ਪਠਾਨਕੋਟ (ਧਰਮਿੰਦਰ)- ਮਿਸ਼ਨ ਰੋਡ ‘ਤੇ ਸਥਿਤ ਸ਼੍ਰੀ ਰੇਣੁਕਾ ਮੰਦਰ ਵਿਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਨੇ ਮੰਦਰ ਦੇ ਬੈਕਸਾਈਡ ਵਾਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਭਗਵਾਨ ਦੀਆਂ ਮੂਰਤੀਆਂ ਦੇ ਲੱਕੜੀ ਦੇ ਦਰਵਾਜ਼ਿਆਂ ‘ਤੇ ਲੱਗੇ ਤਾਲੇ ਤੋੜ ਦਿੱਤੇ ਅਤੇ ਨਕਦੀ ਸਮੇਤ 7 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਸ਼੍ਰੀ ਰੇਣੁਕਾ ਮੰਦਰ ਦੇ ਪੰਡਿਤ ਭਗਵਤੀ ਪ੍ਰਸਾਦ ਸ਼ਾਸਤਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਮੰਦਰ ਦਾ ਮੇਨ ਗੇਟ ਅਤੇ ਹੋਰ ਸਾਰੇ ਗੇਟ ਬੰਦ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਸੌਂ ਗਏ ਸਨ। ਰਾਤ ਨੂੰ ਜਦੋਂ ਉਨ੍ਹਾਂ ਦੀ ਪਤਨੀ ਜਾਗੀ ਤਾਂ ਮੰਦਰ ਅੰਦਰ ਕਿਸੇ ਦੀ ਮੌਜੂਦਗੀ ਦਾ ਸ਼ੱਕ ਹੋਇਆ। ਇਸ ਉਪਰਾਂਤ ਉਨ੍ਹਾਂ ਨੇ ਪੰਡਿਤ ਨੂੰ ਜਗਾਇਆ ਅਤੇ ਸ਼ੋਰ ਮਚਾਇਆ, ਜਿਸ ਦੌਰਾਨ ਮੰਦਰ ਅੰਦਰ ਘੁੱਸਿਆ ਨੌਜਵਾਨ ਬੈਕਸਾਈਡ ਤੋਂ ਦੀਵਾਰ ਟੱਪ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਪੰਡਿਤ ਭਗਵਤੀ ਪ੍ਰਸਾਦ ਸ਼ਾਸਤਰੀ ਨੇ ਦੱਸਿਆ ਕਿ ਚੋਰ ਨੇ ਭਗਵਾਨ ਰਾਧਾ–ਕ੍ਰਿਸ਼ਨ, ਗੌਰੀ ਸ਼ੰਕਰ, ਮਾਂ ਸੰਤੋਸ਼ੀ, ਧਰਮਰਾਜ, ਮਾਂ ਕਾਲੀ, ਮਾਂ ਲਕਸ਼ਮੀ, ਮਾਂ ਸਰਸਵਤੀ ਅਤੇ ਸ਼ਿਵਾਲਯ ਦੀਆਂ ਗੋਲਕਾਂ ਦੇ ਤਾਲੇ ਤੋੜ ਕੇ ਲਗਭਗ 16 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਇਸ ਤੋਂ ਇਲਾਵਾ ਚੋਰ ਰਾਧਾ ਦੀ ਮੂਰਤੀ ਤੋਂ ਕਰੀਬ 7 ਤੋਲੇ ਚਾਂਦੀ ਦੇ ਗਹਿਣੇ ਵੀ ਉਤਾਰ ਕੇ ਲੈ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਗੋਲਕਾਂ ਨਹੀਂ ਖੋਲ੍ਹੀਆਂ ਗਈਆਂ ਸਨ ਅਤੇ ਜੇਕਰ ਰਾਤ ਨੂੰ ਸਮੇਂ ਸਿਰ ਸ਼ੱਕ ਨਾ ਹੁੰਦਾ ਤਾਂ ਚੋਰ ਸਾਰੀਆਂ ਗੋਲਕਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਵੱਡਾ ਨੁਕਸਾਨ ਕਰ ਸਕਦਾ ਸੀ। ਚੋਰੀ ਦੌਰਾਨ ਗੋਲਕਾਂ ਦੇ ਤਾਲੇ ਤੋੜਨ ਨਾਲ ਮੰਦਰ ਦੀ ਸੰਪਤੀ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।
ਭਾਜਪਾ ਦੇ ਦੋਸ਼ਾਂ ਮਗਰੋਂ ਬੋਲੇ 'ਆਪ' ਆਗੂ-ਅਸੀਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਲਈ ਤਿਆਰ
NEXT STORY