ਪਟਿਆਲਾ- ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਿਆ ਜਦੋਂ ਭਾਜਪਾ ਦੇ ਸੂਬਾ ਐਗਜ਼ੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜਾ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਪ੍ਰੋ. ਸੁਮੇਰ ਸਿੰਘ ਸੀੜਾ ਦੀ ਰਿਹਾਇਸ਼ ਡਕਾਲਾ ਰੋਡ ਵਿਖੇ ਲਾਲ ਕੋਠੀ ਵਿਚ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਪਹੁੰਚ ਕੇ ਪ੍ਰੋ. ਸੀੜਾ ਨੂੰ ਅਧਿਕਾਰਤ ਤੌਰ ’ਤੇ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਇਥੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰੋ. ਸੁਮੇਰ ਸਿੰਘ ਸੀੜਾ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਪਹਿਲਾਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਹੁਣ ਭਾਜਪਾ ਨੂੰ ਹੀ ਛੱਡ ਦਿੱਤਾ ਅਤੇ ਪੰਜਾਬੀ ਦੀ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਸੁਮੱਚਾ ਪੰਜਾਬ ਹੀ ਇਹ ਮਹਿਸੂਸ ਕਰ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰੋ. ਸੁਮੇਰ ਸਿੰਘ ਸੀੜਾ ਇਲਾਕੇ ਦੀ ਉੱਘੀ ਸਖਸ਼ੀਅਤ ਹਨ ਅਤੇ ਹਮੇਸ਼ਾ ਲੋਕ ਸੇਵਾ, ਵਾਤਾਵਰਣ ਨੂੰ ਬਚਾਉਣ ਅਤੇ ਆਮ ਲੋਕਾਂ ਦੀ ਮਦਦ ਵਿਚ ਲੱਗੇ ਰਹਿੰਦੇ ਹਨ। ਅਜਿਹੀਆਂ ਸ਼ਖਸੀਅਤਾਂ ਦਾ ਆਪਣੇ-ਆਪ ਵਿਚ ਸਮਾਜ ਵਿਚ ਵਿਸ਼ੇਸ ਸਨਮਾਨ ਹੁੰਦਾ ਹੈ ਅਤੇ ਪ੍ਰੋ. ਸੁਮੇਰ ਸਿੰਘ ਸੀੜਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਈ ਹੈ, ਉਥੇ ਅੱਜ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਕ ਜੁਝਾਰੂ ਸਿਪਾਹੀ ਵੀ ਅਕਾਲੀ ਦਲ ਨਾਲ ਜੁੜ ਗਿਆ ਹੈ।
ਇਹ ਵੀ ਪੜ੍ਹੋ- ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ 'ਤੇ ਪੁਲਸ ਨੇ 100 ਗੋਲ਼ੀਆਂ ਮਾਰ ਕੇ ਭੁੰਨ'ਤਾ ਨੌਜਵਾਨ, ਵੀਡੀਓ ਵਾਇਰਲ
ਪ੍ਰੋ. ਸੁਮੇਰ ਸਿੰਘ ਸੀੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਿਰਫ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਸਵਾਰਥ ਦੇ ਲਈ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਏ ਸਗੋਂ ਪੰਜਾਬ ਦੇ ਹਿੱਤ ਦੀ ਰੱਖਿਆ ਲਈ ਇੱਕ ਮੁੱਠ ਅਤੇ ਇੱਕ ਜੁਟ ਹੋ ਕੇ ਲੜਾਈ ਲੜਨ ਦੀ ਲੋੜ ਹੈ ਅਤੇ ਉਹ ਲੜਾਈ ਅਕਾਲੀ ਦਲ ਹੀ ਲੜ ਸਕਦਾ ਹੈ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜਾਬੀਆਂ ਨੂੰ ਸਾਰੇ ਭੇਦਭਾਵ ਤਿਆਗ ਕੇ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ ਬਦਲਾਅ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਦੂਜੇ ਪਾਸੇ ਮਹਿਲਾਂ ਵਾਲੇ ਹਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਪੰਜ ਸਾਲ ਮੂੰਹ ਹੀ ਨਹੀਂ ਦਿਖਾਇਆ ਅਤੇ ਕੋਰੋਨਾ ਵਰਗੀ ਮਹਾਂਮਾਰੀ ਵਿਚ ਲੋਕਾਂ ਛੱਡ ਕੇ ਹੀ ਭੱਜ ਗਏ ਸਨ। ਮੰਚ ਦਾ ਸੰਚਾਲਨ ਅਕਾਸ ਬੋਕਸਰ, ਹੈਪੀ ਲੋਹਟ ਵਾਲਮੀਕਿਨ ਅਤੇ ਸੁਖਬੀਰ ਸਨੋਰ ਨੇ ਕੀਤਾ। ਪ੍ਰੋ. ਸੀੜਾ ਨੇ ਪਾਰਟੀ ਪ੍ਰਧਾਨ ਨੂੰ ਚਾਂਦੀ ਦੀ ਤੱਕੜੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਰਣਧੀਰ ਸਿੰਘ ਰੱਖੜਾ, ਤੇਜਿੰਦਰਪਾਲ ਸਿੰਘ ਸੰਧੂ, ਜਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਦਿਹਾਤੀ ਹਲਕਾ ਇੰਚਾਰਜ਼ ਜਸਪਾਲ ਸਿੰਘ ਬਿੱਟੂ ਚੱਠਾ, ਸ਼ਹਿਰੀ ਹਲਕਾ ਇੰਚਾਰਜ਼ ਅਮਰਿੰਦਰ ਸਿੰਘ ਬਜਾਜ, ਸਿਮਰਨਜੀਤ ਸਿੰਘ ਬਿੱਲਾ, ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰਨ ਬਾਰੇ CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਪ੍ਰੋ. ਸੁਮੇਰ ਸਿੰਘ ਸੀੜਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
ਪ੍ਰੋ ਸੁਮੇਰ ਸਿੰਘ ਸੀੜਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਪਾਰਟੀ ਨਾਲ ਪੰਜਾਬ ਦੇ ਹਿੱਤਾਂ ਪ੍ਰਤੀ ਸੁਚੇਤ ਆਗੂਆਂ ਦਾ ਜੁੜਨਾ ਸ਼ੁਭ ਸੰਕੇਤ ਹੈ। ਪ੍ਰੋ. ਸੁਮੇਰ ਸਿੰਘ ਸੀੜਾ ਨੇ ਵੀ ਪਾਰਟੀ ਪ੍ਰਧਾਨ ਦਾ ਜਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਉਹ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਪਾਰਟੀ ਜਿਥੇ ਵੀ ਡਿਊਟੀ ਲਗਾਏਗੀ ਉਸ ’ਤੇ ਪੁਰਾ ਪਹਿਰਾ ਦੇਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ
NEXT STORY