ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ 23 ਦਸੰਬਰ ਨੂੰ ਸੁਖਬੀਰ ਬਾਦਲ ਦੀ ਮੁਆਫੀ ਨੂੰ ਲੈ ਕੇ ਮੁੜ ਰਲੇਵਾਂ ਕਰਨ ਲਈ ਪਾਰਟੀ ਦੀ ਬੁਲਾਈ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ ਉਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਦੀ ਮੁਆਫ਼ੀ ਮਗਰੋਂ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਬਾਰੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ, ਸੱਦੀ ਮੀਟਿੰਗ
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬੀਬੀ ਜਗੀਰ ਕੌਰ ਤੇ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਉਹ ਹਾਲ ਦੀ ਘੜੀ ਕਿਸੇ ਅਕਾਲੀ ਗਰੁੱਪ ਜਾਂ ਧੜ੍ਹੇ ਨਾਲ ਨਹੀਂ ਹਨ। ਹਾਂ, ਪਿਛਲੇ ਸਮੇਂ ਦੌਰਾਨ ਉਹ ਸੁਖਦੇਵ ਸਿੰਘ ਢੀਂਡਸਾ ਨਾਲ ਕਈ ਮੀਟਿੰਗਾਂ ਵਿਚ ਜ਼ਰੂਰ ਦੇਖੇ ਗਏ ਸਨ ਪਰ ਹੁਣ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਨਾਲ ਢੀਂਡਸਾ ਧੜ੍ਹੇ ਵੱਲੋਂ ਮੁੜ ਏਕਤਾ ਕਰਨ ਸਬੰਧੀ ਜਾਂ ਤਾਜ਼ੇ ਹਲਾਤਾਂ ਨੂੰ ਦੇਖ ਕੇ ਸੱਦੀ ਮੀਟਿੰਗ ਤੋਂ ਉਹ ਦੂਰ ਹੀ ਰਹਿਣਗੇ।
ਲੋਕਾਂ ਨਾਲ ਕੀਤੀਆਂ ਗੱਲਾਂ ਯਾਦ ਰੱਖਣ ਢੀਂਡਸਾ : ਬਰਾੜ
ਇਸ ਬਾਰੇ ਜਦੋਂ ਅੱਜ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਪੜ੍ਹ ਰਹੇ ਹਨ ਅਤੇ ਤਾਜ਼ੀ ਸਿਆਸਤ ਨੂੰ ਵਾਚ ਰਹੇ ਹਨ। ਉਹ ਕਿਧਰੇ ਨਹੀਂ ਜਾਣਗੇ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਸੰਗਰੂਰ ਵਾਲੀ ਰੈਲੀ ਵਿੱਚ ਲੋਕਾਂ ਨਾਲ ਕੀਤੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਉਹ ਕਿਸੇ ਧੜ੍ਹੇ ਜਾਂ ਗਰੁੱਪ ਨਾਲ ਨਹੀਂ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੁਲਸ ਕਮਿਸ਼ਨਰ ਦਾ ਐਕਸ਼ਨ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਜਾਣੋ ਕੀ ਹੈ ਵਜ੍ਹਾ
ਮੈਂ ਕਿਸੇ ਧੜੇ ਜਾਂ ਗਰੁੱਪ ਨਾਲ ਨਹੀਂ : ਬੀਬੀ ਜਗੀਰ ਕੌਰ
ਇਸ ਤਰ੍ਹਾਂ ਜਦੋਂ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, "ਭਰਾਵਾ ਮੈਨੂੰ ਤਾਂ ਅਕਾਲੀ ਦਲ ਨੇ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਮੈਂ ਕਿਸੇ ਧੜ੍ਹੇ ਜਾਂ ਗਰੁੱਪ ਨਾਲ ਨਹੀਂ ਹਾਂ। ਮੈਂ ਮੀਟਿੰਗ ਵਿਚ ਕੀ ਜਾਣਾ। ਹਾਂ, ਮੈਂ ਅਕਾਲੀ ਹਾਂ, ਅਕਾਲੀ ਰਹਾਂਗੀ। ਕੋਈ ਕੁਝ ਵੀ ਆਖੀ ਜਾਵੇ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਪੁਲਸ ਕਮਿਸ਼ਨਰ ਦਾ ਐਕਸ਼ਨ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਜਾਣੋ ਕੀ ਹੈ ਵਜ੍ਹਾ
NEXT STORY