ਜਲੰਧਰ— ਸੀ. ਐੱਲ. ਯੂ. ਵਿਵਾਦ 'ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ 'ਤੇ ਜਵਾਬ ਦਿੰਦੇ ਹੋਏ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅਸਲ 'ਚ ਹੋਰ ਕੋਈ ਕੰਮ ਨਹੀਂ ਜਾਣਦਾ, ਇਸ ਲਈ ਸਸਤੀ ਸ਼ੋਹਰਤ ਹਾਸਲ ਕਰਨ 'ਚ ਲੱਗਾ ਹੋਇਆ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜੋ ਦੋਸ਼ ਖਹਿਰਾ ਲਗਾ ਰਿਹਾ ਹੈ, ਉਹ ਸਰਾਸਰ ਗਲਤ ਹਨ ਅਤੇ ਇਸ ਬਾਰੇ ਵਿਧਾਨ ਸਭਾ 'ਚ ਵੀ ਚਰਚਾ ਹੋ ਚੁੱਕੀ ਹੈ। ਆਸ਼ੂ ਨੇ ਕਿਹਾ ਕਿ ਮੈਂ ਸਾਫ ਕਿਹਾ ਹੈ ਕਿ ਜਿੱਥੋਂ ਮਰਜ਼ੀ ਜਾਂਚ ਕਰਵਾ ਲਵੋ, ਜੇ ਮੇਰੀ ਸ਼ਮੂਲੀਅਤ ਹੋਈ ਤਾਂ ਸੀ. ਐੱਮ. ਕੋਈ ਵੀ ਕਾਰਵਾਈ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਖਹਿਰਾ ਵੱਲੋਂ ਸ਼ਹਿਰ-ਸ਼ਹਿਰ ਜਾ ਕੇ ਮੇਰੇ ਵਿਰੁੱਧ ਪ੍ਰੈੱਸ ਕਾਨਫਰੰਸ ਕਰਨਾ ਸਾਬਤ ਕਰਦਾ ਹੈ ਕਿ ਉਹ ਕਿਸੇ ਦੇ ਇਸ਼ਾਰੇ 'ਤੇ ਸਾਰਾ ਤਮਾਸ਼ਾ ਕਰ ਰਿਹਾ ਹੈ। ਆਸ਼ੂ ਨੇ ਕਿਹਾ ਕਿ ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਲੁਧਿਆਣਾ ਦੇ ਇਕ ਮਕਾਨ ਉਸਾਰੀ ਪ੍ਰਾਜੈਕਟ ਨੂੰ ਦਿੱਤੀ ਸੀ. ਐੱਲ. ਯੂ. (ਜ਼ਮੀਨ ਵਰਤੋਂ ਦੀ ਤਬਦੀਲੀ) ਦੀ ਮਨਜ਼ੂਰੀ ਦੇ ਮਾਮਲੇ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਮੂਲੀਅਤ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸੇ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਮਤਭੇਦ ਪੈਦਾ ਹੋ ਗਏ ਸਨ, ਜਿਸ 'ਤੇ ਆਸ਼ੂ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਇਸ ਵਿਵਾਦ 'ਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲ ਸਿੱਧ ਕਰਕੇ ਦਿਖਾਉਣ। ਇਸ ਤੋਂ ਬਾਅਦ ਇਹ ਮਾਮਲਾ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਵਿਧਾਨ ਸਭਾ 'ਚ ਚੁੱਕਿਆ ਸੀ ਅਤੇ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਵੀ ਮੰਗਿਆ ਗਿਆ ਸੀ।
ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY