ਪਟਿਆਲਾ/ਨਾਭਾ(ਅਵਤਾਰ) : ਨਾਭਾ ਦੇ ਭਾਦਸੋਂ 'ਚ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਸੜਕ ’ਤੇ ਜਾਮ ਲੱਗ ਗਿਆ। ਜਾਣਕਾਰੀ ਮੁਤਾਬਕ ਇਕ ਕੋਲੇ ਨਾਲ ਭਰਿਆ ਵੱਡਾ ਟਰੱਕ (07 ਜੀ.ਡੀ. 2911) ਨਾਭਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਟਰੱਕ ਦਾ ਅਚਾਨਕ ਸੰਤੁਲਣ ਵਿਗੜ ਗਿਆ ਅਤੇ ਉਹ ਅਨਾਜ ਮੰਡੀ ਦੇ ਨਜ਼ਦੀਕ ਖੜ੍ਹੀਆਂ ਗੱਡੀਆਂ 'ਤੇ ਜਾ ਚੜ੍ਹਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਨੇ ਬਿਜਲੀ ਦੇ ਖੰਬੇ ਤੱਕ ਵੀ ਤੋੜ ਸੁੱਟੇ।
ਇਹ ਵੀ ਪੜ੍ਹੋ- ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ, ਵਿਜੀਲੈਂਸ ਜਾਂਚ ਤੱਕ ਪਹੁੰਚੀ ਗੱਲ
ਦੱਸਿਆ ਦਾ ਰਿਹਾ ਹੈ ਕਿ ਇਸ ਘਟਨਾ 'ਚ 3 ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਪਰ ਗਨੀਮਤ ਇਹ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਭਾਦਸੋਂ ਦੇ ਐੱਸ. ਆਈ. ਗੁਰਮੀਤ ਸਿੰਘ ਅਤੇ ਹੌਲਦਾਰ ਮਨਿੰਦਰ ਸਿੰਘ ਢੀਂਡਸਾ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵੱਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਭਰਾ ਦੀ ਕੁੱਟਮਾਰ ਹੁੰਦੀ ਦੇਖ ਛਡਵਾਉਣ ਗਈ ਭੈਣ ਨੂੰ ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ, ਕਾਰ ਨਾਲ ਦਰੜਿਆ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਗੈਂਗਸਟਰ ਅੰਸਾਰੀ ਦੇ ਮਾਮਲੇ 'ਚ ਹਾਈਕੋਰਟ ਜਾਵੇਗੀ ਪੰਜਾਬ ਸਰਕਾਰ, CM ਮਾਨ ਨੇ ਆਖੀ ਵੱਡੀ ਗੱਲ
NEXT STORY