ਨਾਭਾ, (ਜੈਨ)- ਜ਼ਿਲਾ ਭਾਜਪਾ ਯੁਵਾ ਮੋਰਚਾ ਦੇ ਦਿਹਾਤੀ ਪ੍ਰਧਾਨ ਵਿਸ਼ਾਲ ਸ਼ਰਮਾ ਤੇ ਸਪੋਰਟਸ ਵਿੰਗ ਇੰਚਾਰਜ ਨਵਦੀਪ ਬਾਵਾ ਦੀ ਅਗਵਾਈ ਹੇਠ ਇਥੇ ਸ਼ਾਹੀ ਕਿਲਾ ਮੁਬਾਰਕ ਕੰਪਲੈਕਸ ਵਿਖੇ ਵਰਕਰਾਂ ਨੇ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਜ਼ਿਲਾ ਭਾਜਪਾ ਦੇ ਜਨਰਲ ਸਕੱਤਰ ਐਡਵੋਕੇਟ ਯੋਗੇਸ਼ ਖੱਤਰੀ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੇ 6 ਮਹੀਨਿਆਂ ਦੇ ਸ਼ਾਸਨ ਵਿਚ ਸੂਬੇ 'ਚ ਜੰਗਲ ਰਾਜ ਕਾਇਮ ਹੋ ਗਿਆ ਹੈ। ਵਿਸ਼ਾਲ ਸ਼ਰਮਾ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ 9 ਸੂਤਰੀ ਪ੍ਰੋਗਰਾਮ ਜਾਰੀ ਕਰ ਕੇ ਵਾਅਦਾ ਕੀਤਾ ਸੀ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਬੇਘਰਾਂ ਨੂੰ ਘਰ, ਕਿਸਾਨਾਂ ਦੇ ਕਰਜ਼ੇ ਮੁਆਫ ਤੇ 5 ਰੁਪਏ ਯੂਨਿਟ ਬਿਜਲੀ ਦਿੱਤੀ ਜਾਵੇਗੀ ਪਰ ਕੇਵਲ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਨੂੰ ਹੀ ਨੌਕਰੀ ਮਿਲੀ ਹੈ। ਬਿਜਲੀ ਸਬੰਧੀ ਐਲਾਨ ਦੇ ਬਾਵਜੂਦ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜੋ ਲੋਕਾਂ ਨਾਲ ਸਰਾਸਰ ਧੋਖਾ ਹੈ। ਇਸ ਮੌਕੇ ਕੌਂਸਲਰ ਸੰਦੀਪ ਗਰਗ (ਸੋਨੂੰ), ਮੰਡਲ ਯੁਵਾ ਮੋਰਚਾ ਪ੍ਰਧਾਨ ਐਡਵੋਕੇਟ ਦਿਨੇਸ਼ ਤਿਵਾੜੀ, ਪਰਮਜੀਤ ਬਾਵਾ ਭਾਜਪਾ ਆਗੂ ਤੇ ਹੋਰ ਅਨੇਕਾਂ ਅਹੁਦੇਦਾਰ ਹਾਜ਼ਰ ਸਨ, ਜਿਨ੍ਹਾਂ ਸੂਬੇ ਦੇ ਤਿੰਨ ਵਜ਼ੀਰਾਂ 'ਤੇ ਗੰਭੀਰ ਦੋਸ਼ ਲਾਏ। ਭਾਜਯੂਮੋ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ 6 ਮਹੀਨਿਆਂ ਦੇ ਨਿਕੰਮੇ ਸ਼ਾਸਨ ਕਾਰਨ ਹੁਣ ਪੰਜਾਬ ਵਾਸੀ ਗਠਜੋੜ ਸਰਕਾਰ ਦੇ ਕੰਮਾਂ ਨੂੰ ਮੁੜ ਯਾਦ ਕਰਨ ਲੱਗੇ ਹਨ।
ਨਸ਼ਾ ਸਮੱਗਲਿੰਗ ਦੇ ਦੋਸ਼ 'ਚ 10 ਸਾਲ ਦੀ ਕੈਦ
NEXT STORY