ਭੋਗਪੁਰ, (ਰਾਣਾ ਭੋਗਪੁਰੀਆ)- ਭੋਗਪੁਰ ਪੁਲਸ ਨੂੰ 2 ਨਸ਼ਾ ਸਮੱਗਲਰਾਂ ਪਾਸੋਂ 75 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਇੰਦਰ ਸਿੰਘ ਨੇ ਅੱਡਾ ਕੁਰੇਸ਼ੀਆਂ ਵਿਖੇ ਨਾਕਾਬੰਦੀ ਦੌਰਾਨ ਅਜੇ ਕੁਮਾਰ ਪੁੱਤਰ ਸੁਖਦੇਵ ਲਾਲ ਵਾਸੀ ਪਿੰਡ ਸਨੌਰਾ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਲਵਪ੍ਰੀਤ ਪੁੱਤਰ ਪਰਮਜੀਤ ਸਿੰਘ ਵਾਸੀ ਸਨੌਰਾ ਨਾਲ ਮਿਲ ਕੇ ਲੁੱਟ-ਖੋਹ ਕੀਤੀ ਤੇ ਲੁੱਟ ਦਾ ਸਾਮਾਨ ਅਤੇ ਨਸ਼ੀਲਾ ਪਦਾਰਥ ਲੁਕੋ ਕੇ ਰੱਖਿਆ ਹੋਇਆ ਹੈ।
ਅਜੇ ਕੁਮਾਰ ਨੇ ਪਿੰਡ ਪਤਿਆਲਾਂ ਤੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਵਾਇਆ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਅਜੇ ਕੁਮਾਰ ਦੇ ਸਾਥੀ ਲਵਪ੍ਰੀਤ ਪੁੱਤਰ ਪਰਮਜੀਤ ਸਿੰਘ ਵਾਸੀ ਸਨੌਰਾ ਨੂੰ ਕਾਬੂ ਕੀਤਾ ਤਾਂ ਉਸ ਨੇ ਪਤਿਆਲਾਂ ਪਿੰਡ ਤੋਂ ਹੀ ਦੂਸਰੀ ਕੋਠੀ 'ਚੋਂ ਲੁੱਟ-ਖੋਹ ਦਾ ਸਾਰਾ ਸਾਮਾਨ ਇਕ ਲੇਡੀਜ਼ ਪਰਸ, ਆਈ ਕਾਰਡ ਅਤੇ ਮੋਬਾਇਲ ਫੋਨ ਬਰਾਮਦ ਕਰਵਾਇਆ। ਪੁਲਸ ਨੇ ਦੋਵਾਂ ਨੂੰ ਗਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਪੁਲਸ ਥਾਣਾ ਕਰਤਾਰਪੁਰ ਦੀ ਪਚਰੰਗਾ ਚੌਕੀ ਵੱਲੋਂ ਇਕ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਨੇ ਪਿੰਡ ਸੱਧਾ ਚੱਕ ਨੇੜਿਓਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਗੁਰਮਿੰਦਰ ਸਿੰਘ ਕਾਕੂ ਪੁੱਤਰ ਆਗਿਆ ਸਿੰਘ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਭੋਗਪੁਰ ਵਜੋਂ ਹੋਈ ਹੈ।
ਔਰਤ ਦਾ ਪਰਸ ਲੁੱਟ ਕੇ ਭੱਜੇ ਦੋ ਲੁਟੇਰੇ, ਨਸ਼ੀਲਾ ਪਦਾਰਥ ਬਰਾਮਦ
NEXT STORY