ਲੁਧਿਆਣਾ,(ਹਿਤੇਸ਼) : ਇਕ ਪਾਸੇ ਜਿਥੇ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਰੇਲ ਗੱਡੀਆਂ ਬੰਦ ਹੋਣ ਦੀ ਵਜ੍ਹਾ ਨਾਲ ਇੰਡਸਟਰੀ ਤੇ ਹੋਜਰੀ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ, ਉਥੇ ਹੀ ਡੇਢ ਸੌ ਲੱਖ ਮੀਟ੍ਰਿਕ ਟਨ ਕਣਕ ਦੀ ਸ਼ਿਫਟਿੰਗ ਵੀ ਰੁਕ ਗਈ ਹੈ। ਇਸ ਨੂੰ ਲੈ ਕੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਪੰਜਾਬ ਵਲੋਂ ਕੇਂਦਰ ਲਈ ਕਣਕ ਦੀ ਖਰੀਦ ਕੀਤੀ ਜਾਂਦੀ ਹੈ। ਜੋ ਕਣਕ ਕੇਂਦਰ ਵਲੋਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਦੂਜੇ ਸੂਬਿਆਂ 'ਚ ਸ਼ਿਫਟ ਕੀਤੀ ਜਾਂਦੀ ਹੈ ਪਰ 24 ਸਤੰਬਰ ਦੇ ਬਾਅਦ ਮਾਲਗੱਡੀਆਂ ਨਾ ਚੱਲਣ ਕਾਰਣ ਕਣਕ ਦੀ ਸ਼ਿਫਟਿੰਗ ਰੁਕ ਗਈ ਹੈ, ਜੋ ਕਣਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਜ਼ਰੀਏ ਲੋਕਾਂ 'ਚ ਵੰਡੀ ਜਾਣੀ ਹੈ ਪਰ ਕਿਸਾਨਾਂ ਵਲੋਂ ਇਕ ਮਹੀਨੇ ਪਹਿਲਾਂ ਮਾਲਗੱਡੀਆਂ ਚਲਾਉਣ ਦੀ ਸਹਿਮਤੀ ਦੇਣ ਦੇ ਬਾਵਜੂਦ ਕੇਂਦਰ ਵਲੋਂ ਜਿੱਦ ਕੀਤੀ ਜਾ ਰਹੀ ਹੈ। ਜਿਸ ਨਾਲ ਖੁੱਲੇ 'ਚ ਪਈ ਕਣਕ ਖਰਾਬ ਹੋਣ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਇਸ ਲਈ ਕੇਂਦਰ ਨੂੰ ਆਪਣੀ ਜਿੱਦ ਛੱਡ ਕੇ ਮਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਇੰਡਸਟਰੀ ਤੇ ਹੋਜਰੀ ਨੂੰ ਵੀ ਰਾਹਤ ਮਿਲੇਗੀ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY