ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ)- ਪਤਾਲਪੁਰੀ ਚੌਂਕ ਕੀਰਤਪੁਰ ਸਾਹਿਬ ਵਿਖੇ ਆਕਸੀਜਨ ਗੈਸ ਦੇ ਸਿਲੰਡਰਾਂ ਨਾਲ ਭਰਿਆ ਕੈਂਟਰ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਸਿਲੰਡਰਾਂ ਨੂੰ ਭਿਆਨਕ ਅੱਗ ਲੱਗ ਗਈ। ਕੈਂਟਰ ਚਾਲਕ ਨੂੰ 1 ਘੰਟੇ ਬੜੀ ਮੁਸ਼ੱਕਤ ਦੇ ਨਾਲ ਕੈਬਿਨ ਵਿੱਚੋਂ ਕੱਢ ਕੇ ਹਸਪਤਾਲ ਭੇਜਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ ਦਿੱਲੀ ਤੋਂ ਨੰਗਲ ਲਈ ਗੈਸ-ਸਿਲੰਡਰ ਲੈ ਕੇ ਜਾ ਰਿਹਾ ਇਕ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਜਿੱਥੇ ਕੈਂਟਰ ਚਾਲਕ ਇਸ ਕੈਂਟਰ ਵਿੱਚ ਫਸ ਗਿਆ, ਉਥੇ ਨਾਲ ਹੀ ਇਸ ਕੈਂਟਰ ਦੇ ਵਿੱਚ ਲੱਦੇ ਹੋਏ ਸਿਲੰਡਰਾਂ ਨੂੰ ਭਿਆਨਕ ਅੱਗ ਲੱਗ ਗਈ। ਸਿਲੰਡਰਾਂ ਵਿਚ ਆਕਸੀਜਨ ਗੈਸ ਸੀ। ਮੌਕੇ 'ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਅੱਗ ਲਗਾਤਾਰ ਵੱਧ ਰਹੀ ਸੀ। ਜਿਸ ਤੋਂ ਬਾਅਦ ਰੂਪਨਗਰ ਨੰਗਲ ਅਤੇ ਨੇੜਲੀ ਫੈਕਟਰੀ ਅਲਟਰੈਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਪੁਲਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਮ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਪਹਿਲਾਂ ਤਾਂ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ ਅਤੇ ਫਿਰ ਦੂਜੇ ਪਾਸੇ ਨੂੰ ਮਚੀ ਹੋਈ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ
ਮੌਕੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਤੜਕਸਾਰ ਹੋਏ ਹਾਦਸੇ ਤੋਂ ਬਾਅਦ ਅੱਗ ਲੱਗਣ ਅਤੇ ਸਿਲਿੰਡਰਾਂ ਦੇ ਫਟਣੇ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਰਾਹਗੀਰਾਂ ਦੀ ਮਦਦ ਨਾਲ ਪਲਟੇ ਹੋਏ ਕੈਂਟਰ ਨੂੰ ਉੱਪਰ ਚੁੱਕ ਕੇ ਡਰਾਈਵਰ ਨੂੰ ਹੇਠਾਂ ਤੋਂ ਬੜੀ ਮੁਸ਼ੱਕਤ ਨਾਲ ਕੱਢਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਹੈ। ਉਸ ਨੂੰ ਹਸਪਤਾਲ ਦੇ ਲਈ ਭੇਜਿਆ ਗਿਆ ਹੈ। ਉਸ ਦੀ ਪਛਾਣ ਗਿਰੀਸ਼ ਦੁਬੇ ਪੁੱਤਰ ਕੈਲਾਸ਼ ਦੁਬੇ ਨਿਵਾਸੀ ਪ੍ਰਤਾਪਗੜ੍ਹ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਕਤ ਡਰਾਈਵਰ ਦਿੱਲੀ ਤੋਂ ਨੰਗਲ ਦੀ ਇਕ ਫੈਕਟਰੀ ਵਿੱਚ ਆਕਸੀਜਨ ਦੇ ਸਿਲੰਡਰ ਲੈ ਕੇ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਸਿਲੰਡਰਾਂ ਦੇ ਵਿੱਚ ਗੈਸ ਨਾ ਮਾਤਰ ਸੀ ਪਰ ਫਿਰ ਵੀ ਗੈਸ ਦੀ ਲੀਕਜ ਕਾਰਨ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ 'ਚ ਲੁਟੇਰਿਆਂ ਦਾ ਕਹਿਰ, ਦਵਾਈ ਲੈਣ ਜਾਂਦਿਆਂ 'ਤੇ ਹਮਲਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਰ 'ਤਾ ਪਿਓ
NEXT STORY