ ਦੀ ਮੁੰਦਰੀ ਅਤੇ ਗੁਰੂ ਘਰ ਦਾ ਸਫਰ 
ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਉ ਕੋਲ ਪਹਿਲੀ ਵਾਰ ਇਹ ਜ਼ਾਹਰ ਕੀਤਾ ਕਿ ਉਹ ਸੰਗੀਤ ਸਿੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਪਿਤਾ ਸਾਧਾਰਨ ਕਿਸਾਨੀ ਪਰਿਵਾਰ ਦੇ ਸਨ ਉਨ੍ਹਾਂ ਮੁਤਾਬਕ ਇਹ ਕੰਮ ਖੇਤੀਬਾੜੀ ਕਰਨ ਵਾਲਿਆਂ ਦਾ ਨਹੀਂ ਹੁੰਦਾ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮਾਤਾ ਗੁਰਦੇਵ ਕੌਰ ਆਪਣੇ ਪੁੱਤ ਦੇ ਇਸ ਅਹਿਸਾਸ ਨੂੰ ਸਮਝਦੀ ਸੀ। ਉਨ੍ਹਾਂ ਦੀ ਮਾਤਾ ਨੇ ਕਿਸੇ ਵਿਆਹ ਵਿਚ ਮਿਲਣੀ ਵਜੋਂ ਪਈ ਮੁੰਦਰੀ ਆਪਣੇ ਪੁੱਤ ਨੂੰ ਦਿੱਤੀ। ਭਾਈ ਨਿਰਮਲ ਸਿੰਘ ਖ਼ਾਲਸਾ ਆਪਣੀ ਮਾਂ ਦੀ ਮੁੰਦਰੀ 30 ਰੁਪਏ ਵਿਚ ਵੇਚ ਕੇ 1 ਰੁਪਏ ਦੀ ਟਿਕਟ ਲੈ ਕੇ ਅੰਮ੍ਰਿਤਸਰ ਪੁੱਜੇ।

ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚਾ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਡਰਾਈਵਰ ਸਨ ਅਤੇ ਕੀਰਤਨ ਵੀ ਕਰਦੇ ਸਨ। ਗੁਰਮਤਿ ਸੰਗੀਤ ਸਿੱਖਣ ਵਿਚ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੱਡੀ ਹੱਲਾਸ਼ੇਰੀ ਦਿੱਤੀ। ਇੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਉਨ੍ਹਾਂ ਨੇ ਸੰਗੀਤ ਵਿੱਦਿਆ ਸ਼ੁਰੂ ਕੀਤੀ। ਇੱਥੇ ਉਹਨਾਂ ਦੇ ਉਸਤਾਦ ਅਵਤਾਰ ਸਿੰਘ ਨਾਜ਼ ਸਨ। ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਪੁਤਲੀ ਘਰ ਦੇ ਨੇੜੇ 1927 ਵਿਚ ਬਣਿਆ ਸੀ। ਭਾਈ ਸ਼ਾਹ ਮੁਤਾਬਕ ਉਨ੍ਹਾਂ ਦੀ ਇਸ ਤਾਲੀਮ ਵਿਚ ਸ਼੍ਰੋਮਣੀ ਕਮੇਟੀ ਦੇ ਵਜ਼ੀਫੇ ਦਾ ਵੱਡਾ ਸਹਾਰਾ ਰਿਹਾ। ਇਹ 1974 ਦੇ ਦਿਨਾਂ ਦੀ ਗੱਲ ਹੈ ਜਦੋਂ ਉਨ੍ਹਾਂ ਨੂੰ 70 ਰੁਪਏ ਵਜ਼ੀਫਾ ਮਿਲਦਾ ਸੀ। ਇੰਝ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਨੌਕਰੀ ਗੁਰਮਤਿ ਕਾਲਜ ਰਿਸ਼ੀਕੇਸ਼ ਵਿਖੇ ਕੀਤੀ। 

PunjabKesari

ਉਨ੍ਹਾਂ ਦੀਆਂ ਯਾਦਾਂ ਵਿਚ ਰਾਗੀ ਸਿੰਘਾਂ ਦੀ ਮੁਹੱਬਤ ਅਤੇ ਚਿੰਤਾ 
ਭਾਈ ਨਿਰਮਲ ਸਿੰਘ ਖ਼ਾਲਸਾ ਵੱਖ-ਵੱਖ ਸਟੇਜਾਂ ਤੋਂ ਅਕਸਰ ਗੁਰਮਤਿ ਸੰਗੀਤ ਦੀ ਚੜ੍ਹਦੀ ਕਲਾ ਅਤੇ ਰਾਗੀ ਸਿੰਘਾਂ ਦੇ ਆਰਥਿਕ ਮਾਨਸਿਕ ਹੁਲਾਰੇ ਦੀ ਗੱਲ ਕਹਿੰਦੇ ਆਏ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ਵੇਲੇ ਇਹ ਕਿਹਾ ਸੀ ਕਿ ਰਾਗੀ ਸਿੰਘਾਂ ਨੂੰ ਗੁਰਮਤਿ ਸੰਗੀਤ ਦੀ ਰਾਗਾਤਮਕ ਰਵਾਇਤੀ ਵਿੱਦਿਆ ਬਾਰੇ ਵੱਧ ਤੋਂ ਵੱਧ ਜਾਣੂ ਹੋਣਾ ਚਾਹੀਦਾ ਹੈ। ਗੁਰਮਤਿ ਸੰਗੀਤ ਸਾਡੀ ਮਹਾਨ ਵਿਰਾਸਤ ਹੈ ਅਤੇ ਸੁਰਾਗ ਪਰੰਪਰਾ ਨੂੰ ਜਿਉਂਦੇ ਰੱਖਣ ਦੇ ਲਈ ਸਾਨੂੰ ਹਰ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਇਸ ਹੰਭਲੇ ਲਈ ਸਾਨੂੰ ਆਪਣੇ ਮਹਾਨ ਕੀਰਤਨੀਆਂ ਦੀ ਜ਼ਿੰਦਗੀ ਨੂੰ ਪੜ੍ਹਨਾ ਪਵੇਗਾ ਕਿ ਕਿਹੋ ਜਿਹੇ ਹੁੰਦੇ ਸਨ ਭਾਈ ਮਨਸ਼ਾ ਸਿੰਘ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਦੌਰ ਦੇ ਅੰਦਰ ਜੇ ਭਾਈ ਮਨਸ਼ਾ ਸਿੰਘ ਵਰਗੇ ਕੀਰਤਨੀਏ ਨਹੀਂ ਹਨ ਤਾਂ ਇਸ ਦੌਰ ਅੰਦਰ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਨਹੀਂ ਹਨ, ਜੋ ਗੁਰਮਤਿ ਸੰਗੀਤ ਨੂੰ ਹੁੰਗਾਰਾ ਦੇਣ ਦੇ ਲਈ ਰਾਗੀ ਸਿੰਘਾਂ ਦੀ ਮਦਦ ਕਰਨ।

6 ਅਕਤੂਬਰ 1991
ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਸ਼ੁਰੂਆਤ ਕੀਤੀ ਸੀ। ਭਾਈ ਗੁਰਮੇਜ ਸਿੰਘ ਸੂਰਮੇ ਸਿੰਘ (ਦਿਵਿਆਂਗ) ਹਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰੇਲ ਲਿਪੀ ਵਿਚ ਲਿਖਿਆ ਹੈ। 1984 ਦੇ ਸਮਿਆਂ ਵਿਚ ਭਾਈ ਨਿਰਮਲ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਊਟੀ ਕੀਤੀ। ਉਸ ਕਾਲੇ ਦੌਰ ਨੂੰ ਉਨ੍ਹਾਂ ਨੇ ਬਹੁਤ ਨੇੜਿਓਂ ਵੇਖਿਆ। 

ਸਮਾਂ ਆਪਣੀ ਚਾਲੇ ਤੁਰਦਾ ਗਿਆ ਅਤੇ ਅਖੀਰ 1991 ਅਕਤੂਬਰ ਦੀ 6 ਤਾਰੀਖ਼ ਆਈ। ਇਸ ਤਾਰੀਖ ਨੂੰ ਲੁਧਿਆਣੇ ਵਿਖੇ ਜਵੱਦੀ ਟਕਸਾਲ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ। ਰਵਾਇਤੀ ਰਾਗਾਂ ਤੇ ਅਧਾਰਿਤ ਗੁਰਮਤਿ ਸੰਗੀਤ ਦੇ ਸਰਵਣ ਕੀਤੇ ਇਸ ਕੀਰਤਨ ਨੇ ਉਨ੍ਹਾਂ ਨੂੰ ਚਰਚਿਤ ਕਰ ਦਿੱਤਾ। 8 ਅਕਤੂਬਰ ਦੀਆਂ ਅਖ਼ਬਾਰਾਂ ਅੰਦਰ ਉਨ੍ਹਾਂ ਦੇ ਨਾਮ ਦੀ ਚਰਚਾ ਵਿਸ਼ੇਸ਼ ਸੀ, ਜੋ ਭਾਈ ਨਿਰਮਲ ਸਿੰਘ ਮੁਤਾਬਕ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਸੀ।

ਆਸਾ ਦੀ ਵਾਰ ਅਤੇ ਗੁਰੂ ਘਰ ਦੇ ਕੀਰਤਨੀਏ ਦੀ ਸੋਭਾ
ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਸਰਵਣ ਕੀਤੀ ਹੋਈ ‘ਆਸਾ ਦੀ ਵਾਰ’ ਗੁਰਮਤਿ ਸੰਗੀਤ ਨੂੰ ਸੁਣਨ ਵਾਲਿਆਂ ਵਿਚ ਬਹੁਤ ਚਰਚਿਤ ਰਹੀ ਹੈ। ਭਾਈ ਨਿਰਮਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਜਥੇ ਵਲੋਂ ਸਭ ਤੋਂ ਪਹਿਲਾਂ ਆਸਾ ਦੀ ਵਾਰ 1994 ਵਿਚ ਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀ-ਸੀਰੀਜ਼ ਕੈਸੇਟ ਕੰਪਨੀ ਨੇ ਰਿਕਾਰਡ ਕੀਤਾ। ਆਸਾ ਦੀ ਵਾਰ ਦੀ ਉਨ੍ਹਾਂ ਦੀ ਕੈਸੇਟ ਰਿਕਾਰਡ 90 ਲੱਖ ਵਿਕੀ।

PunjabKesari

ਸਿੱਖੀ ਦੇ ਮਹਾਨ ਫਲਸਫੇ ਦਾ ਫ਼ਖ਼ਰ
ਭਾਈ ਨਿਰਮਲ ਸਿੰਘ ਖ਼ਾਲਸਾ ਨੇ ਆਪਣੀ ਜ਼ਿੰਦਗੀ ਨੂੰ ਆਮ ਸੱਥਾਂ ਵਿਚ ਬਹੁਤ ਖੁੱਲ੍ਹ ਕੇ ਬਿਆਨ ਕੀਤਾ ਹੈ। ਉਨ੍ਹਾਂ ਮੁਤਾਬਕ ਇਹ ਸਿੱਖੀ ਦਾ ਸੁਹੱਪਣ ਹੈ ਕਿ ਇੱਥੇ ਮੌਕੇ ਕਿਸੇ ਵੀ ਤਰ੍ਹਾਂ ਜਾਤ ਰੰਗ ਨਸਲ ਵੇਖ ਕੇ ਨਹੀਂ ਮਿਲਦੇ। ਉਨ੍ਹਾਂ ਕਿਹਾ ਸੀ :- "ਮੈਂ ਮਜ਼੍ਹਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖ਼ਸ਼ ਸਦਕਾ ਮੇਰੀਆਂ ਲਿਖੀਆਂ ਦੋ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ ਤੇ ਗੁਰੂ ਦੇ ਨਿਮਾਣੇ ਤੇ ਗਰੀਬ ਸਿੱਖ ਤੇ ਵੱਖ-ਵੱਖ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀ ਪੀ.ਐੱਚ. ਡੀ. ਕਰ ਚੁੱਕੇ ਹਨ ਜਾਂ ਕਰ ਰਹੇ ਹਨ।" ਉਹ ਅਕਸਰ ਸੱਥਾਂ ਵਿਚ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਇੰਝ ਹੀ ਪ੍ਰੇਰਦੇ ਰਹਿੰਦੇ ਸਨ।

ਆਲੋਚਨਾਵਾਂ ਦੇ ਘੇਰੇ ਵਿਚ 
ਬੰਦਾ ਤਾਂ ਆਖਰ ਬੰਦਾ ਹੀ ਹੈ। ਫਿਲਮ ਨਾਨਕ ਸ਼ਾਹ ਫਕੀਰ ਦੇ ਵਿਚ ਸ਼ਬਦ ਗਾਇਨ ਕਰਕੇ ਉਨ੍ਹਾਂ ਦੀ ਕਈ ਹਲਕਿਆਂ ਵਿਚ ਆਲੋਚਨਾ ਹੋਈ ਸੀ। ਸਿੱਖ ਜਗਤ ਵਿਚ ਗੁਰੂਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ ਇਹ ਬਹਿਸ ਲੰਮੇ ਸਮੇਂ ਤੋਂ ਚੱਲਦੀ ਆਈ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੇ ਉਸ ਸਮੇਂ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਇਹ ਅਪੀਲ ਕੀਤੀ ਸੀ ਕਿ ਜੇ ਫਿਲਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੈ ਤਾਂ ਇਸ ਨੂੰ ਪਰਦਾ ਪੇਸ਼ ਨਹੀਂ ਕਰਨਾ ਚਾਹੀਦਾ। 'ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਮੇਂ ਸਮੇਂ ਸਿਰ ਸਵਾਲ ਖੜ੍ਹੇ ਕਰਦੇ ਸਨ। ਸਿੱਖ ਜਗਤ ਵਿਚ ਕੁਝ ਜਥੇਬੰਦੀਆਂ ਉਨ੍ਹਾਂ ਦੇ ਧੜੇ ਬਦਲਣ ਦਾ ਦੋਸ਼ ਲਾਉਂਦੀਆਂ ਆਈਆਂ ਹਨ। ਉਨ੍ਹਾਂ ਦੀਆਂ ਅਜਿਹੀਆਂ ਟਿੱਪਣੀਆਂ ਅਤੇ ਉਨ੍ਹਾਂ ਦੇ ਅਜਿਹੇ ਨਜ਼ਰੀਏ ਵਾਰ-ਵਾਰ ਸਿੱਖ ਜਗਤ ਵਿਚ ਆਲੋਚਨਾ ਦੇ ਘੇਰੇ ਵਿਚ ਰਹੇ ਹਨ। 

ਉਦਾਸੀ ਹੈ ਪਰ ਗੁਰੂ ਸਾਹਿਬ ਦਾ ਹੁਕਮ ਹੈ : ਡਾਕਟਰ ਗੁਰਨਾਮ ਸਿੰਘ 
ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਸਾਬਕਾ ਮੁਖੀ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਗਾਤਮਕ ਪਰੰਪਰਾ ਦੇ ਸ਼ਬਦ ਗਾਇਨ ਦੀ ਖੂਬ ਵਕਾਲਤ ਵੀ ਕੀਤੀ ਹੈ। ਇਸ ਖੇਤਰ ਵਿਚ ਨਿੱਠ ਕੇ ਕੰਮ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਅੰਦਰ ਡਾ. ਗੁਰਨਾਮ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਵਿਚ ਫਸੇ ਹੋਏ ਹਨ। ਫੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਇੰਝ ਤੁਰ ਜਾਣ ਨਾਲ ਗੁਰਮਤਿ ਸੰਗੀਤ ਦੀ ਵਿਰਾਸਤ ਨੂੰ ਵੱਡਾ ਘਾਟਾ ਹੋਇਆ ਹੈ ਪਰ ਇਹ ਗੁਰੂ ਸਾਹਿਬ ਦੇ ਹੁਕਮ ਹਨ ਅਤੇ ਸਿੱਖੀ ਜ਼ਿੰਦਗੀ ਗੁਰੂ ਦੇ ਭਾਣੇ ਵਿਚ ਹੀ ਤੁਰਦੀ ਹੈ। 

PunjabKesari

ਉਨ੍ਹਾਂ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ 1991 ਵਿਚ ਸੰਤ ਬਾਬਾ ਸੁੱਚਾ ਸਿੰਘ ਅਦੁੱਤੀ ਸੰਗੀਤ ਸੰਮੇਲਨ ਵਿਚ ਹੋਈ ਸੀ। ਲੁਧਿਆਣਾ ਦੇ ਜਵੱਦੀ ਟਕਸਾਲ ਵਿਖੇ ਇਹ ਮੁਲਾਕਾਤ ਲੰਮੀ ਦੋਸਤੀ ਵਿਚ ਬਦਲ ਗਈ। ਡਾ. ਗੁਰਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਮਿਲ ਕੇ ਕਈ ਪ੍ਰੋਗਰਾਮ ਉਲੀਕੇ ਸਨ। 2020 ਦੇ ਮਈ ਵਿਚ ਸੈਨ ਹੋਜ਼ੇ ਰਾਗ ਦਰਬਾਰ ਹੋਣਾ ਸੀ। ਗੁਰਮਤਿ ਸੰਗੀਤ ਦਾ ਇਹ ਰਾਗ ਦਰਬਾਰ ਹਰਿਵੱਲਭ ਸੰਗੀਤ ਸੰਮੇਲਨ ਦੀ ਤਰਜ਼ ’ਤੇ ਉਲੀਕਿਆ ਗਿਆ ਸੀ। ਇਸ ਤੋਂ ਬਾਅਦ ਸਤੰਬਰ ਵਿਚ ਨਿਊਜਰਸੀ ਅਤੇ ਅਮਰੀਕਾ ਦੀਆਂ ਹੋਰ ਵੱਖ-ਵੱਖ ਥਾਵਾਂ ’ਤੇ ਗੁਰਮਤਿ ਰਾਗ ਪਰੰਪਰਾ ਵਿਚ ਗੁਰਮਤਿ ਸੰਗੀਤ ਦਾ ਗਾਇਨ ਕੀਤਾ ਜਾਣਾ ਸੀ। ਬੀਤੇ ਦਿਨਾਂ ਵਿਚ ਕੈਲੀਫੋਰਨੀਆ ਤੋਂ ਭਾਈ ਸਾਹਿਬ ਲਈ ਇਹ ਮੇਰਾ ਸੁਨੇਹਾ ਸੀ :- "ਭਾਈ ਸਾਹਿਬ ਗੁਰਫਤਹਿ ਜੀ, ਆਪ ਜੀ ਦੀ ਸਿਹਤਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਜੀ। ਤੁਸੀਂ ਬਹਾਦਰ ਸਿਰੜੀ ਅਤੇ ਸਿਦਕੀ ਹੋ, ਜਲਦ ਹੀ ਠੀਕ ਹੋ ਜਾਵੋਗੀ। ਰਾਗ ਦਰਬਾਰ ਉਡੀਕ ਰਹੇ ਹਨ। ਗੁਰਮਤਿ ਸੰਗੀਤ ਲਈ ਤੁਸੀਂ ਅਜੇ ਬਹੁਤ ਸੇਵਾਵਾਂ ਕਰਨੀਆਂ ਹਨ। ਜਲਦੀ ਤੰਦਰੁਸਤ ਹੋਵੇ ਜੀ। ਪਿਆਰ ਅਤੇ ਸਤਿਕਾਰ ਸਾਹਿਤ : ਡਾ.ਗੁਰਨਾਮ ਸਿੰਘ।"

ਗੁਰਮਤਿ ਗਾਇਨ ਵਿਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਕੀਤਾ ਜਾਵੇਗਾ : ਪਿ੍ੰਸੀਪਲ ਸੁਖਵੰਤ ਸਿੰਘ 
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੋਂ 2009 'ਚ ਮਿਲਿਆ 'ਪਦਮ ਸ੍ਰੀ' ਸਨਮਾਨ ਪਹਿਲੀ ਵਾਰ ਕਿਸੇ ਕੀਰਤਨੀਏ ਨੂੰ ਪ੍ਰਾਪਤ ਹੋਇਆ। ਉਨ੍ਹਾਂ ਨਾਲ ਗੁਜ਼ਰਿਆ ਵਕਤ ਸਦਾ ਯਾਦ ਰਹੇਗਾ। ਪੰਜਾਂ ਤਖਤਾਂ ਤੇ ਸ਼ਬਦ ਕੀਰਤਨ ਦੀ ਹਾਜ਼ਰੀ, ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਦੀ ਹਾਜ਼ਰੀ ਅਤੇ 71 ਵੱਖ ਵੱਖ ਦੇਸ਼ਾਂ ਵਿਚ ਉਨ੍ਹਾਂ ਵਲੋਂ ਗਾਇਨ ਕੀਤੇ ਗਏ ਗੁਰੂ ਦੇ ਸ਼ਬਦ ਸਾਡੀ ਕੌਮ ਦੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਵਿਦਾਇਗੀ ’ਤੇ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।"

2 ਅਪਰੈਲ 2020 ਦੀ ਸਵੇਰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਆਖਰੀ ਸਾਹ ਕਰੋਨਾ ਵਰਗੀ ਮਹਾਂਮਾਰੀ ਦੀ ਭੇਟ ਚੜ੍ਹੇ ਹਨ। ਕੋਰੋਨਾ ਮਹਾਂਮਾਰੀ ਵਿਚ ਤੁਰ ਜਾਣ ਵਾਲਿਆਂ ਦੀ ਸੂਚੀ ਵਿੱਚ ਬੇਸ਼ੱਕ ਉਹ ਇਕ ਨੰਬਰ ਵਾਂਗੂੰ ਗਿਣੇ ਗਏ ਪਰ ਪੰਜਾਬ, ਜੋ ਗੁਰਾਂ ਦੇ ਨਾਮ ’ਤੇ ਜਿਉਂਦਾ ਅਤੇ ਗਾਉਂਦਾ ਹੈ, ਉਸ ਲਈ ਭਾਈ ਨਿਰਮਲ ਸਿੰਘ ਖਾਲਸਾ ਵੱਡਾ ਘਾਟਾ ਹੈ। ਜਿਵੇਂ ਤੁਰ ਜਾਣ ਵਾਲਿਆਂ ਨਾਲ ਤੁਰਿਆ ਨਹੀਂ ਜਾਂਦਾ ਅਤੇ ਜੱਗ ਦੀ ਇਹ ਰੀਤ ਹੈ ‘ਜੰਮਣਾ ਤੇ ਮਰਨਾ’। ਇਸ ਸਭ ਦੇ ਵਿਚਕਾਰ ਭਾਈ ਨਿਰਮਲ ਸਿੰਘ ਖਾਲਸਾ ਸਾਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੇ ਰਸਭਿੰਨੇ ਸਰਵਣ ਕੀਤੇ ਕੀਰਤਨ ਦੀ ਆਵਾਜ਼ ਬਾਕੀ ਹੈ ਆਖਰ... 

ਲੁਧਿਆਣੇ ਤੋਂ ਪੰਜਾਬੀ ਅਦਬ ਦੇ ਪਿਆਰੇ ਅਦੀਬ ਗੁਰਭਜਨ ਗਿੱਲ ਜੀ ਨੇ ਉਨ੍ਹਾਂ ਨੂੰ ਆਪਣੀ ਰਚਨਾ ਮਾਰਫਤ ਕੁਝ ਇੰਝ ਸ਼ਰਧਾਂਜਲੀ ਦਿੱਤੀ ਹੈ :-
 
ਮਹਿਕਵੰਤ, ਸੁਰ ਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ।
ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ। 
ਸਾਰੀ ਉਮਰ ਬਿਤਾਈ ਜਿਸ ਨੇ, ਗੁਰ ਚਰਨਾਂ ਦੀ ਪ੍ਰੀਤੀ ਅੰਦਰ। 
ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ।

  • Bhai Nirmal Singh Khalsa
  • former hazoori ragi
  • ਭਾਈ ਨਿਰਮਲ ਸਿੰਘ ਖ਼ਾਲਸਾ
  • ਸਾਬਕਾ ਹਜ਼ੂਰੀ ਰਾਗੀ

ਪੁਲਸ ਨੇ ਕਰਵਾਇਆ 6 ਪ੍ਰਵਾਸੀ ਮਜ਼ਦੂਰਾਂ ਦਾ ਕੋਰੋਨਾ ਟੈਸਟ

NEXT STORY

Stories You May Like

  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ ਜਾ ਰਹੀ ਹੈ: ਕੇਵਲ ਸਿੰਘ ਢਿੱਲੋਂ
  • bandi singhs   release march
    ਬੰਦੀ ਸਿੰਘ ਰਿਹਾਈ ਮਾਰਚ 'ਚ ਵਹੀਰਾਂ ਘੱਤ ਕੇ ਪੁੱਜਣ ਸੰਗਤਾਂ :  ਯੂਨਾਈਟਿਡ ਖ਼ਾਲਸਾ ਦਲ
  • bhai ranjit singh dhadrianwale convoy
    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ
  • punjab people shaken by the sound of a loud explosion
    ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ
  • murder of sikh youth parvinder singh  who raised his voice against drugs
    ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ
  • sgpc member passed away
    SGPC ਮੈਂਬਰ ਭਾਈ ਅਮਰਜੀਤ ਸਿੰਘ ਭਲਾਈਪੁਰ ਦਾ ਦੇਹਾਂਤ, ਜਥੇਦਾਰ ਗੜਗੱਜ ਅਤੇ ਪ੍ਰਧਾਨ ਧਾਮੀ ਨੇ ਦੁੱਖ ਪ੍ਰਗਟਾਇਆ
  • massive fraud is being committed by altering voices using ai
    AI ਰਾਹੀਂ ਆਵਾਜ਼ ਬਦਲ ਕੇ ਹੋ ਰਹੀ ਹੈ ਵੱਡੀ ਠੱਗੀ ! ਖਾਲੀ ਹੋ ਸਕਦੈ ਤੁਹਾਡਾ ਬੈਂਕ ਅਕਾਊਂਟ
  • bhai salho  s birth anniversary celebrated at gurdwara tobha bhai salho
    ਗੁਰਦੁਆਰਾ ਟੋਭਾ ਭਾਈ ਸਾਲ੍ਹੋ 'ਚ ਭਾਈ ਸਾਲ੍ਹੋ ਦਾ ਜਨਮ ਦਿਹਾੜਾ ਮਨਾਇਆ, ਵੱਡੀ ਗਿਣਤੀ 'ਚ ਨਤਮਸਤਕ ਹੋਈਆਂ ਸੰਗਤਾਂ
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
Trending
Ek Nazar
incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • dig s major statement on the parvinder jhota murder case
      ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਤੇ DIG ਦਾ ਵੱਡਾ ਬਿਆਨ, ਲੋਕਾਂ ਨੂੰ ਕੀਤੀ ਵੱਡੀ...
    • murder of sikh youth parvinder singh  who raised his voice against drugs
      ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ...
    • bjp makes big announcement before elections
      ਪੰਜਾਬ ਦੀ ਸਿਆਸਤ 'ਚ ਵੱਡੀ ਖਬਰ, ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ
    • fraud case
      ਬੀਮਾ ਕੰਪਨੀ ਦਾ ਮੈਨੇਜਰ ਧੋਖਾਧੜੀ ਦੇ ਮਾਮਲੇ 'ਚ ਨਾਮਜ਼ਦ
    • ban on carrying weapons during wedding ceremonies in ferozepur
      ਫਿਰੋਜ਼ਪੁਰ 'ਚ ਵਿਆਹ ਸਮਾਗਮਾਂ ਦੌਰਾਨ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ
    • uproar over political poster in the name of punjab board
      ਪੰਜਾਬ ਬੋਰਡ ਦੇ ਨਾਂ 'ਤੇ ਸਿਆਸੀ ਪੋਸਟਰ ਦਾ ਰੌਲਾ! ਵਟਸਐਪ ਚੈਨਲ ਬਾਰੇ PSEB ਨੇ...
    • hotel room couple
      ਪੰਜਾਬ: ਵਿਆਹੀ ਹੋਈ ਪ੍ਰੇਮਿਕਾ ਨੂੰ ਹੋਟਲ ਦੇ ਕਮਰੇ 'ਚ ਲਿਜਾ ਕੇ ਕਤਲ ਕਰਨ ਵਾਲੇ...
    • death case
      ਟਰੇਨ ਤੋਂ ਡਿੱਗਣ ਨਾਲ ਬਜ਼ੁਰਗ ਵਿਅਕਤੀ ਦੀ ਮੌਤ
    • jathedar daduwal strongly condemns the murder of parvinder jhota
      ਪਰਵਿੰਦਰ ਝੋਟੇ ਦੇ ਕਤਲ ਦੀ ਜੱਥੇਦਾਰ ਦਾਦੂਵਾਲ ਵੱਲੋਂ ਸਖ਼ਤ ਨਿੰਦਾ, ਦੋਸ਼ੀਆਂ ਨੂੰ...
    • raja warring statement
      ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਚ ਰਾਜਾ ਵੜਿੰਗ ਨੇ ਸਾਧਿਆ ਪੰਜਾਬ ਸਰਕਾਰ 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +