ਲੁਧਿਆਣਾ: ਆਨਲਾਈਨ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ 'ਆਲ ਇੰਡੀਆ ਐਸੋਸੀਏਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ' (AIOCD) ਵੱਲੋਂ ਭਲਕੇ ਯਾਨੀ 20 ਮਈ ਨੂੰ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ ਨੂੰ ਪੰਜਾਬ ਵਿੱਚ ਵੱਡਾ ਸਮਰਥਨ ਮਿਲਿਆ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਕੈਮਿਸਟ ਇਸ ਹੜਤਾਲ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਗੇ ਅਤੇ ਭਲਕੇ ਪੰਜਾਬ ਭਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ। ਇਸ ਸੰਬੰਧੀ ਕੈਮਿਸਟਾਂ ਵੱਲੋਂ 15 ਮਈ ਤੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜੋ ਭਲਕੇ ਪੂਰਨ ਹੜਤਾਲ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ।
ਪੰਜਾਬ ਵਿੱਚ ਕਿਥੇ-ਕਿਥੇ ਬੰਦ ਰਹਿਣਗੀਆਂ ਦੁਕਾਨਾਂ?
- ਲੁਧਿਆਣਾ: ਉਦਯੋਗਿਕ ਨਗਰੀ ਦੀ ਕੈਮਿਸਟ ਐਸੋਸੀਏਸ਼ਨ ਵੱਲੋਂ ਵੱਡੇ ਪੱਧਰ 'ਤੇ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
- ਮਾਝਾ ਅਤੇ ਦੋਆਬਾ ਖੇਤਰ ਦੇ ਇਨ੍ਹਾਂ ਦੋਵਾਂ ਵੱਡੇ ਮੈਡੀਕਲ ਹੱਬਾਂ ਦੀਆਂ ਹੋਲਸੇਲ ਅਤੇ ਰਿਟੇਲ ਕੈਮਿਸਟ ਯੂਨੀਅਨਾਂ ਨੇ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਹੈ। ਕਪੂਰਥਲਾ, ਭੁਲੱਥ, ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸੁਲਤਾਨਪੁਰ ਲੋਧੀ ਵਿੱਚ ਵੀ ਕੈਮਿਸਟਾਂ ਵਲੋਂ ਬੰਦ ਦੀ ਕਾਲ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਹੈ।
- ਮਾਲਵਾ ਪੱਟੀ ਦੇ ਮੁੱਖ ਸ਼ਹਿਰਾਂ ਸਮੇਤ ਮੋਹਾਲੀ, ਫ਼ਿਰੋਜ਼ਪੁਰ, ਮੋਗਾ, ਵਰਗੇ ਸਾਰੇ ਛੋਟੇ-ਵੱਡੇ ਸ਼ਹਿਰਾਂ ਦੀਆਂ ਸਥਾਨਕ ਮੈਡੀਕਲ ਸੰਸਥਾਵਾਂ ਨੇ ਇਸ ਬੰਦ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।
ਜਲੰਧਰ ’ਚ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਸਖ਼ਤ ਸ਼ਬਦਾਂ ’ਚ ਕੀਤੀ ਨਿੰਦਾ
NEXT STORY