ਨਵੀਂ ਦਿੱਲੀ/ਜਲੰਧਰ (ਇੰਟ.)- ਹਾਲ ਹੀ ਵਿਚ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ ਦੇਸ਼ ਦੀ ਰਾਜਨੀਤੀ ਵਿਚ ਇਕ ਵੱਡਾ ਬਦਲਾਅ ਦਰਜ ਕੀਤਾ ਹੈ। ਪੱਛਮੀ ਬੰਗਾਲ 'ਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ 15 ਸਾਲਾਂ ਬਾਅਦ ਹਾਰ ਅਤੇ ਤਾਮਿਲਨਾਡੂ ’ਚ ਦ੍ਰਾਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ਦੀ ਅਚਨਚੇਤ ਹਾਰ ਨੇ ਖੇਤਰੀ ਪਾਰਟੀਆਂ ਦੀ ਤਾਕਤ ਨੂੰ ਡੂੰਘਾ ਝਟਕਾ ਦਿੱਤਾ ਹੈ। ਇਹ ਨਤੀਜੇ ਵਿਖਾਉਂਦੇ ਹਨ ਕਿ ਲੰਬੇ ਸਮੇਂ ਤੱਕ ਸੱਤਾ ’ਚ ਰਹਿਣ ਵਾਲੀਆਂ ਪਾਰਟੀਆਂ ਹੁਣ ਵੋਟਰਾਂ ਦੇ ਮੂਡ (ਮਨੋਸਥਿਤੀ) ਦੇ ਸਾਹਮਣੇ ਟਿਕ ਨਹੀਂ ਪਾ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ 2026 ਦੀਆਂ ਚੋਣਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਭਾਰਤ ਦੀ ਰਾਜਨੀਤੀ ਇਕ ਵਾਰ ਫਿਰ ਕੇਂਦਰੀਕਰਨ ਵੱਲ ਵਧ ਰਹੀ ਹੈ। ਖੇਤਰੀ ਪਾਰਟੀਆਂ ਦਾ ਪ੍ਰਭਾਵ ਘਟ ਰਿਹਾ ਹੈ ਅਤੇ ਰਾਸ਼ਟਰੀ ਪਾਰਟੀਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ, ਜੋ ਆਉਣ ਵਾਲੀਆਂ ਚੋਣਾਂ ਵਿਚ ਹੋਰ ਸਪੱਸ਼ਟ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ ਸਮੇਤ ਕਾਲੀ ਵੇਈਂ 'ਚ ਮਾਰੀ ਛਾਲ, ਜਵਾਕਾਂ ਦੀ ਮੌਤ
ਤਾਮਿਲ ਪਛਾਣ ਦੀ ਰਾਜਨੀਤੀ ਵੀ ਨਹੀਂ ਬਚਾ ਸਕੀ ਡੀ. ਐੱਮ. ਕੇ. ਨੂੰ
ਤਾਮਿਲਨਾਡੂ ਵਿਚ ਡੀ. ਐੱਮ. ਕੇ. ਨੇ ਚੋਣਾਂ ਤਾਮਿਲ ਮਾਣ ਅਤੇ ਖੇਤਰੀ ਅਸਮਿਤਾ (ਪਛਾਣ) ਦੇ ਮੁੱਦੇ ’ਤੇ ਲੜੀਆਂ ਪਰ ਸੱਤਾ ਵਿਰੋਧੀ ਲਹਿਰ ਇੰਨੀ ਮਜ਼ਬੂਤ ਰਹੀ ਕਿ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਖ਼ੁਦ ਆਪਣੀ ਸੀਟ ਨਹੀਂ ਬਚਾ ਸਕੇ। ਉਧਰ ਤਾਮਿਲਗਾ ਵੇਟਰੀ ਕੜਗਮ (ਟੀ. ਵੀ. ਕੇ.) ਇਕ ਨਵੇਂ ਖਿਡਾਰੀ ਵਜੋਂ ਉੱਭਰੀ, ਜਿਸ ਨੇ ਚੋਣ ਸਮੀਕਰਨ ਬਦਲ ਦਿੱਤੇ।
ਛੋਟੇ-ਛੋਟੇ ਕਿਲਿਆਂ ਦਾ ਢਹਿਣਾ ਜਾਰੀ
ਦੇਸ਼ ਭਰ ਵਿਚ ਖੇਤਰੀ ਪਾਰਟੀਆਂ ਦੀ ਸਥਿਤੀ ਕਮਜ਼ੋਰ ਹੁੰਦੀ ਵਿਖਾਈ ਦੇ ਰਹੀ ਹੈ। ਇਕ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਦਾ ਪ੍ਰਭਾਵ ਸੀਮਤ ਹੁੰਦਾ ਜਾ ਰਿਹਾ ਹੈ, ਜਦਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਰਗੀਆਂ ਪਾਰਟੀਆਂ ਹੁਣ ਲਗਭਗ ਇਕ ਰਾਜ ਤੱਕ ਸੀਮਤ ਹੋ ਚੁੱਕੀਆਂ ਹਨ। ਓਡਿਸ਼ਾ ਵਿਚ ਬੀਜੂ ਜਨਤਾ ਦਲ (ਬੀਜਦ) ਦੀ ਹਾਰ ਅਤੇ ਨਵੀਨ ਪਟਨਾਇਕ ਦੇ ਲੰਬੇ ਕਾਰਜਕਾਲ ਦਾ ਅੰਤ ਵੀ ਇਸ ਟ੍ਰੈਂਡ ਨੂੰ ਮਜ਼ਬੂਤ ਕਰਦਾ ਹੈ। ਹਾਲਾਂਕਿ ਪੂਰੀ ਤਸਵੀਰ ਇਕਪਾਸੜ ਨਹੀਂ ਹੈ। ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ ਨੇ ਭਾਜਪਾ ਨੂੰ ਹਰਾ ਕੇ ਆਪਣੀ ਪਕੜ ਬਣਾਈ ਰੱਖੀ, ਜਦੋਂ ਕਿ ਜੰਮੂ-ਕਸ਼ਮੀਰ 'ਚ ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫ਼ਰੰਸ ਹੁਣ ਵੀ ਮਜ਼ਬੂਤ ਬਣੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਜਵਾਕੜੀ ਨੂੰ ਕੁੱਤਿਆਂ ਨੇ ਨੋਚਿਆ, ਤੜਫ਼-ਤੜਫ਼ ਕੇ ਨਿਕਲੀ ਜਾਨ
1989 ਤੋਂ 2014 ਤੱਕ : ਗਠਜੋੜ ਯੁੱਗ ਦੀ ਕਹਾਣੀ
ਪਿਛਲੇ 2 ਸਾਲਾਂ ਵਿਚ ਚੋਣ ਰੁਝਾਨ ਸਪੱਸ਼ਟ ਤੌਰ ’ਤੇ ਰਾਸ਼ਟਰੀ ਪਾਰਟੀਆਂ ਦੇ ਪੱਖ ਵਿਚ ਜਾਂਦਾ ਵਿਖਾਈ ਦੇ ਰਿਹਾ ਹੈ। ਭਾਜਪਾ ਨੇ ਲਗਾਤਾਰ ਆਪਣਾ ਵਿਸਥਾਰ ਕੀਤਾ ਹੈ, ਜਦਕਿ ਕਾਂਗਰਸ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਖੁਦ ਨੂੰ ਮਜ਼ਬੂਤ ਬਦਲ ਵਜੋਂ ਸਥਾਪਿਤ ਨਹੀਂ ਕਰ ਸਕੀ ਹੈ। 1989 ਤੋਂ ਬਾਅਦ ਕਾਂਗਰਸ ਦੇ ਕਮਜ਼ੋਰ ਹੋਣ ਨਾਲ ਖੇਤਰੀ ਪਾਰਟੀਆਂ ਦਾ ਉਭਾਰ ਹੋਇਆ ਅਤੇ ਕਰੀਬ 25 ਸਾਲ ਤੱਕ ਗੱਠਜੋੜ ਰਾਜਨੀਤੀ ਦਾ ਦੌਰ ਚੱਲਿਆ। ਰਾਸ਼ਟਰੀ ਜਨਤੰਤ੍ਰਿਕ ਗੱਠਜੋੜ (ਐੱਨ. ਡੀ. ਏ.) ਅਤੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਵਰਗੀਆਂ ਗੱਠਜੋੜ ਸਰਕਾਰਾਂ ਖੇਤਰੀ ਪਾਰਟੀਆਂ ਦੇ ਸਹਾਰੇ ਹੀ ਚੱਲਦੀਆਂ ਸਨ।
ਇਹ ਵੀ ਪੜ੍ਹੋ: ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ ISI ਦਾ ਹੱਥ
2014 ਤੋਂ ਬਾਅਦ ਬਦਲਿਆ ਸਮੀਕਰਨ, ਵਿਰੋਧੀ ਧਿਰ ਦੇ ਸਾਹਮਣੇ ਵੱਡੀ ਚੁਣੌਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਭਾਰ ਤੋਂ ਬਾਅਦ ਰਾਜਨੀਤੀ ਦਾ ਸੰਤੁਲਨ ਬਦਲ ਗਿਆ। ਭਾਜਪਾ ਨੇ ਉੱਤਰ, ਪੱਛਮ ਅਤੇ ਮੱਧ ਭਾਰਤ ਵਿਚ ਮਜ਼ਬੂਤ ਪਕੜ ਬਣਾਈ, ਜਿਸ ਨਾਲ ਕਈ ਖੇਤਰੀ ਪਾਰਟੀਆਂ ਜਿਵੇਂ ਸਪਾ, ਰਾਜਦ, ਬਸਪਾ, ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਕਮਜ਼ੋਰ ਪਈਆਂ ਜਾਂ ਵੰਡੀਆਂ ਗਈਆਂ। ਵਿਰੋਧੀ ਧਿਰ ਲਗਾਤਾਰ ਸੰਘੀ ਢਾਂਚੇ ਅਤੇ ਸੂਬਿਆਂ ਦੇ ਅਧਿਕਾਰਾਂ ਦਾ ਮੁੱਦਾ ਉਠਾ ਰਹੀ ਹੈ ਪਰ ਵੋਟਰ ਹੌਲੀ-ਹੌਲੀ ਰਾਸ਼ਟਰੀ ਪਾਰਟੀਆਂ ਵੱਲ ਝੁਕਦੇ ਦਿਖਾਈ ਦੇ ਰਹੇ ਹਨ। ਏਜੰਸੀਆਂ ਦੀ ਦੁਰਵਰਤੋਂ ਅਤੇ ਹੱਦਬੰਦੀ ਵਰਗੇ ਮੁੱਦੇ ਉਠਾਉਣ ਦੇ ਬਾਵਜੂਦ ਵਿਰੋਧੀ ਧਿਰ ਨੂੰ ਇਸ ਦਾ ਸਿੱਧਾ ਫਾਇਦਾ ਮਿਲਦਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ: ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ ਆਈਆਂ ਹੈਰਾਨ ਕਰਦੀਆਂ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
NEXT STORY