Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    3:51:34 PM

  • air india schedule

    AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ...

  • punjab congress in charge sachin pilot holds meeting with ludhiana leaders

    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ!...

  • major action by the administration following the parvinder jhota murder case

    ਪਰਵਿੰਦਰ ਝੋਟਾ ਕਤਲ ਮਾਮਲੇ ਮਗਰੋਂ ਪ੍ਰਸ਼ਾਸਨ ਦਾ ਵੱਡਾ...

  • punjabi family mata jwala ji golden chhattar

    'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ

PUNJAB News Punjabi(ਪੰਜਾਬ)

ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ

  • Updated: 11 Jun, 2021 07:45 PM
Punjab
big cheat on farmers by union govt with msp announcement wadala
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚਾਵਲਾ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜਰਨਲ ਸਕੱਤਰ ਅਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਦਾ ਜੋ ਐਲਾਨ ਕੀਤਾ ਗਿਆ ਹੈ। ਉਸ ਵਿਚ ਪਿਛਲੇ ਸਾਲ ਨਾਲੋਂ ਵਾਧਾ ਨਾਮਾਤਰ ਹੈ ਅਤੇ ਵੱਖਰੋ ਵੱਖਰੀਆਂ ਫ਼ਸਲਾਂ ਦੀ ਵਾਧਾ ਪ੍ਰਤੀਸ਼ਤ 'ਚ ਕਾਫੀ ਅੰਤਰ ਨਜ਼ਰ ਆਉਂਦਾ ਹੈ। ਝੋਨੇ ਦੀ ਫਸਲ ਦੀ ਬਹੁਤ ਥੋੜ੍ਹੀ ਕੀਮਤ ਵਧਾਈ ਗਈ ਹੈ, ਜਦਕਿ ਇਸ ਦੇ ਮੁਕਾਬਲੇ 'ਚ ਦਾਲਾਂ ਅਤੇ ਤੇਲ ਬੀਜਾਂ ਦੀਆਂ ਕੀਮਤਾਂ ਵਿਚ ਵਾਧਾ ਜ਼ਿਆਦਾ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਪੈਦਾਵਾਰ ਕਰਕੇ ਦੇਸ਼ ਵਿੱਚੋਂ ਚੌਲਾਂ ਦੀ ਕਿੱਲਤ ਨੂੰ ਦੂਰ ਕੀਤਾ। 

PunjabKesari
ਇਸ ਦੇ ਸਿੱਟੇ ਵਜੋਂ ਪੰਜਾਬ ਦਾ ਜ਼ਮੀਨੀ ਪਾਣੀ ਬੜੀ ਖ਼ਤਰਨਾਕ ਗਿਰਾਵਟ ਵੱਲ ਵਧਦਾ ਹੋਇਆ ਬਹੁਤ ਵੱਡੇ ਸੰਕਟ ਦੇ ਕਿਨਾਰੇ ਪਹੁੰਚ ਗਿਆ ਹੈ। ਪੰਜਾਬ ਦੇ ਕਿਸਾਨਾਂ ਕੋਲ ਫਿਲਹਾਲ ਹੋਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਜਿਸ ਨਾਲ ਉਹ ਪੁਰਾਤਨ ਕਣਕ ਝੋਨੇ ਦੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਦੂਜੀਆਂ ਫਸਲਾਂ ਨੂੰ ਅਪਣਾ ਲੈਣ। ਉਂਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਫ਼ਸਲਾਂ ਦੇ ਸਮਰਥਨ ਮੁੱਲ ਵਿੱਚ ਇਹ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਕੇਂਦਰ ਸਰਕਾਰ ਦਾਲਾਂ ਅਤੇ ਤੇਲ ਬੀਜਾਂ ਦੀ ਦੇਸ਼ ਵਿੱਚ ਘਾਟ ਹੋਣ ਕਰਕੇ ਇਨ੍ਹਾਂ ਫ਼ਸਲਾਂ ਨੂੰ ਤਰਜੀਹ ਦੇ ਰਹੀ ਹੈ। ਪੰਜਾਬ ਦੀਆਂ ਵੱਖਰੋ ਵੱਖਰੀਆਂ ਸਰਕਾਰਾਂ ਨੇ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਠੋਸ ਕਦਮ ਚੁੱਕ ਕੇ ਲਾਗੂ ਕਰਨਾ ਚਾਹੀਦਾ ਹੈ। ਇਸ ਦਾ ਹੋਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਦਿੱਤਾ ਸੀ।
ਵਿਧਾਇਕ ਵਡਾਲਾ ਦਾ ਕਹਿਣਾ ਹੈ ਕਿ  ਪੰਜਾਬ ਦੇ ਕਿਸਾਨ ਮੱਕੀ,ਦਾਲਾਂ ਅਤੇ ਤੇਲ ਬੀਜਾਂ ਨੂੰ ਉਗਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ। ਆਪਣੇ ਦੇਸ਼ ਵਿੱਚ ਦਾਲਾਂ ਅਤੇ ਤੇਲ, ਬੀਜਾਂ ਦੀ ਪੈਦਾਵਾਰ ਖ਼ਪਤ ਦੇ ਮੁਤਾਬਕ ਘੱਟ ਹੁੰਦੀ ਹੈ। ਜਿਸ ਦੇ ਕਾਰਨ ਕੇਂਦਰ ਸਰਕਾਰ ਨੂੰ ਬਹੁਤ ਵੱਡੀ ਮਾਤਰਾ ਵਿੱਚ ਹਰ ਸਾਲ ਨਿਰਯਾਤ ਕਰਨੀ ਪੈਂਦੀ ਹੈ। ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨਾਲ ਮਿਲ ਕੇ ਖੇਤੀਬਾੜੀ ਨੂੰ ਨਵੀਂ ਸੇਧ ਦੇਣ ਦੀ ਲੋੜ ਹੈ। ਜਿਸ ਨਾਲ ਕਿ ਦੇਸ਼ ਦੇ ਕਿਸਾਨ ਉਨ੍ਹਾਂ ਫਸਲਾਂ ਦੀ ਬਿਜਾਈ ਕਰਨ ਜਿਨਾਂ ਫਸਲਾਂ ਦੀ ਦੇਸ਼ ਵਿੱਚ ਘਾਟ ਹੈ ਉਂਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਮੱਕੀ ਦੀ ਫਸਲ ਤਿਆਰ ਹੈ ਅਤੇ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਇਸ ਸਾਲ ਪੰਜਾਬ ਦੇ ਕਾਫ਼ੀ ਵੱਡੇ ਖੇਤਰ ਵਿੱਚ ਮੱਕੀ ਦੀ ਫਸਲ ਉਗਾਈ ਗਈ ਹੈ। ਇਹ ਹਾੜੂ ਮੱਕੀ ਨੂੰ ਉਗਾਉਣ ਵਾਸਤੇ ਪਾਣੀ ਦੀ ਬਹੁਤ ਵਰਤੋਂ ਕਰਨੀ ਪੈਂਦੀ ਹੈ। 

ਇਹ ਖ਼ਬਰ ਪੜ੍ਹੋ- PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ


ਕੇਂਦਰ ਸਰਕਾਰ ਵੱਲੋਂ ਮੱਕੀ ਦੇ ਸਮਰਥਨ ਮੁੱਲ ਵਿੱਚ ਬਹੁਤ ਨਾਂਮਾਤਰ ਵੀਹ ਰੁਪਏ ਦਾ ਵਾਧਾ ਕੀਤਾ ਗਿਆ ਹੈ।ਇਸ ਸਾਲ ਦੁਨੀਆਂ ਵਿੱਚ ਮੱਕੀ ਦੀ ਫਸਲ ਦੀ ਘਾਟ ਆਉਣ ਦੀ ਸੰਭਾਵਨਾ ਹੈ।ਜਿਸ ਕਰਕੇ ਆਪਣੇ ਦੇਸ਼ ਦੀ ਮੱਕੀ ਦੀ ਫ਼ਸਲ ਦੀ ਕਾਫੀ ਮੰਗ ਹੈ।ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਮੰਡੀਆਂ ਵਿੱਚੋਂ ਮੱਕੀ ਦੀ ਖਰੀਦ ਮਿੱਥੇ ਹੋਏ ਸਮਰਥਨ ਮੁੱਲ ਦੇ ਮੁਤਾਬਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਖਿਆ ਹੈ ਕਿ MSP ਜਾਰੀ ਰਹੇਗੀ। ਅਸੀਂ ਸ੍ਰੀ ਤੋਮਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਇਸ ਤਰ੍ਹਾਂ ਦੇ ਬਿਆਨ ਕਈ ਦਫ਼ਾ ਆ ਚੁੱਕੇ ਹਨ। ਕੇਵਲ MSP ਦਾ ਐਲਾਨ ਕਰਨਾ ਤੇ ਆਪਣੀ ਸਰਕਾਰ ਦਾ ਪੱਖ ਰੱਖਣ ਨਾਲ ਕਿਸਾਨਾਂ ਦੀ ਪੂਰਤੀ ਨਹੀਂ ਹੁੰਦੀ। ਦੇਸ਼ ਦੇ ਖੇਤੀਬਾੜੀ ਮੰਤਰੀ ਨੂੰ MSP ਨੂੰ ਜਾਰੀ ਰੱਖਣ ਦੇ ਸਬੰਧ ਵਿੱਚ ਦਿੱਤੇ ਹੋਏ ਬਿਆਨ ਨੂੰ ਅਮਲੀ ਰੂਪ 'ਚ ਲਾਗੂ ਵੀ ਕਰਵਾਉਣਾ ਚਾਹੀਦਾ ਹੈ। ਕਿਸਾਨਾਂ ਦੇ ਲੰਬੇ ਚਲਦੇ ਅੰਦੋਲਨ ਬਾਰੇ ਸ੍ਰੀ ਤੋਮਰ ਜੀ ਨੇ ਜੋ ਆਖਿਆ ਹੈ  ਉਸ ਤੋਂ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਬੇਦਰਦੀ ਸਾਫ਼ ਨਜ਼ਰ ਆਉਂਦੀ ਹੈ।  ਗਿਆਰਾਂ ਵਾਰੀ ਕਿਸਾਨਾਂ ਨਾਲ ਵਾਰਤਾ ਕਰਨ ਤੋਂ ਬਾਅਦ ਹੁਣ ਵੀ ਸ੍ਰੀ ਤੋਮਰ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਵਿਰੋਧ ਨੂੰ ਨਹੀਂ ਜਾਣ ਸਕੇ। ਉਹ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਇੰਨੇ ਲੰਬੇ ਸਮੇਂ ਦੇ ਅੰਦੋਲਨ ਤੋਂ ਬਾਅਦ ਅਤੇ ਇੰਨੀ ਦਫ਼ਾ ਗੱਲਬਾਤ ਕਰਨ ਤੋਂ ਉਪਰੰਤ ਕਿਸਾਨਾਂ ਦੀਆਂ ਮੰਗਾਂ ਤੇ ਸਵਾਲ ਖੜ੍ਹੇ ਕਰਨਾ ਸ੍ਰੀ ਤੋਮਰ ਦਾ ਡੰਗ ਟਪਾਊ ਵਤੀਰਾ ਹੈ।
 ਕੇਂਦਰ ਸਰਕਾਰ ਨੂੰ ਆਪਣੀ ਹਉਮੈ ਅਤੇ ਝੂਠਾ ਅਹੰਕਾਰ ਛੱਡ ਕੇ ਅਤੇ ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰ ਕੇ ਖੇਤੀਬਾੜੀ ਕਾਨੂੰਨਾਂ ਦਾ ਕਿਸਾਨਾਂ ਦੀਆਂ ਮੰਗਾਂ ਦੇ ਮੁਤਾਬਿਕ ਹੱਲ ਕਰਨਾ ਚਾਹੀਦਾ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇੱਕ ਸੌ ਰੁਪਏ ਤੋਂ ਵੱਧ ਹਨ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਦਫ਼ਾ ਦੇਖਣ ਨੂੰ ਮਿਲਿਆ ਹੈ ਕਿ ਤੇਲ ਦੀਆਂ ਕੀਮਤਾਂ ਤਿੰਨ ਅੰਕੜਿਆਂ ਤੱਕ ਪਹੁੰਚੀਆਂ ਹਨ। ਖੇਤੀਬਾੜੀ ਦੀ ਲਾਗਤ ਵਿੱਚ ਫਸਲਾਂ ਨੂੰ ਪਾਲਣ ਵਾਸਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਖ਼ਰਚਾ ਕਰਨਾ ਪੈ ਰਿਹਾ ਹੈ। ਹਰ ਚੀਜ਼ ਦਾ ਭਾਅ ਸਾਲ ਦਰ ਸਾਲ ਵਧਿਆ ਹੈ ਅਤੇ ਡੀਜ਼ਲ, ਖਾਦਾਂ, ਬੀਜ ਆਦਿ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। 
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਵਧ ਰਹੇ ਬੋਝ ਦਾ ਕੋਈ ਅਹਿਸਾਸ ਨਹੀਂ ਹੈ। ਜਿਸ ਕਰਕੇ ਖਾਦਾਂ ਅਤੇ ਡੀਜ਼ਲ ਦੀ ਸਬਸਿਡੀ ਨੂੰ ਲਗਾਤਾਰ ਸਰਕਾਰਾਂ ਘਟਾ ਰਹੀਆਂ ਹਨ। ਉਨਾ ਨੇ ਕਿਹਾ ਕਿਕਿਸਾਨੀ ਅੰਦੋਲਨ ਦੇ ਪਿਛੋਕੜ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਪੰਜਾਬ, ਹਰਿਆਣਾ, ਯੂ.ਪੀ ਅਤੇ ਉਤਰੀ ਰਾਜਾਂ ਵਾਸਤੇ ਖੇਤੀਬਾੜੀ ਦੀ ਇਕ ਨਵੀਂ ਤੇ ਸੰਜੀਦਾ ਨੀਤੀ ਲਾਗੂ ਕਰਨੀ ਚਾਹੀਦੀ ਹੈ। ਜਿਸ ਵਿਚ MSP ਨੂੰ ਯਕੀਨੀ ਬਣਾ ਕੇ ਉਨ੍ਹਾਂ ਫ਼ਸਲਾਂ ਨੂੰ ਉਗਾਉਣ ਲਈ  ਤਰਜੀਹ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਦੇਸ਼ ਵਿੱਚ ਘਾਟ ਹੋਵੇ। ਇਹ ਸਾਰੀਆਂ ਫ਼ਸਲਾਂ ਦੀ ਖ਼ਰੀਦ ਪ੍ਰਕਿਰਿਆ MSP ਉਪਰ ਸਰਕਾਰ ਨੂੰ ਲਾਜ਼ਮੀ ਕਰਨੀ ਚਾਹੀਦੀ ਹੈ। ਇਹ ਸਾਰੇ ਖੇਤੀਬਾੜੀ ਦੇ ਮੁੱਦੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨਾਲ ਉਠਾਏ ਗਏ ਹਨ। ਇਹ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਕਿ ਖੇਤੀਬਾੜੀ ਦੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਦੀ ਭਾਵਨਾ ਦੇ ਮੁਤਾਬਕ ਨਵੇਂ ਕਾਨੂੰਨ ਬਣਾਏ ਜਾਣ। ਇਸ ਤਰੀਕੇ ਨਾਲ ਕਿਸਾਨਾਂ ਦਾ ਤੇ ਸਮੁੱਚੇ ਦੇਸ਼ ਦਾ ਭਲਾ ਹੋ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

  • Gurpartap Singh Wadala
  • Punjab
  • Farmers
  • MSP
  • ਗੁਰਪ੍ਰਤਾਪ ਸਿੰਘ ਵਡਾਲਾ
  • ਪੰਜਾਬ
  • ਕਿਸਾਨਾਂ
  • ਐਮ ਐਸ ਪੀ

4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ ’ਚ ਬੰਦ ਕਰਕੇ ਕਮਰੇ ’ਚ ਲੁਕਾ ਕੇ ਰੱਖੀ

NEXT STORY

Stories You May Like

  • bjp  kewal singh dhillon  crops
    ਭਾਜਪਾ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਸਾਰੀਆਂ ਫਸਲਾਂ 'ਤੇ MSP ਦਿੱਤੀ ਜਾਵੇਗੀ : ਕੇਵਲ ਸਿੰਘ ਢਿੱਲੋਂ
  • aap government misleading the court
    ਡੀਏ ਮਾਮਲੇ 'ਚ ਅਦਾਲਤ ਨੂੰ ਗੰਮਰਾਹ ਤੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ 'ਆਪ' ਸਰਕਾਰ : ਅਸ਼ਵਨੀ ਸ਼ਰਮਾ
  • petrol diesel
    ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ ! 'ਟੈਕਸਾਂ' 'ਚ ਕੀਤਾ ਬਦਲਾਅ
  • orkut is coming back
    ਵਾਪਸ ਆ ਰਿਹਾ ਹੈ Orkut ! ਫਾਊਂਡਰ ਨੇ ਕੀਤਾ ਵੱਡਾ ਐਲਾਨ, ਨਵੀਂ ਮੁਹਿੰਮ ਨਾਲ ਜੁੜੇ ਲੱਖਾਂ ਯੂਜ਼ਰਸ
  • central government approves this major project
    ਕੇਂਦਰ ਸਰਕਾਰ ਨੇ ਵੱਡੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
  • epfo  pf money will be released quickly
    EPFO ਦਾ ਵੱਡਾ ਪਲਾਨ, UPI ਨਾਲ ਫਟਾਫਟ ਨਿਕਲੇਗਾ PF ਦਾ ਪੈਸਾ
  • stock market  sensex opens with a gain of 120 points and nifty crosses 22 600
    ਸ਼ੇਅਰ ਬਾਜ਼ਾਰ 'ਚ ਤੇਜ਼ੀ : ਸੈਂਸੈਕਸ 120 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 22,600 ਦੇ ਪਾਰ
  • canada warns punjabi
    'ਵਿਆਹ' ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ! ਸਰਕਾਰ ਨੇ ਕਰ'ਤਾ ਵੱਡਾ ਐਲਾਨ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • raid in moga
      ਇਕ ਹੋਰ ਮੈਡੀਕਲ ਸਟੋਰ 'ਤੇ ਪੈ ਗਈ RAID! ਤਲਾਸ਼ੀ ਮਗਰੋਂ ਮਾਲਕ ਗ੍ਰਿਫ਼ਤਾਰ
    • 10 kg of heroin recovered based on information provided by a head constable
      ਗ੍ਰਿਫਤਾਰ ਕੀਤੇ ਹੈੱਡ ਕਾਂਸਟੇਬਲ ਦੇ ਭੇਤ ਖੁੱਲ੍ਹਣੇ ਸ਼ੁਰੂ, 500,000,00 ਦੀ ਹੋਰ...
    • sweets in festivals
      ਮਿਲਾਵਟ ਰਹਿਤ ਮਠਿਆਈਆਂ ਬਣਾਉਣ ਲਈ ਹਲਵਾਈ ਹੋਏ ਚੌਕੰਨੇ
    • new stir in punjab politics
      ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! ਅੰਮ੍ਰਿਤਾ ਵੜਿੰਗ ਨੇ ਮੁਕਤਸਰ ਤੋਂ ਚੋਣ ਲੜਨ ਦੇ...
    • neeru bajwa puts a stop to the release of the film thapi
      'ਪੰਜਾਬ ਤੇ ਪੰਜਾਬੀਅਤ ਤੋਂ ਉੱਪਰ ਕੁਝ ਵੀ ਨਹੀਂ..!', ਨੀਰੂ ਬਾਜਵਾ ਨੇ 'ਥਾਪੀ'...
    • punjab congress incharge sachin pilot
      ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
    • mother death while returning from jagrata her daughter  s home
      ਮਾਤਮ 'ਚ ਬਦਲੀਆਂ ਖੁਸ਼ੀਆਂ: ਧੀ ਦੇ ਘਰ ਜਗਰਾਤੇ ਤੋਂ ਪਰਤ ਰਹੀ ਮਾਂ ਦੀ ਦਰਦਨਾਕ ਮੌਤ
    • dgp strict to eliminate drugs from punjab special plan made for 60 days
      ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
    • nia raid in jalandhar interrogated for three hours in two houses
      ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
    • threat of bulldozers looms over 60 buildings in pathankot
      ਪਠਾਨਕੋਟ 'ਚ 60 ਇਮਾਰਤਾਂ 'ਤੇ ਬੁਲਡੋਜ਼ਰ ਦਾ ਖ਼ਤਰਾ ! ਸੁਪਰੀਮ ਕੋਰਟ ਨੇ ਟਰੱਸਟ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +