ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲਾ ਨੇ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ 244 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਕਰਨ ਦੇ ਆਦੇਸ਼ ਦਿੱਤੇ ਹਨ ਜਦਕਿ ਪੰਜਾਬ ਦੇ 17 ਜ਼ਿਲ੍ਹਿਆਂ ਨੂੰ ਲਿਸਟ-ਆਊਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮੌਕ ਡਰਿੱਲ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕੇਂਦਰ ਵਲੋਂ ਦਿੱਲੀ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਸਟ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿ ਨਾਲ ਤਣਾਅ ਵਿਚਾਲੇ ਜਲੰਧਰ ਤੋਂ ਵੱਡੀ ਖ਼ਬਰ, ਕੈਂਟ ਇਲਾਕੇ 'ਚ ਹੋਣ ਲੱਗੀ ਅਨਾਊਂਸਮੈਂਟ
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਮੌਕ ਡਰਿੱਲ
ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਸੂਚੀ ਅਨੁਸਾਰ ਇਹ ਮੌਕ ਡਰਿੱਲ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਰਨਾਲਾ, ਭਾਖੜਾ-ਨੰਗਲ, ਕੋਟਕਪੂਰਾ, ਬਟਾਲਾ, ਮੋਹਾਲੀ, ਅਬੋਹਰ, ਫਰੀਦਕੋਟ, ਰੋਪੜ ਅਤੇ ਸੰਗਰੂਰ ਵਿਚ ਕਰਵਾਈ ਜਾਵੇਗੀ। ਇਸ ਮੌਕ ਡਰਿੱਲ ਦੌਰਾਨ, ਬਲੈਕਆਊਟ ਲਗਾਇਆ ਜਾਵੇਗਾ ਅਤੇ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਇਸ ਮੌਕ ਡਰਿੱਲ ਵਿਚ ਪੁਲਸ, ਐੱਸ. ਡੀ. ਆਰ. ਐੱਫ. ਅਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਕੇਂਦਰ ਸਰਕਾਰ ਵੱਲੋਂ ਇਹ ਪਹਿਲੀ ਵਾਰ ਅਜਿਹਾ ਕੀਤਾ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ 'ਚ ਰਾਤ 9 ਤੋਂ 9.30 ਵਜੇ ਤੱਕ ਹੂਟਰ ਵੱਜਣਗੇ ਅਤੇ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਬਲੈਕ ਆਊਟ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਲਈ ਨਵੇਂ ਹੁਕਮ ਜਾਰੀ
ਮੌਕ ਡਰਿੱਲ ਕੀ ਹੈ?
244 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਦਾ ਆਯੋਜਨ ਹੋਵੇਗਾ। ਮੌਕ ਡਰਿੱਲ ਦੌਰਾਨ ਬਲੈਕ ਆਊਟ ਹੋ ਜਾਂਦਾ ਹੈ। ਕੱਲ ਬੁੱਧਵਾਰ ਨੂੰ ਸਾਇਰਨ ਵਜੇਗਾ ਅਤੇ ਲੋਕਾਂ ਨੂੰ ਹਮਲੇ ਸਮੇਂ ਸੁਰੱਖਿਆ ਫੋਰਸਾਂ ਵੱਲੋਂ ਲੁਕਾਉਣਾ ਹੁੰਦਾ ਹੈ। ਲੋਕਾਂ ਨੂੰ ਮੌਕ ਡਰਿੱਲ ਵਿਚ ਇਹ ਸਿਖਾਇਆ ਜਾਂਦਾ ਹੈ। ਨਾਲ ਹੀ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦਾ ਵੀ ਕੰਮ ਕੀਤਾ ਜਾਂਦਾ ਹੈ। ਐਮਰਜੈਂਸੀ ਸਥਿਤੀ ਲਈ ਪ੍ਰਸ਼ਾਸਨਿਕ ਵਿਵਸਥਾ ਨੂੰ ਦਰੁੱਸਤ ਕਰਨ ਲਈ ਮੌਕ ਡਰਿੱਲ ਕਾਫੀ ਜ਼ਿਆਦਾ ਅਹਿਮ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ, ਲੱਗਣਗੀਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰੀ ਦੇ ਇਕ ਮੋਟਰਸਾਈਕਲ ਸਮੇਤ 2 ਗ੍ਰਿਫ਼ਤਾਰ
NEXT STORY