ਜਲੰਧਰ (ਸੋਨੂੰ)- ਬਸੰਤ ਪੰਚਮੀ ਵਾਲੇ ਦਿਨ ਮੋਹਲੇਧਾਰ ਮੀਂਹ ਕਾਰਨ ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰਿਆ ਰਿਹਾ। ਸੁਰਾਨੱਸੀ ਪੈਟਰੋਲ ਪੰਪ ਨੇੜੇ ਮਕਸੂਦਾਂ ਇਲਾਕੇ ਵਿੱਚ ਇਕ ਕਿਸਾਨ ਨੇ ਆਪਣੀਆਂ ਫਸਲਾਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਖੇਤ ਵਿਚ 10 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਦੁਪਹਿਰ ਨੂੰ ਮੀਂਹ ਰੁਕਣ ਮਗਰੋਂ ਬੱਚਿਆਂ ਨੇ ਪਤੰਗ ਉਡਾਉਣੀ ਸ਼ੁਰੂ ਕੀਤੀ। ਇਸੇ ਦੌਰਾਨ ਪਤੰਗ ਲੁੱਟਣ ਦੀ ਕੋਸ਼ਿਸ਼ ਕਰਦੇ ਹੋਏ ਇਕ 9 ਸਾਲਾ ਮੁੰਡਾ ਡੂੰਘੇ ਟੋਏ ਵਿੱਚ ਡਿੱਗ ਗਿਆ। ਉਸ ਦੇ ਨਾਲ ਮੌਜੂਦ ਬੱਚੇ ਘਰ ਚਲੇ ਗਏ ਪਰ ਉਹ ਘਟਨਾ ਦੀ ਜਾਣਕਾਰੀ ਕਿਸੇ ਨੂੰ ਨਾ ਦੇ ਸਕੇ। ਬੱਚਾ ਘਰ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਿਆ। ਇਸ ਦੌਰਾਨ ਇਕ ਛੋਟੇ ਬੱਚੇ ਦੱਸਿਆ ਕਿ ਉਹ ਖੇਤ ਵਾਲੇ ਪਾਸੇ ਬਣੇ ਟੋਏ ਵੱਲ ਗਿਆ ਸੀ। ਫਿਰ ਲਾਪਤਾ ਬੱਚੇ ਦੀ ਚੱਪਲ ਮਿਲੀ।

ਇਹ ਵੀ ਪੜ੍ਹੋ: Punjab: ਚੱਲਦੇ ਵਿਆਹ ਦੌਰਾਨ ਪੈਲੇਸ 'ਚ ਪੈ ਗਿਆ ਭੜਥੂ ! ਬਾਊਂਸਰਾਂ ਨੇ ਕੁੱਟ 'ਤੇ ਵਾਜਿਆਂ ਵਾਲੇ
ਇਸ ਦੇ ਬਾਅਦ ਪਰਿਵਾਰ ਨੇ 112 'ਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਨੰਬਰ 1 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਰਾਤ 8 ਵਜੇ ਦੇ ਕਰੀਬ ਬੱਚੇ ਦੀ ਲਾਸ਼ ਖੇਤ ਵਿੱਚ ਇਕ ਡੂੰਘੇ ਟੋਏ ਵਿੱਚੋਂ ਬਰਾਮਦ ਹੋਈ। ਮ੍ਰਿਤਕ ਬੱਚੇ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਬੱਚੇ ਦੇ ਪਰਿਵਾਰ ਨੇ ਬੱਚੇ ਦੀ ਮੌਤ ਲਈ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਨੇ ਆਪਣੇ ਨਿੱਜੀ ਫਾਇਦੇ ਲਈ ਖੇਤ ਵਿੱਚ ਇੰਨਾ ਡੂੰਘਾ ਟੋਆ ਪੁੱਟਿਆ, ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਸਬੰਧਤ ਕਿਸਾਨ ਵਿਰੁੱਧ ਸਖ਼ਤ ਕਾਰਵਾਈ ਕਰੇ। ਥਾਣਾ ਨੰਬਰ 1 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ। ਸਟੇਸ਼ਨ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਢੁੱਕਵੀਂ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਨੂੰ ‘ਹਾਈਜੈਕ’ ਕਰਨ ਦੀ ਕੋਸ਼ਿਸ਼: ਸੁਖਪਾਲ ਸਿੰਘ ਖਹਿਰਾ
NEXT STORY