ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਲੰਘੇ ਦਿਨੀਂ ਸ੍ਰੋ.ਅਕਾਲੀ ਪੰਥਕ ਬੋਰਡ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਅੱਜ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਕਿ ਉਨ੍ਹਾਂ ਵੱਲੋਂ ਬਣਾਏ ਬੋਰਡ ਵਿਚ ਚੰਗੇ ਅਕਸ ਤੇ ਗੁਰਸਿੱਖ ਧਾਰਮਿਕ ਖੇਤਰ ਨਾਲ ਜੁੜੇ ਵਿਅਕਤੀਆਂ ਰਾਹੀਂ ਉਹ ਸ਼੍ਰੋ.ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਸਰਕਾਰ ਨੂੰ 'ਲਾਸ਼ਾਂ ਦਾ ਵਪਾਰ' ਹੋਣ ਦਾ ਖ਼ਦਸ਼ਾ, ਰੋਕਣ ਲਈ ਕੀਤਾ ਜਾਵੇਗਾ ਇਹ ਕੰਮ
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਆਉਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣ ਕਿਧਰੇ ਨਹੀਂ ਜਾਵਾਂਗੀ, ਸਗੋਂ ਧਾਰਮਿਕ ਖੇਤਰ ਦੇ ਆਪਣੇ ਬਣਾਏ ਬੋਰਡ ਰਾਹੀਂ ਸ਼੍ਰੋਮਣੀ ਕਮੇਟੀ ਲਈ ਸੇਵਾ ਕਰਕੇ ਉਸ ਵਿਚ ਬਦਲਾਅ ਲਈ ਸਿਰ ਤੋੜ ਯਤਨ ਕਰਾਂਗੇ। ਉਸ ਵਿਚ ਵੱਡੇ ਪਰਿਵਾਰਾਂ ਦਾ ਦਖ਼ਲ ਖ਼ਤਮ ਕਰਨ ਦਾ ਯਤਨ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - HDFC ਬੈਂਕ ਮੈਨੇਜਰ ਨੇ ਆਨਲਾਈਨ ਮੀਟਿੰਗ 'ਚ ਜੂਨੀਅਰਸ ਨੂੰ ਕੱਢੀ ਗਾਲ੍ਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ
ਉਨ੍ਹਾਂ ਕਿਹਾ ਕਿ ਹਾਂ ਮੈਨੂੰ ਪਾਰਟੀ ਵਿਚੋਂ ਕੱਢਣ ਵਾਲੇ ਅੱਜ ਜ਼ਰੂਰ ਸੋਚਣ। ਉਨ੍ਹਾਂ ਕਿਹਾ ਕਿ ਮੇਰੀ ਸੁਖਬੀਰ ਬਾਦਲ ਨਾਲ ਕੋਈ ਨਿਜੀ ਲੜਾਈ ਨਹੀਂ, ਸਿਧਾਂਤਾਂ ਦੀ ਲੜਾਈ ਹੈ ਜੋ ਮੈਂ ਲੜਦੀ ਰਹਾਂਗੀ। ਬੀਬੀ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜਸੀ ਲੜਾਈ ਲੜੇ, ਸਰਕਾਰਾਂ ਬਣਾਵੇ ਪਰ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਗੁਰੇਜ਼ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਟਲੀ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੰਜਾਬ ’ਚੋਂ ਗ੍ਰਿਫ਼ਤਾਰ
NEXT STORY