ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹੇ ਵਿਚ ਪ੍ਰਾਪਰਟੀ ਖ਼ਰੀਦਣ ਅਤੇ ਰਜਿਸਟਰੀ ਕਰਵਾਉਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ ਹੈ। ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੰਗਲਵਾਰ ਜ਼ਿਲ੍ਹੇ ਦੇ ਨਵੇਂ ਕੁਲੈਕਟਰ ਰੇਟਾਂ ਦੀਆਂ ਸਾਰੀਆਂ ਪ੍ਰਸਤਾਵਿਤ ਦਰਾਂ ਨੂੰ ਅਪਰੂਵਲ ਦੇ ਦਿੱਤੀ ਹੈ, ਜਿਸ ਕਾਰਨ ਹੁਣ 21 ਮਈ ਬੁੱਧਵਾਰ ਤੋਂ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਪ੍ਰਾਪਰਟੀ ਦੀ ਰਜਿਸਟਰੀ ਸਿਰਫ਼ ਨਵੇਂ ਕੁਲੈਕਟਰ ਰੇਟਾਂ ਦੇ ਆਧਾਰ ’ਤੇ ਹੀ ਹੋਵੇਗੀ। ਜ਼ਿਲ੍ਹੇ ਵਿਚ ਨਵੇਂ ਕੁਲੈਕਟਰ ਰੇਟਾਂ ਵਿਚ 10 ਤੋਂ ਲੈ ਕੇ 103 ਫ਼ੀਸਦੀ ਤਕ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਨਾਲ ਨਾ ਸਿਰਫ਼ ਪ੍ਰਾਪਰਟੀ ਦੀ ਖ਼ਰੀਦ ਵਿਕਰੀ ਮਹਿੰਗੀ ਹੋ ਗਈ ਹੈ, ਸਗੋਂ ਲੋਕਾਂ ਨੂੰ ਸਟੈਂਪ ਡਿਊਟੀ ਦੇ ਰੂਪ ਵਿਚ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ। ਹੁਣ ਜਲੰਧਰ ਸ਼ਹਿਰ ਵਿਚ ਮਾਡਲ ਟਾਊਨ ਤੋਂ ਮਹਿੰਗੀ ਪ੍ਰਾਪਰਟੀ ਪੁੱਡਾ ਸਪੋਰਟਸ ਕੰਪਲੈਕਸ (ਪੁਰਾਣੀ ਜੇਲ੍ਹ ਸਾਈਟ) ਦੀ ਹੋ ਗਈ ਹੈ, ਇਥੇ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 32 ਲੱਖ ਰੁਪਏ ਅਤੇ ਰਿਹਾਇਸ਼ੀ ਪ੍ਰਾਪਰਟੀ ਦੇ ਰੇਟ 12.70 ਲੱਖ ਰੁਪਏ ਪ੍ਰਤੀ ਮਰਲਾ ਹੋਣਗੇ, ਜਦਕਿ ਮਾਡਲ ਟਾਊਨ ਵਿਚ ਕਮਰਸ਼ੀਅਲ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟ ਨੂੰ 15 ਲੱਖ ਤੋਂ ਵਧਾ ਕੇ 20 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 9.20 ਲੱਖ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਮਰਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਮੀਟ/ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, 23 ਨੂੰ ਰਹੇਗੀ ਸਰਕਾਰੀ ਛੁੱਟੀ
ਇਸੇ ਤਰ੍ਹਾਂ ਨਾਲ ਮੰਡੀ ਰੋਡ ਪ੍ਰਤਾਪ ਬਾਗ ਵਿਚ ਕਮਰਸ਼ੀਅਲ ਪ੍ਰਾਪਰਟੀ 15.50 ਲੱਖ ਰੁਪਏ ਮਰਲਾ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 5.50 ਲੱਖ ਰੁਪਏ ਮਰਲਾ ਹੋਵੇਗੀ। ਸ਼ਹਿਰ ਦੇ ਪੁਰਾਣੇ ਇਲਾਕੇ ਗੁਰੂ ਬਾਜ਼ਾਰ ਵਿਚ ਕਮਰਸ਼ੀਅਲ ਪ੍ਰਾਪਰਟੀ 14 ਲੱਖ ਅਤੇ ਰੈਜ਼ੀਡੈਂਸ਼ੀਅਲ 4 ਲੱਖ ਰੁਪਏ ਪ੍ਰਤੀ ਮਰਲਾ ਕੀਤੀ ਗਈ ਹੈ, ਜਦਕਿ ਕਪੂਰਥਲਾ ਰੋਡ ਵਿਚ ਕਮਰਸ਼ੀਅਲ ਪ੍ਰਾਪਰਟੀ 14 ਲੱਖ ਅਤੇ ਰੈਜ਼ੀਡੈਂਸ਼ੀਅਲ 7 ਲੱਖ ਰੁਪਏ ਮਰਲਾ ਹੋਵੇਗੀ। ਮੁਹੱਲਾ ਇਸਲਾਮਗੰਜ ਵਿਚ ਕਮਰਸ਼ੀਅਲ ਪ੍ਰਾਪਰਟੀ 13.20 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 5.70 ਲੱਖ ਰੁਪਏ ਪ੍ਰਤੀ ਮਰਲਾ ਕੀਤੀ ਗਈ ਹੈ। ਉਥੇ ਹੀ ਦਿਹਾਤੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਿੱਥੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 60 ਹਜ਼ਾਰ ਰੁਪਏ ਪ੍ਰਤੀ ਮਰਲਾ ਸੀ, ਉਸ ਨੂੰ 100 ਫ਼ੀਸਦੀ ਵਧਾ ਕੇ 1.20 ਲੱਖ ਰੁਪਏ ਪ੍ਰਤੀ ਮਰਲਾ ਕੀਤਾ ਗਿਆ ਹੈ। ਚੱਕ ਜਿੰਦਾ ਅਤੇ ਪੱਛਮ ਵਿਹਾਰ ਕਾਲੋਨੀ ਵਿਚ 60 ਹਜ਼ਾਰ ਰੁਪਏ ਤੋਂ 103 ਫ਼ੀਸਦੀ ਕੁਲੈਕਟਰ ਰੇਟ ਵਧਾ ਕੇ 1.40 ਲੱਖ ਰੁਪਏ ਅਤੇ ਗਦਾਈਪੁਰ ਇੰਡਸਟਰੀਅਲ ਜ਼ੋਨ ਵਿਚ ਐਗਰੀਕਲਚਰ ਲੈਂਡ ਨੂੰ 38.90 ਲੱਖ ਰੁਪਏ ਪ੍ਰਤੀ ਏਕੜ ਤੋਂ 80 ਫੀਸਦੀ ਵਧਾ ਕੇ 70 ਲੱਖ ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਵਰਣਨਯੋਗ ਹੈ ਕਿ ‘ਜਗ ਬਾਣੀ’ ਨੇ ਪਹਿਲਾਂ ਹੀ 19 ਮਈ ਨੂੰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ 21 ਮਈ ਤੋਂ ਜ਼ਿਲੇ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਕਰ ਦਿੱਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤਕ ਤਿਆਰੀ ਕਰਨ ਦਾ ਸਮਾਂ ਜ਼ਰੂਰ ਮਿਲਿਆ ਪਰ ਸਰਕਾਰ ਵੱਲੋਂ ਕੋਈ ਜਨਤਕ ਸੂਚਨਾ ਜਾਂ ਵਿਸਤ੍ਰਿਤ ਨੋਟੀਫਿਕੇਸ਼ਨ ਸਮਾਂ ਰਹਿੰਦੇ ਨਹੀਂ ਦਿੱਤਾ ਗਿਆ, ਜਿਸ ਕਾਰਨ ਅਨੇਕ ਲੋਕਾਂ ਨੂੰ 20 ਮਈ ਨੂੰ ਹੀ ਰਜਿਸਟਰੀ ਨਾ ਕਰਵਾ ਪਾਉਣ ਦਾ ਅਫ਼ਸੋਸ ਰਹੇਗਾ।
ਐੱਨ. ਜੀ. ਡੀ. ਆਰ. ਐੱਸ. ਪੋਰਟਲ ’ਤੇ ਨਵੇਂ ਕੁਲੈਕਟਰ ਰੇਟ ਨੂੰ ਅਪਲੋਡ ਕਰਨ ਦਾ ਕੰਮ ਰਾਤ 1.30 ਵਜੇ ਤਕ ਰਿਹਾ ਜਾਰੀ
ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਮਿਲਦੇ ਹੀ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਰਜਿਸਟਰੀ ਕਲਰਕਾਂ ਅਤੇ ਹੋਰਨਾਂ ਸਬੰਧਤ ਕਰਮਚਾਰੀਆਂ ਨੇ ਕਮਰ ਕੱਸ ਲਈ। ਸਭ ਤੋਂ ਪਹਿਲਾਂ ਨਵੇਂ ਕੁਲੈਕਟਰ ਰੇਟਾਂ ਨੂੰ ਨੈਸ਼ਨਲ ਜੈਨਰਿਕ ਡਾਕਿਊਮੈਂਟ ਰਜਿਸਟ੍ਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਪੋਰਟਲ ’ਤੇ ਅਪਡੇਟ ਕਰਨਾ ਸ਼ੁਰੂ ਕੀਤਾ ਗਿਆ ਕਿਉਂਕਿ 21 ਮਈ ਤੋਂ ਸਾਰੀਆਂ ਰਜਿਸਟਰੀਆਂ ਇਸੇ ਪੋਰਟਲ ਜ਼ਰੀਏ ਹੀ ਕੀਤੀਆਂ ਜਾਣੀਆਂ ਹਨ, ਇਸ ਲਈ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਵੀਆਂ ਦਰਾਂ ਦੇ ਅਨੁਸਾਰ ਸਟੈਂਪ ਡਿਊਟੀ ਦੀ ਗਣਨਾ ਅਤੇ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਅਪਡੇਟ ਹੋਵੇ।
ਸਬ-ਰਜਿਸਟਰਾਰ ਦਫ਼ਤਰਾਂ ਵਿਚ ਮੰਗਲਵਾਰ ਦੇਰ ਰਾਤ ਤਕ ਕੰਮ ਚੱਲਦਾ ਰਿਹਾ। ਸਬ-ਰਜਿਸਟਰਾਰ-1 ਦਫਤਰ ਵਿਚ ਰਜਿਸਟਰੀ ਕਲਰਕ ਜਤਿੰਦਰ ਸਿੰਘ ਅਤੇ ਨਿਖਿਲ ਬਨਾਲ, ਜਦੋਂ ਕਿ ਸਬ-ਰਜਿਸਟਰਾਰ-2 ਦਫਤਰ ਵਿਚ ਮਨੀਸ਼ ਸ਼ਰਮਾ ਅਤੇ ਅਮਰੀਕ ਚੰਦ ਦੇ ਇਲਾਵਾ ਅਸਿਸਟੈਂਟ ਸਿਸਟਮ ਮੈਨੇਜਰ ਏ. ਐੱਸ. ਐੱਮ. ਪ੍ਰਤੀਕ ਸਿੰਘ ਬੇਦੀ ਅਤੇ ਪੂਰਾ ਸਟਾਫ਼ ਰਾਤ 1.30 ਵਜੇ ਤਕ ਲਗਾਤਾਰ ਕੰਮ ਵਿਚ ਜੁਟਿਆ ਰਿਹਾ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ
ਆਮ ਜਨਤਾ ਲਈ ਘਰ ਬਣਾਉਣਾ ਹੋਇਆ ਮਹਿੰਗਾ
ਨਵੇਂ ਕੁਲੈਕਟਰ ਰੇਟਾਂ ਦੇ ਲਾਗੂ ਹੋਣ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਵਿਚ ਪਵੇਗਾ। ਸਟੈਂਪ ਡਿਊਟੀ ਦੀ ਗਣਨਾ ਪ੍ਰਾਪਰਟੀ ਦੇ ਕੁਲੈਕਟਰ ਰੇਟ ਦੇ ਅਨੁਸਾਰ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਜ਼ਿਲੇ ਦੇ ਹਰੇਕ ਇਲਾਕੇ ਵਿਚ ਕੁਲੈਕਟਰ ਰੇਟ ਵਿਚ ਵਾਧਾ ਹੋਇਆ ਹੈ, ਉਥੇ ਪ੍ਰਾਪਰਟੀ ਰਜਿਸਟਰੀ ਦੀ ਲਾਗਤ ਵੀ ਵਧੇਗੀ। ਇਸ ਨਾਲ ਆਮ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਨੁਕਸਾਨ ਹੋਵੇਗਾ। ਜਿਨ੍ਹਾਂ ਨੇ ਪਹਿਲਾਂ ਘੱਟ ਰੇਟ ’ਤੇ ਰਜਿਸਟਰੀ ਦੀ ਯੋਜਨਾ ਬਣਾਈ ਸੀ ਪਰ ਦਸਤਾਵੇਜ਼ ਤਿਆਰ ਕਰਨ ਜਾਂ ਕੋਈ ਹੋਰ ਪ੍ਰਕਿਰਿਆ ਕਾਰਨ ਸਮੇਂ ’ਤੇ ਰਜਿਸਟਰੀ ਨਹੀਂ ਕਰਵਾ ਸਕੇ ਹਨ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਲੈਕਟਰ ਰੇਟ ਵਿਚ ਸੋਧ ਇਕ ਨਿਯਮਿਤ ਪ੍ਰਕਿਰਿਆ ਹੈ ਅਤੇ ਇਹ ਬਾਜ਼ਾਰ ਦੀਆਂ ਦਰਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਕੁਲੈਕਟਰ ਰੇਟ ਬਾਜ਼ਾਰ ਵਿਚ ਚੱਲ ਰਹੀਆਂ ਪ੍ਰਾਪਰਟੀਆਂ ਦੀਆਂ ਕੀਮਤਾਂ ਦੇ ਔਸਤ ਮੁਲਾਂਕਣ ਦੇ ਆਧਾਰ ’ਤੇ ਤੈਅ ਕੀਤੇ ਗਏ ਹਨ। ਇਸ ਨਾਲ ਰੀਅਲ ਅਸਟੇਟ ਬਾਜ਼ਾਰ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਸਰਕਾਰੀ ਖਜ਼ਾਨੇ ਨੂੰ ਵੀ ਵਾਧੂ ਆਮਦਨ ਪ੍ਰਾਪਤ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ! ਇਕ ਹੋਰ ਵਿਅਕਤੀ ਦੀ ਮੌਤ, 3 ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਆਖਿਰ ਕੀ ਹੈ ਐੱਨ. ਜੀ. ਡੀ. ਆਰ. ਐੱਸ. ਪੋਰਟਲ ਦੀ ਮਹੱਤਤਾ
ਐੱਨ. ਜੀ. ਡੀ. ਆਰ. ਐੱਸ. ਕੇਂਦਰ ਸਰਕਾਰ ਵੱਲੋਂ ਵਿਕਸਿਤ ਇਕ ਆਨਲਾਈਨ ਪੋਰਟਲ ਹੈ, ਜਿਸ ਜ਼ਰੀਏ ਪ੍ਰਾਪਰਟੀ ਰਜਿਸਟਰੀ ਦੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਹੁਣ ਰਜਿਸਟਰੀ ਲਈ ਜ਼ਰੂਰੀ ਸਾਰੇ ਦਸਤਾਵੇਜ਼ ਇਸੇ ਪੋਰਟਲ ਜ਼ਰੀਏ ਅਪਲੋਡ ਹੁੰਦੇ ਹਨ ਅਤੇ ਕੁਲੈਕਟਰ ਰੇਟ ਅਤੇ ਸਟੈਂਪ ਡਿਊਟੀ ਦੀ ਗਣਨਾ ਵੀ ਇਸੇ ’ਤੇ ਆਧਾਰਿਤ ਹੁੰਦੀ ਹੈ। ਇਸ ਸਿਸਟਮ ਵਿਚ ਨਵੇਂ ਕੁਲੈਕਟਰ ਰੇਟ ਨੂੰ ਅਪਲੋਡ ਕਰਨ ਦੌਰਾਨ ਕਿਸੇ ਵੀ ਗੜਬੜੀ ਜਾਂ ਦੇਰੀ ਨਾਲ ਨਾ ਸਿਰਫ਼ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ, ਸਗੋਂ ਪੂਰੀ ਰਜਿਸਟਰੀ ਪ੍ਰਕਿਰਿਆ ਵਿਚ ਵੀ ਅੜਿੱਕਾ ਪੈ ਸਕਦਾ ਹੈ। ਇਸ ਕਾਰਨ ਪ੍ਰਸ਼ਾਸਨ ਨਵੇਂ ਰੇਟਾਂ ਨੂੰ ਲੈ ਕੇ ਤਕਨੀਕੀ ਚੌਕਸੀ ਵਰਤਦਾ ਦਿਖਾਈ ਦਿੱਤਾ।
ਕੁਲੈਕਟਰ ਰੇਟ ਵਧਣ ਨਾਲ ਸ਼ਹਿਰ ਦੇ ਇਨ੍ਹਾਂ ਕੁਝ ਇਲਾਕਿਆਂ ’ਚ ਪ੍ਰਾਪਰਟੀ ਬਾਜ਼ਾਰ ਨੂੰ ਲੱਗੀ ਅੱਗ
-ਕੂਲ ਰੋਡ ਬੀ. ਐੱਮ. ਸੀ. ਚੌਕ ਤੋਂ ਵਰਿਆਮ ਨਗਰ ਤਕ ਦੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ 7.70 ਲੱਖ ਅਤੇ ਕਮਰਸ਼ੀਅਲ ਪ੍ਰਾਪਰਟੀ 12.70 ਲੱਖ ਰੁਪਏ ਮਰਲਾ।
-ਸ਼ਹਿਰ ਦੇ ਅੰਦਰੂਨੀ ਅਤੇ ਪੁਰਾਣੇ ਇਲਾਕੇ ਸਰਾਫਾ ਬਾਜ਼ਾਰ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 4 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ 9.60 ਲੱਖ ਰੁਪਏ ਮਰਲਾ।
-ਕਲਾਂ ਬਾਜ਼ਾਰ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟ 4 ਲੱਖ ਰੁਪਏ ਅਤੇ ਕਮਰਸ਼ੀਅਲ ਰੇਟ 12.40 ਲੱਖ ਰੁਪਏ ਮਰਲਾ।
-ਸਰਕੂਲਰ ਰੋਡ ਵਿਚ ਕਮਰਸ਼ੀਅਲ ਪ੍ਰਾਪਰਟੀ ਦੀ ਰਜਿਸਟਰੀ ਹੁਣ 12.40 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 5 ਲੱਖ ਰੁਪਏ ਮਰਲਾ।
-ਰਿਸ਼ੀ ਨਗਰ ਇਲਾਕੇ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 4 ਲੱਖ ਰੁਪਏ ਅਤੇ ਕਮਰਸ਼ੀਅਲ 7.60 ਲੱਖ ਰੁਪਏ ਮਰਲਾ।
-ਲਾਡੋਵਾਲੀ ਮੇਨ ਰੋਡ ਵਿਚ ਰੈਜ਼ੀਡੈਂਸ਼ੀਅਲ 6.50 ਲੱਖ ਅਤੇ ਲਾਡੋਵਾਲੀ ਰੋਡ ਪੁੱਡਾ ਕੰਪਲੈਕਸ ਵਿਚ ਕਮਰਸ਼ੀਅਲ ਪ੍ਰਾਪਰਟੀ 12.40 ਲੱਖ ਰੁਪਏ ਮਰਲਾ।
-ਗੋਲਡਨ ਐਵੇਨਿਊ ਫੇਸ-1 ਅਤੇ 2 ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 4 ਲੱਖ ਰੁਪਏ ਅਤੇ ਕਮਰਸ਼ੀਅਲ 8.80 ਲੱਖ ਰੁਪਏ ਪ੍ਰਤੀ ਮਰਲਾ।
-ਕੱਲੋਂਵਾਲੀ ਮੁਹੱਲਾ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3.40 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ 8 ਲੱਖ ਰੁਪਏ ਪ੍ਰਤੀ ਮਰਲਾ।
-ਗੁਲਾਬ ਦੇਵੀ ਰੋਡ ਦੀ ਕਮਰਸ਼ੀਅਲ ਪ੍ਰਾਪਰਟੀ 7.60 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਇਲਾਕੇ ਦੀ ਪ੍ਰਾਪਰਟੀ 2.80 ਲੱਖ ਰੁਪਏ ਮਰਲਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
-ਹੁਸ਼ਿਆਰਪੁਰ ਰੋਡ ਦੀ ਕਮਰਸ਼ੀਅਲ ਪ੍ਰਾਪਰਟੀ 7.60 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3 ਲੱਖ ਰੁਪਏ ਮਰਲਾ।
-ਅਸ਼ੋਕ ਵਿਹਾਰ ਸੋਢਲ ਦੀ ਕਮਰਸ਼ੀਅਲ ਪ੍ਰਾਪਰਟੀ 10.20 ਲੱਖ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3 ਲੱਖ ਰੁਪਏ ਮਰਲਾ।
-ਅਮਰੀਕ ਨਗਰ ਵਿਚ ਕਮਰਸ਼ੀਅਲ ਪ੍ਰਾਪਰਟੀ ਦੇ ਨਵੇਂ ਰੇਟ 6.50 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ 3 ਲੱਖ ਰੁਪਏ ਮਰਲਾ।
-ਕੈਂਟ ਰੋਡ ਦੀ ਪ੍ਰਾਪਰਟੀ ਵਿਚ ਕਮਰਸ਼ੀਅਲ ਰੇਟ 6.50 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3 ਲੱਖ ਰੁਪਏ ਮਰਲਾ।
-ਕੋਟਲਾ ਰੋਡ ਦੀ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 5 ਲੱਖ ਰੁਪਏ, ਜਦੋਂ ਕਿ ਰੈਜ਼ੀਡੈਂਸ਼ੀਅਲ 3 ਲੱਖ ਰੁਪਏ ਮਰਲਾ।
-ਰਾਮਾ ਮੰਡੀ ਵਿਚ ਰੈਜ਼ੀਡੈਂਸ਼ੀਅਲ 5 ਲੱਖ ਰੁਪਏ ਅਤੇ ਕਮਰਸ਼ੀਅਲ ਰੇਟ 10.20 ਲੱਖ ਰੁਪਏ ਮਰਲਾ।
-ਨਿਊ ਡਿਫੈਂਸ ਕਾਲੋਨੀ ਵਿਚ ਕਮਰਸ਼ੀਅਲ ਰੇਟ 6.50 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3 ਲੱਖ ਰੁਪਏ ਪ੍ਰਤੀ ਮਰਲਾ।
-ਕਾਕੀ ਪਿੰਡ ਵਿਚ ਕਮਰਸ਼ੀਅਲ ਪ੍ਰਾਪਰਟੀ 7.60 ਲੱਖ ਰੁਪਏ ਮਰਲਾ।
-ਪੀ. ਏ. ਪੀ. ਇਲਾਕੇ ਦੀ ਕਮਰਸ਼ੀਅਲ ਪ੍ਰਾਪਰਟੀ 10.20 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ 5 ਲੱਖ ਰੁਪਏ ਮਰਲਾ।
-ਸਥਾਨਕ ਜੋਤੀ ਨਗਰ ਨੇੜੇ ਇਨਕਮ ਟੈਕਸ ਕਾਲੋਨੀ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 7.60 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ 10.20 ਲੱਖ ਰੁਪਏ ਮਰਲਾ।
-ਆਫਿਸਰ ਕਾਲੋਨੀ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 3 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਕੁਲੈਕਟਰ ਰੇਟ 5 ਲੱਖ ਰੁਪਏ ਮਰਲਾ।
-ਰਣਜੀਤ ਸਿੰਘ ਐਵੇਨਿਊ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 5 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ 9.50 ਲੱਖ ਰੁਪਏ ਮਰਲਾ।
-ਸਥਾਨਕ ਕਾਦੇ ਸ਼ਾਹ ਚੌਕ ਦੀ ਕਮਰਸ਼ੀਅਲ ਪ੍ਰਾਪਰਟੀ 11 ਲੱਖ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 4.30 ਲੱਖ ਰੁਪਏ ਮਰਲਾ।
-ਐਲਡਿਕੋ ਰੈਜ਼ੀਡੈਂਸ਼ੀਅਲ ਸਕੀਮ ਵਿਚ ਪ੍ਰਾਪਰਟੀ ਰੇਟ 5.80 ਲੱਖ ਰੁਪਏ ਤੋਂ ਵਧਾ ਕੇ 6.50 ਲੱਖ ਰੁਪਏ ਪ੍ਰਤੀ ਮਰਲਾ ਕੀਤੇ ਗਏ ਹਨ।
-ਵਡਾਲਾ ਪਿੰਡ ਦੀ ਕਾਲੋਨੀ ਵਡਾਲਾ ਰਾਇਲ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ 1.40 ਲੱਖ ਰੁਪਏ ਮਰਲਾ ਤੋਂ 1.90 ਲੱਖ ਰੁਪਏ ਮਰਲਾ।
ਇਹ ਵੀ ਪੜ੍ਹੋ: ਜਲੰਧਰ 'ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜ ਪਿਆਰਿਆਂ ਨੇ ਹਰਵਿੰਦਰ ਸਿੰਘ ਸਰਨਾ ਨੂੰ ਸੁਣਾਈ ਧਾਰਮਿਕ ਸਜ਼ਾ (ਵੀਡੀਓ)
NEXT STORY