ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਬੀਤੇ ਕੱਲ੍ਹ ਤੋਂ ਵੱਡੇ ਪੱਧਰ 'ਤੇ ਤਬਾਦਲੇ ਹੋ ਰਹੇ ਹਨ। ਪਹਿਲਾਂ 2 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਤੇ ਫ਼ਿਰ ਪੰਜਾਬ ਪੁਲਸ ਦੇ ਕੁਝ ਐੱਸ. ਐੱਸ. ਪੀਜ਼ ਸਣੇ ਕਈ ਅਫ਼ਸਰਾਂ ਦੇ ਤਬਾਦਲੇ ਹੋਏ। ਇਸੇ ਲੜੀ ਤਹਿਤ ਹੁਣ ਜ਼ਿਲ੍ਹਾ ਮਾਲ ਅਫ਼ਸਰਾਂ ਦੇ ਕਾਡਰ ਵਿਚ ਵੀ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਕੁਝ ਅਫ਼ਸਰਾਂ ਨੂੰ ਪਦਉਨਤੀ ਮਗਰੋਂ ਪਹਿਲੀ ਪੋਸਟਿੰਗ ਮਿਲੀ ਹੈ। ਇਨ੍ਹਾਂ 12 ਅਫ਼ਸਰਾਂ ਨੂੰ ਅੱਜ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਪੋਸਟਿੰਗ ਦੀ ਨਵੀਂ ਜਗ੍ਹਾ ਪਹੁੰਚਣ ਦੀ ਹਦਾਇਤ ਦਿੱਤੀ ਗਈ ਹੈ।

Punjab: ਮਜ਼ਦੂਰ ਦੀ ਕਿਸਮਤ ਨੇ ਮਾਰ 'ਤੀ ਪਲਟੀ! ਬਣਿਆ ਲੱਖਪਤੀ, ਜਿੱਤਿਆ 5 ਲੱਖ ਰੁਪਏ ਦਾ ਇਨਾਮ
NEXT STORY