ਗੁਰਦਾਸਪੁਰ : ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ 'ਤੇ 27 ਨਵੰਬਰ ਨੂੰ 7 ਮਹੀਨਿਆਂ ਬਾਅਦ ਲਾਂਘਾ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪ ਹੀ ਨਹੀਂ, 200 ਪੁਰਾਤਨ ਗ੍ਰੰਥ ਵੀ ਹੋਏ ਗਾਇਬ : ਸਾਬਕਾ ਜਥੇਦਾਰ
ਇਸ ਸਬੰਧੀ ਬੀ.ਜੇ.ਪੀ. ਨੇਤਾ ਵਿਜੇ ਸਾਂਪਲਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਵਿਜੇ ਸਾਂਪਲਾ ਨੇ ਟਵੀਟ ਕਰਦਿਆਂ ਲਿਖਿਆ ਕਿ ' ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ 'ਤੇ 27 ਨਵੰਬਰ ਨੂੰ ਦੁਬਾਰਾ ਖੁੱਲ੍ਹੇਗਾ'। ਇਥੇ ਦੱਸ ਦੇਈਏ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਲਾਂਘਾ ਬੰਦ ਪਿਆ ਹੈ ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਦੀ ਸਮੀਖਿਆ ਦੇ ਆਧਾਰ 'ਤੇ ਹੀ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇਣਗੇ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ
ਸਪਾਈਸ ਜੈੱਟ ਨੇ ਰੱਦ ਕੀਤੀ ਆਦਮਪੁਰ-ਦਿੱਲੀ ਦੀ ਉਡਾਣ, ਜਾਣੋ ਕਿਉਂ
NEXT STORY