ਨੰਗਲ (ਚੌਹਾਨ)-13 ਅਪ੍ਰੈਲ ਨੂੰ ਰੇਲਵੇ ਰੋਡ ਨੰਗਲ ਵਿਚ ਫਾਇਰ ਨਾਲ ਹੋਏ ਬੱਗਾ ਕਤਲਕਾਂਡ ਤੋਂ ਅੱਜ ਫਿਰ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਬਿਭੌਰ ਸਾਹਿਬ ਵਿਚ ਫਾਇਰ ਹੋਏ। ਹਾਲਾਂਕਿ ਪੁਲਸ ਨੇ ਫਾਇਰ ਚੱਲਣ ਦੀ ਗੱਲ ਨੂੰ ਝੂਠ ਕਰਾਰ ਦਿੱਤਾ ਪਰ ਸਿਵਲ ਹਸਪਤਾਲ ਨੰਗਲ ’ਚ ਦਾਖ਼ਲ ਲਹੂ-ਲੁਹਾਨ ਹੋਏ ਨੌਜਵਾਨਾਂ ਨੇ ਇਸ ਲੜਾਈ ਦੌਰਾਨ ਫਾਇਰ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ- ਜਲੰਧਰ ’ਚ ਕਾਂਗਰਸ ਤੇ ਭਾਜਪਾ ਨੂੰ ਝਟਕਾ, ਦੋਵੇਂ ਪਾਰਟੀਆਂ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ
ਨੰਗਲ ਹਸਪਤਾਲ ’ਚ ਦਾਖ਼ਲ ਵਿਨੇ ਕੁਮਾਰ (26) ਪਿੰਡ ਨੇਹਲਾ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ਉਹ ਸਤਲੁਜ ਦਰਿਆ ’ਚ ਚੱਲ ਰਹੇ ਪ੍ਰਾਜੈਕਟ ’ਚ ਸੁਪਰਵਾਈਜ਼ਰ ਹੈ। ਬੀਤੇ ਦਿਨ 2 ਦਰਜਨ ਦੇ ਕਰੀਬ ਨੌਜਵਾਨਾਂ ਨੇ ਮੇਰੇ ਅਤੇ ਮੇਰੇ ਸਾਥੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਤੋਂ ਪਹਿਲਾਂ ਝਗੜਾ ਕਰਨ ਆਏ ਨੌਜਵਾਨਾਂ ਨੇ ਹਵਾਈ ਫਾਇਰ ਵੀ ਕੀਤੇ, ਜਿਸ ਦਾ ਕੁਝ ਕਾਰਤੂਸ ਮੇਰੀ ਖੱਬੀ ਬਾਂਹ ’ਤੇ ਵੀ ਲੱਗਿਆ ਹੈ। ਜ਼ਖ਼ਮੀ ਵਿਨੇ ਨੇ ਕਿਹਾ ਕਿ ਮੇਰੇ ਜਬਾੜੇ ਵਿਚ ਖੰਡਾ ਮਾਰ ਕੇ ਪੂਰਾ ਜਬਾੜਾ ਤੋੜ ਦਿੱਤਾ ਗਿਆ ਹੈ ਅਤੇ 2 ਦੰਦ ਵੀ ਟੁੱਟੇ ਹਨ।
ਵਿਨੇ ਨੇ ਕਿਹਾ ਕਿ ਮੈਨੂੰ ਤਾਂ ਜੰਗਲ ਵਿਚ ਸੁੱਟ ਦਿੱਤਾ ਗਿਆ ਸੀ ਅਤੇ ਐਂਬੂਲੈਂਸ ਦੀ ਮਦਦ ਨਾਲ ਮੈਨੂੰ ਮੇਰੇ ਦੋਸਤ ਨੇ ਨੰਗਲ ਸਿਵਲ ਹਸਪਤਾਲ ਲਿਆਂਦਾ ਅਤੇ ਹੁਣ ਮੈਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਵਿਚ ਲੜਾਈ ਹਟਾ ਰਹੇ ਇਕ ਬਜ਼ੁਰਗ ਦਾ ਕੰਨ ਵੀ ਵੱਢਿਆ ਗਿਆ ਹੈ, ਜੋ ਇਲਾਜ ਲੈਣ ਤੋਂ ਬਾਅਦ ਹਸਪਤਾਲ ਤੋਂ ਚਲਾ ਗਿਆ ਸੀ।
ਦੂਜੇ ਪਾਸੇ ਨੰਗਲ ਹਸਪਤਾਲ ’ਚ ਦਾਖ਼ਲ ਦੂਜੀ ਧਿਰ ਦੇ ਜ਼ਖ਼ਮੀ ਹੋਏ ਨੌਜਵਾਨ ਪਰਮਵੀਰ ਨੇ ਕਿਹਾ ਕਿ ਉਹ ਪਿੰਡ ਦੜੌਲੀ ਦਾ ਰਹਿਣ ਵਾਲਾ ਹੈ। ਉਹ ਐੱਨ. ਐੱਫ਼. ਐੱਲ. ਵਿਚ ਅਪਰਿੰਟਸਸ਼ਿਪ ਕਰਦਾ ਹੈ। ਵਿਨੇ ਕੁਮਾਰ ਨੇ ਮੇਰੇ ਦੋਸਤ ਅਨਮੋਲ ਜੋਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਹੈ, ਨੇ ਸਾਨੂੰ ਫੋਨ ਕਰਕੇ ਪਿੰਡ ਬਿਭੌਰ ਸਾਹਿਬ ਬੁਲਾਇਆ ਸੀ। ਵਿਨੇ ਕੁਮਾਰ ਦੇ ਸਾਥੀਆਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਮੇਰੇ ਸਿਰ ਵਿਚ ਟਾਂਕੇ ਲੱਗੇ ਹਨ ਅਤੇ ਅਨਮੋਲ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਇਕ ਉਂਗਲੀ ਵੀ ਵੱਡੀ ਗਈ ਹੈ ਅਤੇ ਗਲ ਅਤੇ ਬਾਂਹ ਉਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ ਫਾਇਰ ਅਸੀਂ ਨਹੀਂ ਸਗੋਂ ਦੋਸ਼ ਲਾਉਣ ਵਾਲਿਆਂ ’ਚੋਂ ਕਿਸੇ ਨੇ ਕੀਤੇ ਹਨ। ਪਰਮਵੀਰ ਨੇ ਵੀ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਏ ਕਿ ਹਸਪਤਾਲ ’ਚ ਦਾਖ਼ਲ ਦੂਜੀ ਧਿਰ ਦੇ ਨੌਜਵਾਨ ’ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ
ਨੰਗਲ ਹਸਪਤਾਲ ’ਚ ਪੁਲਸ ਪਾਰਟੀ ਸਣੇ ਪਹੁੰਚੇ ਇੰਸਪੈਕਟਰ ਹਰਦੀਪ ਸਿੰਘ ਨੇ ਕਿਹਾ ਕਿ ਪਿੰਡ ਬਿਭੌਰ ਸਾਹਿਬ ਵਿਚ ਦੋ ਗੁੱਟਾਂ ਵਿਚ ਲੜਾਈ ਦੌਰਾਨ ਤਿੰਨ ਨੌਜਵਾਨ ਜ਼ਖ਼ਮੀ ਹੋਏ ਸੀ, ਜਿਨ੍ਹਾਂ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ। ਅਨਮੋਲ ਅਤੇ ਵਿਨੇ ਕੁਮਾਰ ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਪਰਮ ਦਾ ਇਲਾਜ ਸਿਵਲ ਹਸਪਤਾਲ ’ਚ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਪਾਰਟੀ ਝਗੜੇ ਵਾਲੀ ਥਾਂ ’ਤੇ ਵੀ ਪਹੁੰਚੀ ਸੀ ਪਰ ਫਾਇਰ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਇਹ ਸਿਰਫ਼ ਅਫ਼ਵਾਹ ਹੀ ਸੀ ਕਿ ਫਾਇਰ ਹੋਏ ਹਨ।
ਇਹ ਵੀ ਪੜ੍ਹੋ- Elante Mall 'ਚ TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ’ਚ ਕਾਂਗਰਸ ਤੇ ਭਾਜਪਾ ਨੂੰ ਝਟਕਾ, ਦੋਵੇਂ ਪਾਰਟੀਆਂ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ
NEXT STORY