ਚੰਡੀਗੜ੍ਹ : ਕੇਂਦਰ ਸਰਕਾਰ ਦੀ ਅਪੀਲ ਮਗਰੋਂ ਹੁਣ ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਗਵਰਨਰ ਨੇ ਰਾਜ ਭਵਨ ਦਾ ਨਾਂ ਬਦਲ ਕੇ ਲੋਕ ਭਵਨ ਪੰਜਾਬ ਰੱਖ ਦਿੱਤਾ ਗਿਆ ਹੈ।

ਇਸ ਸਬੰਧੀ ਪੰਜਾਬ ਗਵਰਨਰ ਵੱਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ^ (ਥ) ਨਵੰਬਰ, 2025 ਰਾਹੀਂ ਪ੍ਰਾਪਤ ਹੋਏ ਪੱਤਰ 'ਤੇ ਵਿਚਾਰ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਤੁਰੰਤ ਪ੍ਰਭਾਵ ਨਾਲ 'ਰਾਜ ਭਵਨ, ਪੰਜਾਬ' ਦਾ ਨਾਮ ਬਦਲ ਕੇ 'ਲੋਕ ਭਵਨ, ਪੰਜਾਬ' ਰੱਖਣ ਦੀ ਖੁਸ਼ੀ ਮਹਿਸੂਸ ਕਰਦੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਵੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਲਾਗੂ ਕਰਦੇ ਹੋਏ ਕੋਲਕਾਤਾ ਦੇ ਰਾਜ ਭਵਨ ਦਾ ਨਾਮ ਬਦਲ ਕੇ 'ਲੋਕ ਭਵਨ' ਕਰ ਦਿੱਤਾ ਸੀ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 9 ਲੋਕ ਜ਼ਖ਼ਮੀ
NEXT STORY