ਸੁਲਤਾਨਪੁਰ ਲੋਧੀ (ਸੋਢੀ)— ਵਿਧਾਨ ਸਭਾ ਹਲਕਾ ਭੁਲੱਥ ਦੀ ਦੀ ਸੰਗਤ ਵੱਲੋਂ ਅੱਜ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਲਤਾਨਪੁਰ ਲੋਧੀ ਪੁੱਜ ਕੇ ਪੂਰਾ ਦਿਨ ਗੁਰੂ ਨਗਰੀ ਦੀਆਂ ਸ਼ੜਕਾਂ ਅਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ ਨੇੜਿਓਂ ਕੂੜੇ ਦੇ ਢੇਰ ਚੁੱਕ ਕੇ ਸਾਫ ਸਫਾਈ ਕੀਤੀ। ਇਸ ਸਮੇਂ ਬੀਬੀ ਜਗੀਰ ਕੌਰ ਨੇ ਖੁਦ ਝਾੜੂ ਲਗਾਉਣ ਅਤੇ ਆਲੇ-ਦੁਆਲੇ ਤੋਂ ਮਿੱਟੀ ਸਮੇਤ ਹੋਰ ਕੂੜਾ ਹਟਾਉਣ ਦੀ ਸੇਵਾ ਕੀਤੀ। ਬੀਬੀ ਜਗੀਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਪੁੱਜਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੂੰ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਸੜਕਾਂ ਨੂੰ 550 ਸਾਲਾ ਸਮਾਗਮਾਂ ਤੋਂ ਪਹਿਲਾਂ ਚੌੜੀਆਂ ਕਰਵਾਉਣ ਵੱਲ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕੈਪਟਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਾਂਝਾ ਸਮਾਗਮ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਤੇ ਦੋ ਮੈਂਬਰ ਤਾਲਮੇਲ ਕਮੇਟੀ ਲਈ ਦੇਣ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚਲੋ ਦੇਰ ਆਏ ਦਰੁਸਤ ਆਏ ਸਹੀਂ।
ਉਨ੍ਹਾਂ ਨਾਲ ਫਗਵਾੜਾ ਤੋਂ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਸਰਵਨ ਸਿੰਘ ਕੁਲਾਰ ਵੀ ਸਾਥੀਆਂ ਸਮੇਤ ਪੁੱਜੇ ਅਤੇ ਸ਼ਹਿਰ ਵਿੱਚ ਚਲਟੀ ਵਾਈਟ ਪੇਂਟ ਦੀ ਸੇਵਾ ਚ ਹਿੱਸਾ ਪਾਇਆ। ਅੱਜ ਸਵੇਰੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ 'ਚ ਨਤਮਸਤਕ ਹੋਣ ਉਪਰੰਤ 250 ਅਕਾਲੀ ਵਰਕਰਾਂ ਸ਼ਹਿਰ ਦੀਆਂ ਸ਼ੜਕਾਂ ਨਾਲ ਇੱਕਠੀ ਹੋਈ ਮਿੱਟੀ ਅਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰੋਂ ਤੇ ਬਾਹਰੋਂ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ ਅਤੇ ਵੱਖ-ਵੱਖ ਥਾਵਾਂ 'ਤੇ ਦੀਵਾਰਾਂ ਉੱਤੇ ਪੇਂਟ ਕਰਨ ਲਈ ਦੀਵਾਰਾਂ ਦੀ ਰੇਗਮਾਰ ਨਾਲ ਸਫਾਈ ਵੀ ਕੀਤੀ।
ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਬਹੁਤ ਮਹਾਨ ਹੈ, ਜਿਨ੍ਹਾਂ ਦੇ ਉਪਰਾਲੇ ਸਦਕਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਦੇਖਰੇਖ ਅਤੇ ਅਗਵਾਈ ਹੇਠ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਦੀ ਸੇਵਾ ਨਿਭਾਈ ਜਾ ਚੁੱਕੀ ਹੈ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸ਼ੁੱਭ ਮੌਕੇ ਅਤੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਸਮੇਂ ਹਲਕਾ ਭੁਲੱਥ ਤੋਂ ਸਾਬਕਾ ਚੇਅਰਮੈਨ ਸਵਰਨ ਸਿੰਘ ਜੋਸ਼, ਸੁਖਵੰਤ ਸਿੰਘ ਤੱਖਰ ਪ੍ਰਧਾਨ ਸਰਕਲ ਭੁਲੱਥ, ਪ੍ਰੋਫੈਸਰ ਜਸਵੰਤ ਸਿੰਘ ਸਰਕਲ ਬੇਗੋਵਾਲ, ਬਿਕਰਮਜੀਤ ਸਿੰਘ ਵਿੱਕੀ ਐੱਮ ਸੀ ਬੇਗੋਵਾਲ, ਰਜਿੰਦਰ ਸਿੰਘ ਲਾਡੀ ਪ੍ਰਧਾਨ ਬੇਗੋਵਾਲ, ਕੁਲਵੰਤ ਸਿੰਘ ਭੰਡਾਲ, ਪਲਵਿੰਦਰ ਸਿੰਘ ਭੰਡਾਲ, ਬਲਕਾਰ ਸਿੰਘ ਬੇਗੋਵਾਲ ,ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ ,ਜਗਤ ਸਿੰਘ ਜੱਗਾ, ਕੈਪਟਨ ਅਮਰਜੀਤ ਸਿੰਘ ਮਹਿਮਦਪੁਰ, ਨੰਬਰਦਾਰ ਸੁਖਜਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਮੀਤ ਮੈਨੇਜਰ ਕੁਲਵੰਤ ਸਿੰਘ ਅਤੇ ਸ਼ਤਾਬਦੀ ਸੁਪਰਵਾਈਜਰ ਮੇਜਰ ਸਿੰਘ ਸੰਧੂ ਨੇ ਬੀਬੀ ਜਗੀਰ ਕੌਰ ਅਤੇ ਜਥੇ ਸਰਵਨ ਸਿੰਘ ਕੁਲਾਰ ਦਾ ਧੰਨਵਾਦ ਕਰਦੇ ਹੋਏ ਸਨਮਾਨ ਕੀਤਾ।
ਕਲਯੁੱਗੀ ਪੁੱਤ ਨੇ ਕੁੱਟ-ਕੁੱਟ ਪਿਓ ਮਾਰ 'ਤਾ
NEXT STORY