ਚੰਡੀਗੜ੍ਹ : ਪੰਜਾਬ 'ਚ ਨਵੰਬਰ ਦੇ ਮਹੀਨੇ ਅਜੇ ਹਲਕੀ ਠੰਡ ਪੈ ਰਹੀ ਹੈ। ਜਿੱਥੇ ਸਵੇਰ ਅਤੇ ਸ਼ਾਮ ਵੇਲੇ ਠੰਡ ਮਹਿਸੂਸ ਹੁੰਦੀ ਹੈ, ਉੱਥੇ ਹੀ ਦੁਪਹਿਰ ਵੇਲੇ ਧੁੱਪ ਖਿੜ ਰਹੀ ਹੈ ਅਤੇ ਦੁਪਹਿਰ ਵੇਲੇ ਇੰਨਾ ਜ਼ਿਆਦਾ ਠੰਡ ਦਾ ਅਹਿਸਾਸ ਨਹੀਂ ਹੁੰਦਾ ਪਰ ਹੁਣ ਅਗਲੇ ਮਹੀਨੇ ਤੋਂ ਮੋਟੀਆਂ-ਮੋਟੀਆਂ ਜੈਕਟਾਂ ਅਤੇ ਸ਼ਾਲ ਲੈਣੇ ਪੈ ਜਾਣਗੇ ਕਿਉਂਕਿ ਦਸੰਬਰ ਦੇ ਮਹੀਨੇ ਠੰਡ ਨਾਲ ਬੁਰਾ ਹਾਲ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਮਾਲ ਅੰਦਰ ਕਾਰੋਬਾਰੀ 'ਤੇ ਜਾਨਲੇਵਾ ਹਮਲਾ, 4 ਗ੍ਰਿਫ਼ਤਾਰ
ਮੌਸਮ ਵਿਭਾਗ ਨੇ ਨਵੰਬਰ ਹਫ਼ਤੇ ਦੇ ਅਖ਼ੀਰ ਤੱਕ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਠੰਡ ਹੋਰ ਵੀ ਵੱਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਤਾਪਮਾਨ ਇਕ ਹਫ਼ਤੇ 'ਚ 2 ਤੋਂ 3 ਡਿਗਰੀ ਤੱਕ ਹੇਠਾਂ ਆ ਸਕਦਾ ਹੈ, ਜਿਸ ਕਾਰਨ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ 'ਚ ਕਾਂਗਰਸ ਦੀਆਂ ਟਿਕਟਾਂ ਲਈ ਮਾਰੋਮਾਰੀ, 250 ਤੋਂ ਪਾਰ ਹੋਇਆ ਦਾਅਵੇਦਾਰਾਂ ਦਾ ਅੰਕੜਾ
ਦਸੰਬਰ ਦੇ ਪਹਿਲੇ ਹਫ਼ਤੇ ਵਧੇਗੀ ਠੰਡ
ਮੌਸਮ ਵਿਭਾਗ ਦੇ ਮੁਤਾਬਕ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਠੰਡ ਵਧੇਗੀ। ਦਸੰਬਰ 'ਚ ਰਾਤ ਦਾ ਤਾਪਮਾਨ 11-12 ਡਿਗਰੀ ਹੁੰਦਾ ਹੈ, ਹੁਣ ਇਹ ਇਸ ਪੱਧਰ ਤੱਕ ਪਹੁੰਚ ਗਿਆ ਹੈ। ਆਉਣ ਵਾਲੀ 25-26 ਤਾਰੀਖ਼ ਨੂੰ ਧੁੱਪ ਰਹੇਗੀ ਅਤੇ 27-28 ਤਾਰੀਖ਼ ਨੂੰ ਧੁੰਦ ਦਾ ਪ੍ਰਭਾਵ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਖੰਡ ਪਾਠ ਦੌਰਾਨ ਬਣ ਰਹੇ ਲੰਗਰ 'ਚ ਸੁੱਟ 'ਤੀ ਸ਼ਰਾਬ! ਤਣਾਅਪੂਰਨ ਹੋਇਆ ਮਾਹੌਲ
NEXT STORY