ਭੋਗਪੁਰ (ਰਾਜੇਸ਼ ਸੂਰੀ) - ਭੋਗਪੁਰ ਪੁਲਸ ਵੱਲੋਂ ਦੋ ਵੱਖ-ਵੱਖ ਥਾਂਵਾਂ ਤੋਂ ਨੈਸ਼ਨਲ ਹਾਈਵੇ ਤੋਂ ਕਾਬੂ ਕੀਤੇ ਗਏ 83 ਪ੍ਰਵਾਸੀਆਂ ਨੂੰ ਭੋਗਪੁਰ ਨੇੜਲੇ ਰਾਧਾ ਸੁਆਮੀ ਸਤਸੰਗ ਘਰ ਵਿਚ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਪੁਲਸ ਵੱਲੋਂ ਸੜਕ ਤੇ ਘੁੰਮ ਰਹੇ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਭੋਗਪੁਰ ਦੇ ਐਸ.ਐਚ.ਓ. ਜਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੁਲਸ ਨਾਕਾ ਕੁਰੇਸ਼ੀਆਂ ਨੇੜੇ ਇਕ ਇੱਟਾਂ ਦੇ ਭੱਠੇ ਤੇ 40-50 ਪ੍ਰਵਾਸੀ ਲੁੱਕ ਕੇ ਬੈਠੇ ਹਨ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਪਿੰਡ ਖਰਲ ਕਲਾਂ ਬਣੇ ਭੱਠੇ ਤੋ 43 ਪ੍ਰਵਾਸੀ ਮਜਦੂਰਾਂ ਨੂੰ ਕਾਬੂ ਕੀਤਾ ਤੇ ਇਸ ਸਬੰਧੀ ਉਚ ਪੁਲਸ ਅਫਸਰਾਂ ਨੂੰ ਸੂਚਿਤ ਕੀਤਾ। ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਸਾਰੇ ਪ੍ਰਵਾਸੀਆਂ ਨੂੰ ਭੋਗਪੁਰ ਨੇੜਲੇ ਰਾਧਾ ਸੁਆਮੀ ਸਤਸੰਗ ਘਰ ਵਿਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਸਾਰੇ ਪ੍ਰਵਾਸੀਆਂ ਦੀ ਮੈਡੀਕਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪ੍ਰਵਾਸੀ ਦਿੱਲੀ ਵਿਚ ਵੱਖ ਵੱਖ ਥਾਂਵਾਂ ਤੇ ਨੌਕਰੀਆਂ ਕਰਦੇ ਸਨ ਅਤੇ ਦੇਸ਼ ਵਿਚ ਲੌਕ ਡਾਉਨ ਦੇ ਹੁਕਮਾਂ ਤੋਂ ਬਾਅਦ ਇਹ ਮਜ਼ਦੂਰ ਰੋਜ਼ੀ ਰੋਟੀ ਤੋਂ ਪ੍ਰੇਸ਼ਾਨ ਹੋ ਕੇ ਅਪਣੇ ਘਰਾਂ ਜੋ ਕਿ ਜੰਮੂ, ਉਧਮਪੁਰ ਨੇੜਲੇ ਵੱਲ ਪੈਦਲ ਰਵਾਨਾ ਹੋਏ ਸਨ। ਜਾਂਚ ਦੌਰਾਨ ਕਿਸੇ ਵੀ ਪ੍ਰਵਾਸੀ ਵਿਚ ਕੋਰੋਨਾ ਦੇ ਲੱਛਣ ਨਹੀ ਪਾਏ ਗਏ ਹਨ। ਜਾਂਚ ਪੜਤਾਲ ਕਰਨ ਤੇ ਸਾਰੇ 43 ਪ੍ਰਵਾਸੀ ਮਜਦੂਰਾਂ ਨੇ ਦਸਿਆ ਕਿ ਉਹ ਸਾਰੇ ਜੰਮੂ, ਉਧਮਪੁਰ ਤੇ ਰਾਮਬਣ ਦੇ ਰਹਿਣ ਵਾਲੇ ਹਨ ਤੇ ਦਿੱਲੀ ਵਿਖੇ ਨੌਕਰੀ ਕਰਦੇ ਹਨ, ਜੋ ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਉਨ ਦੌਰਾਨ ਦਿੱਲੀ ਤੋ ਜੰਮੂ ਤੁਰਕੇ ਵਾਪਿਸ ਜਾ ਰਹੇ ਹਨ । ਉਚ ਅਧਿਕਾਰੀਆਂ ਨੇ ਇਹਨਾਂ 43 ਪ੍ਰਵਾਸੀ ਮਜਦੂਰਾਂ ਨੂੰ ਭੋਗਪੁਰ ਦੇ ਲੁਹਾਰਾਂ-ਚਾਹੜਕੇ ਰੋਡ ਤੇ ਸਥਿਤ ਰਾਧਾ ਸੁਆਮੀ ਭਵਨ ਵਿਖੇ ਆਈਸੋਲੇਟ ਕਰਨ ਦਾ ਫੈਸਲਾ ਲਿਆ ਗਿਆ ਤੇ ਉਥੇ ਹੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਵੱਲੋ ਪ੍ਰਵਾਸੀ ਮਜਦੂਰਾਂ ਦੀ ਜਾਂਚ ਲਈ ਟੈਸਟ ਲਏ ਗਏ । ਇਨ•ਾਂ ਮਜ਼ਦੂਰਾਂ ਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਣ ਉਪਰੰਤ ਸਰਕਾਰੀ ਦੀਆਂ ਅਗਲੀਆਂ ਹਿਦਾਇਤਾਂ ਅਨੁਸਾਰ ਲੁੜੀਂਦੀ ਕਾਰਵਾਈ ਕੀਤੀ ਜਾਵੇਗੀ।
ਨਸ਼ਿਆਂ ਵਿਰੁੱਧ 2 ਮੁਕੱਦਮੇ ਦਰਜ ਕਰਕੇ 3 ਵਿਅਕਤੀ ਕੀਤੇ ਗ੍ਰਿਫਤਾਰ : SSP ਭਾਰਗਵ
NEXT STORY