ਲੁਧਿਆਣਾ (ਸਲੂਜਾ)-ਦੁਸਹਿਰਾ ਤਿਉਹਾਰ ਨੇੜੇ ਆਉਂਦੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਦੁਸਹਿਰਾ ਮੇਲਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤੀਆਂ ਜਾਂਦੀਆਂ ਹਨ। ਇਸੇ ਸਬੰਧ ’ਚ ਦੁਸਹਿਰਾ ਤਿਉਹਾਰ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਉੱਚੇ ਤੋਂ ਉੱਚੇ ਬਣਵਾਉਣ ਦੀ ਦੌੜ ਲੱਗ ਜਾਂਦੀ ਹੈ ਅਤੇ ਦੁਸਹਿਰਾ ਕਮੇਟੀਆਂ ਇਨ੍ਹਾਂ ਪੁਤਲਿਆਂ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਭਾਲ ’ਚ ਜੁੱਟ ਜਾਂਦੀਆਂ ਹਨ ਤਾਂ ਕਿ ਦੁਸਹਿਰਾ ਤਿਉਹਾਰ ਤੋਂ ਪਹਿਲਾਂ ਪੁਤਲੇ ਤਿਆਰ ਹੋ ਜਾਣ। ਦਿੱਲੀ ਦੇ ਰਹਿਣ ਵਾਲੇ ਭੂਰੇ ਖਾਨ ਨੇ ਦੱਸਿਆ ਕਿ ਇਸ ਸਮੇਂ ਉਸ ਦੀ ਉਮਰ 57 ਸਾਲ ਦੀ ਹੈ ਅਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ’ਚ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, 10 ਯੂਟਿਊਬ ਚੈਨਲਾਂ ’ਤੇ ਕੇਂਦਰ ਦੀ ਵੱਡੀ ਕਾਰਵਾਈ, ਪੜ੍ਹੋ Top 10
ਉਨ੍ਹਾਂ ਦੱਸਿਆ ਕਿ ਉਹ ਸ਼ਿਵ ਮੰਦਰ ਚਹਿਲਾਂ ’ਚ 40 ਫੁੱਟ ਦਾ ਰਾਵਣ ਤਿਆਰ ਕਰਨ ’ਚ ਲੱਗੇ ਹੋਏ ਹਨ ਅਤੇ ਇਹ ਦੁਸਹਿਰਾ ਤਿਉਹਾਰ ਤੋਂ ਪਹਿਲਾਂ ਬਿਲਕੁਲ ਤਿਆਰ ਹੋ ਜਾਵੇਗਾ। ਕਾਰੀਗਰ ਭੂਰੇ ਖਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਲੁਧਿਆਣਾ ਦੇ ਖੰਨਾ, ਸਮਰਾਲਾ, ਮਾਛੀਵਾੜ ਅਤੇ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ’ਚ ਲੇਬਰ ਦੀ ਮਦਦ ਨਾਲ ਪੁਤਲੇ ਬਣਾਏ ਹਨ ਅਤੇ ਉਨ੍ਹਾਂ ਨੂੰ ਹਰ ਸਾਲ ਹੀ ਐਡਵਾਂਸ ’ਚ ਪੁਤਲੇ ਬਣਾਉਣ ਦੇ ਆਰਡਰ ਮੋਬਾਇਲ ’ਤੇ ਆ ਜਾਂਦੇ ਹਨ। ਉਸ ਦੇ ਪਰਿਵਾਰ ਦਾ ਗੁਜ਼ਾਰਾ ਇਸੇ ਕੰਮ ਤੋਂ ਚਲਦਾ ਹੈ ਅਤੇ ਉਹ ਸ਼ੁਰੂ ਤੋਂ ਹੀ ਪੂਰੀ ਦਿਲਚਸਪੀ ਨਾਲ ਪੁਤਲੇ ਬਣਾਉਂਦੇ ਹਨ ਤਾਂ ਕਿ ਕਿਸੇ ਪੱਧਰ ’ਤੇ ਕੋਈ ਕਮੀ ਨਾ ਰਹਿ ਜਾਵੇ ਅਤੇ ਆਉਣ ਵਾਲੇ ਸਮੇਂ ’ਚ ਵੀ ਆਰਡਰ ਮਿਲਦੇ ਰਹਿਣ।
ਇਹ ਖ਼ਬਰ ਵੀ ਪੜ੍ਹੋ : ਬਾਬੇ ਨਾਨਕ ਦੀ ਵੇਈਂ ਦੇਸ਼ ਦੀਆਂ ਪਲੀਤ ਨਦੀਆਂ ਨੂੰ ਸਾਫ ਕਰਨ ਲਈ ਬਣੀ ਰਾਹ ਦਸੇਰਾ : ਸੰਤ ਸੀਚੇਵਾਲ
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ, ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਪੱਤਰ ਭੇਜ ਉਠਾਏ 17 ਮੁੱਦੇ
NEXT STORY