ਆਬੂ ਧਾਬੀ- ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ 6ਵਾਂ ਸੈਸ਼ਨ ਜੋ ਕੋਰੋਨਾ ਵਾਇਰਸ ਕਾਰਨ ਮਾਰਚ 'ਚ ਮੁਲੱਤਵੀ ਹੋ ਗਿਆ ਸੀ, ਯੂ. ਏ. ਈ. ਵਿਚ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਆਬੂ ਧਾਬੀ 'ਚ ਖੇਡੇ ਗਏ ਇਕ ਮੈਚ ਦੌਰਾਨ ਰਾਸ਼ਿਦ ਖਾਨ ਨੇ ਲਾਹੌਰ ਕਲੰਦਰਸ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀਮ ਨੂੰ ਵਿਰੋਧੀ ਪੇਸ਼ਾਵਰ ਜਾਲਮੀ ਦੇ ਵਿਰੁੱਧ ਜਿੱਤ ਦਰਜ ਕਰਨ ਵਿਚ ਮਦਦ ਕੀਤੀ। ਸਪਿਨਰ ਨੇ ਜਾਲਮੀ ਬੱਲੇਬਾਜ਼ਾਂ ਅਤੇ ਦਰਸ਼ਕਾਂ ਨੂੰ ਹੈਰਾਨ ਕਰਦੇ ਹੋਏ 4 ਓਵਰਾਂ ਵਿਚ 20 ਦੌੜਾਂ 'ਤੇ 5 ਵਿਕਟਾਂ ਆਪਣੇ ਨਾਂ ਕੀਤੀਆਂ ਅਤੇ ਕਲੰਦਰਸ 10 ਦੌੜਾਂ ਦੀ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਆ ਗਿਆ ਹੈ। ਜਾਲਮੀ ਇਸ ਹਾਰ ਤੋਂ ਬਾਅਦ 6 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
ਆਬੂ ਧਾਬੀ 'ਚ ਖੇਡੇ ਗਏ ਪੀ. ਐੱਸ. ਐੱਲ. 6 ਦੇ 17ਵੇਂ ਮੈਚ ਵਿਚ ਕਲੰਦਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਕਟਕੀਪਰ ਬੇਨ ਡੰਕ ਦੇ 48 ਦੌੜਾਂ ਅਤੇ ਟਿਮ ਡੇਵਿਡ ਦੀਆਂ ਅਜੇਤੂ 64 ਦੌੜਾਂ ਦੀ ਬਦੌਲਤ 20 ਓਵਰਾਂ ਵਿਚ 8 ਵਿਕਟਾਂ 'ਤੇ 170 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਉਤਰੀ ਜਾਲਮੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਪਰ ਡੇਵਿਡ ਮਿਲਰ ਦੇ ਮੈਦਾਨ ਵਿਚ ਆਉਣ ਤੋਂ ਬਾਅਦ ਟੀਮ ਨੇ ਵਾਪਸੀ ਕੀਤੀ। ਮਿਲਰ ਦੇ ਆਊਟ ਹੋਣ ਤੋਂ ਬਾਅਦ ਟੀਮ ਇਕ ਵਾਰ ਫਿਰ ਮੁਸੀਬਤ ਵਿਚ ਨਜ਼ਰ ਆਈ ਅਤੇ ਵਿਕਟ ਲਗਾਤਾਰ ਡਿੱਗਦੇ ਰਹੇ। ਹਾਲਾਂਕਿ ਦੂਜੇ ਪਾਸੇ ਦੌੜਾਂ ਵੀ ਬਣ ਰਹੀਆਂ ਸਨ। ਰਾਸ਼ਿਦ ਦੇ ਕਾਰਨ ਕਲੰਦਰਸ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ, ਜਿਸ ਨੇ ਆਪਣੇ ਪਹਿਲੇ ਓਵਰ ਵਿਚ 15 ਦੌੜਾਂ ਦੇਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਤਿੰਨ ਓਵਰਾਂ ਵਿਚ ਸਿਰਫ 5 ਦੌੜਾਂ 'ਤੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਰਾਸ਼ਿਦ ਤੋਂ ਬਾਅਦ ਜੇਮਸ ਫਾਲਕਨਰ ਨੇ 23 ਦੌੜਾਂ 'ਤੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਕਲੰਦਰਸ 10 ਦੌੜਾਂ ਨਾਲ ਮੈਚ ਜਿੱਤ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਈ ਨੇ ਗ੍ਰੀਕੋ ਰੋਮਨ ਦੇ ਵਿਦੇਸ਼ੀ ਕੋਚ ਨੂੰ ਕੀਤਾ ਬਰਖ਼ਾਸਤ
NEXT STORY