ਪਟਿਆਲਾ (ਜੋਸਨ) : ਬਰਸਾਤਾਂ ਕਾਰਨ ਤੇ ਪਹਾੜਾਂ ਤੋਂ ਆ ਰਹੇ ਵੱਧ ਪਾਣੀ ਦਾ ਡੈਮਾਂ ’ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1659 ਫੁੱਟ ਹੈ ਜਦਕਿ ਲੰਘੇ ਸਾਲ ਅੱਜ ਦੇ ਦਿਨ ਇਸ ਡੈਮ ਵਿਚ ਸਿਰਫ਼ 1602 ਫੁੱਟ ਪਾਣੀ ਸੀ। ਇਸ ਤਰ੍ਹਾਂ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 57 ਫੁੱਟ ਉੱਪਰ ਚੱਲ ਰਿਹਾ ਹੈ, ਜਿਸ ਕਾਰਨ ਲਗਾਤਾਰ ਵੱਧਦੇ ਪਾਣੀ ਨੂੰ ਦੇਖਦਿਆਂ ਭਾਖੜਾ ਡੈਮ ਦੀ ਮੈਨੇਜਮੈਂਟ ਰੋਜ਼ਾਨਾ 41 ਹਜ਼ਾਰ 666 ਫੁੱਟ ਪਾਣੀ ਡਿਸਚਾਰਜ ਕਰ ਰਹੀ ਹੈ, ਜਦਕਿ ਲੰਘੇ ਸਾਲ ਅੱਜ ਦੇ ਦਿਨ ਸਿਰਫ਼ 18083 ਪਾਣੀ ਡਿਸਚਾਰਜ ਹੋ ਰਿਹਾ ਸੀ। ਲਗਾਤਾਰ ਪਈਆਂ ਬਰਸਾਤਾਂ ਨੇ ਤੇ ਡੈਮਾਂ ਵਿਚੋਂ ਛੱਡੇ ਪਾਣੀਆਂ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਿਛਲੇ ਦਿਨੀਂ ਭਾਰੀ ਹੜ੍ਹ ਆ ਗਏ ਸਨ, ਜਿਸ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਅਤੇ ਸੈਂਕੜੇ ਲੋਕ ਬੇਘਰ ਵੀ ਕਰ ਦਿੱਤੇ ਸਨ। ਅੱਜ ਵੀ ਇਸ ਪਾਣੀ ਦਾ ਡਰ ਲੋਕਾਂ ’ਤੇ ਬਣਿਆ ਹੋਇਆ ਹੈ। ਭਾਖੜਾ ਡੈਮ ਵਿਚ ਲੰਘੇ ਸਾਲ ਅੱਜ ਦੇ ਦਿਨ 45 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ ਜਦਕਿ ਇਸ ਸਮੇਂ 58 ਹਜ਼ਰ ਕਿਊਸਿਕ ਪਾਣੀ ਆ ਰਿਹਾ ਹੈ, ਜਿਸ ਨੇ ਭਾਖੜਾ ਡੈਮ ਮੈਨੇਜਮੈਂਟ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਇਹ ਪਾਣੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ
ਪੌਂਗ ਡੈਮ ਵਿਚ ਵੀ ਇਸ ਸਮੇਂ 1375 ਫੁੱਟ ਦੇ ਲਗਭਗ ਪਾਣੀ ਦਾ ਪੱਧਰ ਹੈ ਜਦਕਿ ਲੰਘੇ ਸਾਲ ਇਹ ਪੱਧਰ 1327 ਫੁੱਟ ਸੀ। ਇਸ ਡੈਮ ਵਿਚ ਪਾਣੀ ਦਾ ਲੈਵਲ 52 ਫੁੱਟ ਨਾਲੋਂ ਵੱਧ ਚਲ ਰਿਹਾ ਹੈ। ਇਸੇ ਤਰ੍ਹਾਂ ਡੇਹਰ ਡੈਮ ਵਿਚ ਪਾਣੀ ਦਾ ਪੱਧਰ 2925 ਫੁੱਟ ਦੇ ਲਗਭਗ ਚਲ ਰਿਹਾ ਹੈ ਜਦਕਿ ਆਰ. ਐੱਸ. ਡੀ. ਵਿਚ 523 ਮੀਟਰ ਦੇ ਲਗਭਗ ਚਲ ਰਿਹਾ ਹੈ। ਇਨ੍ਹਾਂ ਪਾਣੀਆਂ ਨੇ ਲੋਕਾਂ ਦੀ ਚਿੰਤਾ ਵਿਚ ਅਜੇ ਵੀ ਵਾਧਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਡਿਮਾਂਡ 2655 ਲੱਖ ਯੂਨਿਟ ਦੇ ਪਾਰ
ਬਰਸਾਤਾਂ ਦੇ ਬਾਵਜੂਦ ਹੁੰਮਸ ਕਾਰਨ ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਡਿਮਾਂਡ ਪੂਰੀ ਸਿਖਰ ’ਤੇ ਹੈ। ਇਹ ਡਿਮਾਂਡ 2655 ਲੱਖ ਦੇ ਲਗਭਗ ਹੈ ਜਦਕਿ ਆਪਣੇ ਆਪ ਵਿਚ ਪੂਰੀ ਤਰ੍ਹਾਂ ਸਿਖਰ ਦੀ ਡਿਮਾਂਡ ਹੈ। ਪਾਵਰਕਾਮ ਨੂੰ ਇਸ ਡਿਮਾਂਡ ਨੂੰ ਪੂਰਾ ਕਰਨ ਲਈ 2081 ਲੱਖ ਯੂਨਿਟ ਬਿਜਲੀ ਖਰੀਦਣੀ ਪੈ ਰਹੀ ਹੈ, ਜੋ ਕਿ ਕਰੋੜਾਂ ਰੁਪਏ ਦੀ ਬਣਦੀ ਹੈ, ਜਿਸ ਨਾਲ ਬਿਜਲੀ ਬੋਰਡ ’ਤੇ ਲਗਾਤਾਰ ਭਾਰ ਵੱਧ ਰਿਹਾ ਹੈ। ਪਾਵਰਕਾਮ ਦੇ ਆਪਣੇ ਥਰਮਲ ਸਿਰਫ਼ 204 ਲੱਖ ਯੂਨਟ ਬਿਜਲੀ ਦੇ ਰਹੇ ਹਨ, ਜਦੋਂ ਕਿ ਹਾਈਡਰੋ ਪਲਾਂਟ 218 ਲੱਖ ਯੂਨਿਟ, ਬੀ. ਬੀ. ਐੱਮ. ਬੀ. ਤੋਂ 154 ਲੱਖ ਯੂਨਿਟ ਜਦਕਿ ਐੱਨ. ਆਰ. ਐੱਸ. ਸੀ. ਤੋਂ 81 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।
ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਰੁੜ ਕੇ ਪਾਕਿਸਤਾਨ ਪਹੁੰਚੇ ਸਿੱਧਵਾਂ ਬੇਟ ਦੇ 2 ਨੌਜਵਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੀਅਰੇ ਜੇਨਰੇ ਦੀਆਂ ਕੰਗਾਰੂ ਕੁਰਸੀਆਂ ਅਮਰੀਕਾ ’ਚ ਹੋਣਗੀਆਂ ਨਿਲਾਮ, ਨਿਲਾਮੀ ਰੋਕਣ ਦੀ ਕੀਤੀ ਮੰਗ
NEXT STORY