ਬੁਢਲਾਡਾ, (ਬਾਂਸਲ )- ਕੋਰੋਨਾ ਵਾਇਰਸ ਦੇ ਇਤਿਆਤ ਵਜੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਖੇਤਰਾਂ 'ਚ ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਹਜ਼ਾਰਾਂ ਲੀਟਰ ਦਵਾਈ ਭੇਜੀ ਗਈ। ਜਿਸ ਤਹਿਤ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਨਗਰ ਕੋਸਲ ਦੇ ਪ੍ਰਧਾਨ ਕਾਕਾ ਕੋਚ, ਕਰਮਜੀਤ ਸਿੰਘ ਮਾਘੀ, ਹਨੀ ਚਹਿਲ, ਜ਼ਸਪਾਲ ਬੱਤਰਾ, ਜੱਸੀ ਪ੍ਰੀਤ ਪੈਲਿਸ ਆਦਿ ਨੌਜਵਾਨਾਂ ਦੀ ਟੀਮ ਵੱਲੋਂ ਸ਼ਹਿਰ ਅੰਦਰ ਬੈਂਕ, ਗਊਸ਼ਾਲਾਵਾ, ਬੀ ਡੀ ਪੀ ਓ ਦਫਤਰ, ਸ਼ਮਸ਼ਾਨ ਘਾਟਾਂ ਸਮੇਤ ਦੋ ਦਰਜਨ ਤੋਂ ਵੱਧ ਜਨਤਕ ਅਦਾਰਿਆਂ 'ਚ ਦਵਾਈ ਦਾ ਛਿੜਕਾਅ ਕਰਕੇ ਸੈਨੀਟਾਇਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ 'ਚ ਵੀ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਗਰੀਬ ਲੋੜਵੰਦ ਲੋਕਾਂ ਤੱਕ ਰਾਸ਼ਨ, ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹ। ਇਸ ਤੋਂ ਇਲਾਵਾ ਗਊੂਸ਼ਾਲਾਵਾ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਫੈਲੀ ਦਹਿਸ਼ਤ, ਸੜਕਾਂ 'ਤੇ ਸੁੱਟੇ ਮਿਲੇ 500 ਤੇ 100 ਦੇ ਨੋਟ
NEXT STORY